Home » ਆਸਾ ਵਰਕਰਜ ਅਤੇ ਆਸਾ ਫੈਸੀਲਿਟੇਟਰਜ ਸਾਝਾ ਫਰੰਟ ਪੰਜਾਬ ਵੱਲੋ ਸੇਹਤ ਮੰਤਰੀ ਪੰਜਾਬ ਨੂੰ ਭੇਜੀਆ ਮੰਗ ਪੱਤਰ

ਆਸਾ ਵਰਕਰਜ ਅਤੇ ਆਸਾ ਫੈਸੀਲਿਟੇਟਰਜ ਸਾਝਾ ਫਰੰਟ ਪੰਜਾਬ ਵੱਲੋ ਸੇਹਤ ਮੰਤਰੀ ਪੰਜਾਬ ਨੂੰ ਭੇਜੀਆ ਮੰਗ ਪੱਤਰ

by Rakha Prabh
58 views

ਪਟਿਆਲਾ

ਅੱਜ ਮਿਤੀ 18-03-2024 ਨੂੰ ਆਸਾ ਵਰਕਰਜ਼ ਅਤੇ ਆਸ਼ਾ ਫੈਸੀਲਿਟੇਟਰਜ਼ ਯੂਨੀਅਨ ਸਾਝਾ ਫਰੰਟ ਪੰਜਾਬ ਦੇ ਚੇਅਰਮੈਨ ਸੁਖਵਿੰਦਰ ਕੌਰ ਸੁੱਖੀ ਮਾਨਸਾ ,ਕਨਵੀਨਰ ਸੂਬਾ ਪ੍ਰਧਾਨ ਅਮਰਜੀਤ ਕੌਰ ਏਟਕ ਗਰੁੱਪ,ਕਨਵੀਨਰ ਸੂਬਾ ਪ੍ਰਧਾਨ ਰਾਣੋ ਖੇੜੀ ਗਿੱਲਾ ਸਤੀਸ ਰਾਣਾ ਗਰੁੱਪ,ਕਨਵੀਨਰ ਹਰਿੰਦਰ ਕੌਰ ਪਟਿਆਲਾ ਸੀਟੁ ਗਰੁੱਪ ਦੀ ਅਗਵਾਈ ਵਿੱਚ ਭੈਣਾਂ ਦੀਆ ਗੰਭੀਰ ਮੰਗਾ ਲਈ ਪੰਜਾਬ ਸਰਕਾਰ ਸੇਹਤ ਮੰਤਰੀ ਮਾਨਯੋਗ ਡਾ. ਬਲਵੀਰ ਸਿੰਘ ਜੀ ਦੇ ਦਫਤਰ ਪਟਿਆਲਾ ਵਿਖੇ ਮੰਗ ਪੱਤਰ ਦਿੱਤਾ । ਦਫਤਰ ਇੰਚਾਰਜ ਸ੍ੀ ਜਸਵੀਰ ਸਿੰਘ ਗਾਧੀ ਵੱਲੋ ਮੰਗ ਪੱਤਰ ਲੇਣ ਸਮੇ ਭਰੋਸਾ ਦਿੱਤਾ ਕੀ ਸਰਕਾਰ ਨੂੰ ਭੇਜ ਕੇ ਮੰਗਾ ਦਾ ਹੱਲ ਕਰਵਾਈਆ ਜਾਵੇਗਾ । ਭੈਣਾਂ ਨੁੰ ਜੋ ਸਿਹਤ ਵਿਭਾਗ ਵਿੱਚ ਕੰਮ ਕਰਨ ਲਈ NHM ਵੱਲੋਂ ਜੋ ਉਮਰ ਹੱਦ ਸਿਰਫ 58 ਸਾਲ ਤੱਕ ਕੰਮ ਕਰਨ ਲਈ ਅਤੇ 16.