ਫਗਵਾੜਾ 1 ਜੁਲਾਈ (ਸ਼ਿਵ ਕੋੜਾ) ਅੰਤਰਰਾਸ਼ਟਰੀ ਡਾਕਟਰ ਦਿਵਸ ਮੌਕੇ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਫਰੀ ਮੈਡੀਕਲ ਚੈੱਕਅਪ ਕੈਂਪ ਡਾ: ਸੰਜੀਵ ਸੁਪਰ ਸਪੈਸ਼ਲਿਟੀ ਹਸਪਤਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਲਗਾਇਆ ਗਿਆ। ਜਿਸ ਵਿੱਚ ਲਗਭਗ 180 ਮਰੀਜ਼ਾਂ ਨੂੰ ਡਾ: ਸੰਜੀਵ ਸਰੋਆ ਅਤੇ ਉਹਨਾਂ ਦੀ ਟੀਮ ਵਲੋਂ ਚੈੱਕ ਕਰਕੇ ਸਿਹਤ ਸੰਭਾਲ ਸਬੰਧੀ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ। ਡਾਕਟਰ ਦਿਵਸ ਸਬੰਧੀ ਆਯੋਜਿਤ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਡਿਪਟੀ ਚੀਫ ਇੰਜੀਨੀਅਰ ਪਵਨ ਕੁਮਾਰ ਬੀਸਲਾ ਜਲੰਧਰ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਇੰਟਰਨੈਸ਼ਨਲ ਡਾਇਰੈਕਟਰ ਅਲਾਇੰਸ ਇੰਟਰਨੈਸ਼ਨਲ, ਪਿ੍ਰੰ: ਗੁਰਮੀਤ ਸਿੰਘ ਪਲਾਹੀ, ਹੁਸਨ ਲਾਲ ਜਨਰਲ ਮੈਨੇਜਰ ਜੇਸੀਟੀ ਮਿੱਲ ਸ਼ਾਮਲ ਹੋਏ। ਡਾ: ਸਰੋਆ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਦੁਨੀਆ ਭਰ ‘ਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਜੀਵਨ ਸ਼ੈਲੀ ਤੇ ਖੁਰਾਕ ‘ਚ ਬਦਲਾਅ ਨਾਲ ਹਿਰਦੇ ਸਬੰਧੀ ਰੋਗਾਂ ਦੀ ਸੰਭਾਵਨਾ ਨੂੰ ਘਟਾਇਆ ਜਾ ਸਕਦਾ ਹੈ। ਮੁੱਖ ਮਹਿਮਾਨ ਡਿਪਟੀ ਚੀਫ ਇੰਜੀਨੀਅਰ ਪਵਨ ਕੁਮਾਰ ਬੀਸਲਾ ਜਲੰਧਰ ਨੇ ਕਿਹਾ ਕਿ ਬਿਮਾਰ ਵਿਅਕਤੀ ਲਈ ਡਾਕਟਰ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹੁੰਦੇ ਜੋ ਇਨਸਾਨ ਨੂੰ ਇਲਾਜ ਰਾਹੀਂ ਨਵੀਂ ਜਿੰਦਗੀ ਦਿੰਦੇ ਹਨ, ਇਸ ਲਈ ਡਾਕਟਰਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਫਗਵਾੜਾ ਸ਼ਹਿਰ ਦੀ ਇੱਕ ਵੱਡੀ ਲੋੜ ਡਾ: ਸੰਜੀਵ ਸਰੋਆ ਦੇ ਹਸਪਤਾਲ ਨੇ ਪੂਰੀ ਕੀਤੀ ਹੈ, ਕਿਉਂਕਿ ਲੋਕਾਂ ਨੂੰ ਦਿਲ ਦੇ ਗੰਭੀਰ ਰੋਗਾਂ ਦੇ ਇਲਾਜ ਅਤੇ ਜਾਂਚ ਲਈ ਜਲੰਧਰ ਤੇ ਲੁਧਿਆਣਾ ਜਾਣਾ ਪੈਂਦਾ ਸੀ। ਇਸ ਮੌਕੇ ਸੰਸਥਾ ਵਲੋਂ ਡਾ: ਸਰੋਆ ਨੂੰ ਸਨਮਾਨਤ ਵੀ ਕੀਤਾ ਗਿਆ। ਅਖੀਰ ‘ਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਭਾ ਦੇ ਸਮਾਜ ਸੇਵਾ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਸਮੂਹ ਹਾਜਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਟੇਜ ਦੀ ਸੇਵਾ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਹੋਰਾਂ ਤੋਂ ਇਲਾਵਾ ਜਨਰਲ ਸਕੱਤਰ ਡਾ: ਵਿਜੇ ਕੁਮਾਰ, ਸਾਹਿਬਜੀਤ ਸਾਬੀ, ਅਨੂਪ ਦੁੱਗਲ, ਮਨਦੀਪ ਬੱਸੀ, ਵਿਕਰਮਜੀਤ ਵਿੱਕੀ, ਰਕੇਸ਼ ਕੋਛੜ, ਨਰਿੰਦਰ ਸੈਣੀ, ਮੈਡਮ ਪੂਜਾ ਸੈਣੀ, ਮੈਨੇਜਰ ਜਗਜੀਤ ਸੇਠ, ਸੁਖਵਿੰਦਰ ਕੁਮਾਰ, ਮੋਨਿਕਾ, ਪੂਜਾ ਮੇਹਮੀ, ਮਨਪ੍ਰੀਤ, ਪੂਨਮ, ਅਮਨਜੋਤ, ਸਿਮਰਨ, ਨਿਕਿਤਾ, ਦਾਮਿਨੀ, ਖੁਸ਼ਪ੍ਰੀਤ, ਈਸ਼ਾ, ਮਾਨਸੀ, ਨੀਲਮ, ਬਲਜਿੰਦਰ, ਜੋਵਨਪ੍ਰੀਤ, ਅੰਜਲੀ, ਨੀਲੂ, ਪਿ੍ਰੰਯਕਾ, ਪਰਮਜੀਤ, ਰੀਮਾ, ਪ੍ਰੀਤੀ, ਗੁਰਲੀਨ, ਮਨਜੀਤ, ਆਂਚਲ, ਪਿ੍ਰਆ, ਸੁਮਨ, ਅਮਨਪ੍ਰੀਤ ਆਦਿ ਹਾਜ਼ਰ ਸਨ।
ਸਰਬ ਨੌਜਵਾਨ ਸਭਾ ਨੇ ਮਨਾਇਆ ਅੰਤਰਰਾਸ਼ਟਰੀ ਡਾਕਟਰ ਦਿਵਸ
previous post