Home » ਕੌਂਮੀ ਡਾਕਟਰ-ਡੇ ਮੌਕੇ ਤੇ ਡਾ.ਰਾਘਵ ਵਾਧਵਾ ਸਨਮਾਨਿਤ

ਕੌਂਮੀ ਡਾਕਟਰ-ਡੇ ਮੌਕੇ ਤੇ ਡਾ.ਰਾਘਵ ਵਾਧਵਾ ਸਨਮਾਨਿਤ

by Rakha Prabh
44 views
ਅੰਮ੍ਰਿਤਸਰ 1 ਜੁਲਾਈ (ਰਣਜੀਤ ਸਿੰਘ ਮਸੌਣ) ਅੰਮ੍ਰਿਤਸਰ ਦੀ ਪ੍ਰਸਿੱਧ ਸਮਾਜ ਸੇਂਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ) ਵੱਲੋਂ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਅੱਜ ਦੇ ਦਿਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਸ਼ਟਰੀ ਡਾਕਟਰ ਦਿਵਸ ਪ੍ਰਸਿੱਧ ਡਾਕਟਰ, ਬਿਧਾਨ ਚੰਦਰ ਰਾਏ ਦੇ ਜਨਮਦਿਨ 1 ਜੁਲਾਈ 1882 ਨੂੰ ਅਤੇ 1 ਜੁਲਾਈ 1962 ਨੂੰ ਦਿਹਾਂਤ ਹੋ ਗਿਆ ਸੀ, ਉਹਨਾਂ ਦੇ ਸਨਮਾਨ ਵੱਜੋਂ ਮਨਾਇਆ ਜਾਂਦਾ ਹੈ । ਡਾ: ਰਾਏ ਇੱਕ ਡਾਕਟਰ, ਸਿੱਖਿਆ ਸ਼ਾਸਤਰੀ ਅਤੇ ਰਾਜਨੇਤਾ ਸਨ। ਉਸਨੇ 1948 ਤੋਂ 1962 ਤੱਕ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵੱਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਸਨ। ਅੱਜ ਇਸ ਮੌਂਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਯੋਗ ਅਗਵਾਈ ਵਿੱਚ ਅੱਜ ਨੈਸ਼ਨਲ ਡਾਕਟਰ ਦਿਵਸ ਮੌਕੇ ਡਾ. ਰਾਘਵ ਵਾਧਵਾ ਨੂੰ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਲਗਭਗ 1000 ਤੋਂ ਉੱਪਰ ਸਫ਼ਲ ਆਪ੍ਰੇਸ਼ਨ ਕਰਨ ਅਤੇ ਉੱਤਰ ਭਾਰਤ ਵਿੱਚ ਵਧੀਆਂ ਮੈਡੀਕਲ ਸੇਵਾਵਾਂ ਦੇਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਡਾ.ਵਾਧਵਾ ਸਮੇਂ-ਸਮੇਂ ਤੇ ਲੋੜਵੰਦ ਮਰੀਜਾਂ ਦੇ ਲਈ ਮੁਫ਼ਤ ਮੈਡੀਕਲ ਕੈਂਪ ਅਤੇ ਜਾਗਰੂਕਤਾਂ ਕੈਂਪ ਲਗਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਕਈ ਸੰਸਥਾਵਾਂ ਵੱਲੋਂ ਸਮੇਂ-ਸਮੇਂ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਮੌਕੇ ਡਾ. ਰਾਘਵ ਵਾਧਵਾ ਨੇ ਪ੍ਰਧਾਨ ਮੱਟੂ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਰੀਜ਼ ਨੂੰ ਬਿਲਕੁੱਲ ਸਹੀ ਰਾਏ ਦਿੰਦੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਮਰੀਜ਼ ਉਨ੍ਹਾਂ ਕੋਲ ਆਵੇ ਉਹ 100 ਪ੍ਰਤੀਸ਼ਤ ਠੀਕ ਅਤੇ ਸੰਤੁਸ਼ਟ ਹੋ ਕੇ ਜਾਵੇ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਗੁਰਿੰਦਰ ਮੱਟੂ ਨੇ ਕਿਹਾ ਕਿ ਸੋਸਾਇਟੀ ਵੱਲੋ ਸਮੇਂ-ਸਮੇਂ ਤੇ ਵਧੀਆ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਡਾ.ਰਾਘਵ ਵਾਧਵਾ ਲੋਕਾਂ ਨੂੰ ਬਹੁਤ ਵਧੀਆਂ ਸਿਹਤ ਸਹੂਲਤਾ ਪ੍ਰਦਾਨ ਕਰ ਰਹੇ ਹਨ। ਅਜਿਹੀਆਂ ਸਖਸ਼ੀਅਤਾਂ ਤੇ ਸਾਨੂੰ ਅਤੇ ਸਾਡੇ ਸਮਾਜ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਡਾਕਟਰ ਭਗਵਾਨ ਦਾ ਦੂਸਰਾ ਰੂਪ ਹਨ ਇਹ ਕੋਵਿਡ ਦੌਰਾਨ ਇੰਨ੍ਹਾਂ ਨੇ ਸਿੱਧ ਕਰਕੇ ਵਿਖਾਇਆ ਵੀ ਹੈ। ਮੱਟੂ ਨੇ ਕਿਹਾ ਕਿ ਕੋਵਿੰਡ ਦੌਰਾਨ ਹੀ ਸਾਰੀ ਦੁਨਿਆ ਨੂੰ ਡਾਕਟਰ ਦੀ ਅਸਲੀ ਅਹਿਮੀਅਤ ਦਾ ਪਤਾ ਚਲਿਆ ਹੈ। ਇਸ ਮੌਕੇ ਐਡਵੋਕੇਟ ਹਰਸੰਗੀਤ ਸਿੰਘ, ਕੰਵਲਜੀਤ ਸਿੰਘ, ਅਮਨ ਸਿੰਘ, ਸਿਧਾਰਥ ਰਾਏ ਨਾਰੰਗ ਆਦਿ ਹਾਜ਼ਰ ਸਨ।

Related Articles

Leave a Comment