ਸਾਲ ਨਿਗੁਣੇ ਭੱਤੇ ਤੇ ਕੰਮ ਕਰਵਾ ਕਿ ਬੁਢੇਪੇ ਵਿਚ ਕੋਈ ਪਨੈਸਨ ਦਾ ਪ੍ਰਬੰਧ ਨਾ ਕਰਨਾ ਘਰ ਜਾਣ ਸਮੇ ਫੁੱਟੀ ਕੌਡੀ ਵੀ ਪੱਲੇ ਨਾ ਦੇਣਾ ਪੱਤਰ ਜਾਰੀ ਕੀਤਾ ਗਿਆ ਹੈ। ਆਗੂ ਭੈਣਾਂ ਇਸ ਪੱਤਰ ਦੀ ਨਿਖੇਧੀ ਕਰਦਿਆਂ ਹੀ। ਅਤੇ ਮੰਗ ਕਰਦਿਆਂ ਹਨ ਕਿ ਉਮਰ ਹੱਦ ਵਿੱਚ ਸਵੈ ਇੱਛਾ ਅਨੂੰਸਾਰ ਕੰਮ ਕਰਵਾਇਆ ਜਾਵੇ । ਜਾ ਫਿਰ ਘੱਟੋ-ਘੱਟ 65 ਸਾਲ ਕੀਤੀ ਜਾਵੇ ਘਰ ਜਾਣ ਸਮੇ 5 ਲੱਖ ਰੁਪਏ ਦਿੱਤੇ ਜਾਣ, ਮਿਲਣ ਵਾਲੇ ਭੱਤੇ ਵਿੱਚ ਅੱਧੀ ਤਨਖਾਹ ਪੈਨਸ਼ਨ ਦੇ ਰੂਪ ਦਿੱਤੀ ਜਾਵੇ ਤਾਕੀ ਬਢੇਪਾ ਸੌਖਾ ਨਿਕਾਲ ਸਕੇ। ਅਤੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵਿਖੇ ਮਲਟੀਪਰਪਜ ਹੈਲਥ ਇੰਪਲਾਈਜ਼ ਫੀਮੇਲ ਦੇ ਆਸਾ 10 ਪਰਸੈਟ ਕੋਟੇ ਵਿੱਚੋਂ ਪੇਪਰ ਪਾਸ ਕਰ ਚੁੱਕੀਆ ਜਿੰਨਾ ਭੈਣਾ ਤੋ ਅਪਲਾਈ ਸਮੇ ਫਾਰਮ ਵਿੱਚ ਆਸਾ ਭਰਨਾ ਰਹਿ ਗਿਆ ਸੀ। ਬਾਬਾ ਫਰੀਦ ਯੂਨੀਵਰਸਿਟੀ ਦੀ ਵੈਬਸਾਈਟ ਤੇ ਆਸਾ ਸੋਧ ਕੀਤੀ ਗਈ ਹੈ ਉਹਨਾਂ ਭੈਣਾਂ ਦੀ ਕੌਂਸਲਿੰਗ ਲਿਸਟ ਜਾਰੀ ਕੀਤੀ ਜਾਵੇ ਜੀ।ਇਸ ਮੋਕੇ ਸਾਮਲ ਆਗੂ ਸੁੱਖ ਦੇਵੀ,ਬਲਵਿੰਦਰ ਕੋਰ, ਕੁਸਮ ਰਾਣੀ ,ਕਮਲਜੀਤ ਕੋਰ ਤਪਾ ਬਲਾਕ ਸਕੱਤਰ,ਕੁਲਦੀਪ ਕੋਰ ਜੈਤੋ ਬਲਾਕ ਸਕੱਤਰ ਅਤੇ ਬਲਵਿੰਦਰ ਕੋਰ ਕਾਲ ਬੰਜਾਰਾ ਨੇ ਮੰਗ ਕੀਤੀ ਕੀ ਤੁਰੰਤ ਮੀਟਿੰਗ ਬੁਲਾਕੇ ਮੰਗਾ ਦਾ ਹੱਲ ਕੀਤਾ ਜਾਵੇ ।
ਜਾਰੀ ਕਾਰਤਾ ਰਾਣੋ ਖੇੜੀ ਗਿੱਲਾ

Related Articles

Leave a Comment