ਹੁਸ਼ਿਆਰਪੁਰ 5 ਮਾਰਚ ( ਤਰਸੇਮ ਦੀਵਾਨਾ ) ਹਰ ਸਾਲ ਜਦੋਂ ਵੀ ਜਨਵਰੀ ਫਰਵਰੀ ਦਾ ਮਹੀਨਾ ਆਉਂਦਾ ਹੈ ਤਾਂ ਪਤੰਗਬਾਜ਼ੀ ਦੇ ਸ਼ੁਕੀਨਾ ਨੂੰ ਚਾਹ ਚੜ ਜਾਂਦਾ ਹੈ। ਪਹਿਲਾਂ ਤਾਂ ਲੋਕ ਆਮ ਜਿਹੇ ਧਾਗੇ ਹੀ ਪਤੰਗ ਨੂੰ ਚਾੜਨ ਲਈ ਵਰਤਦੇ ਸਨ ਫਿਰ ਡੋਰਾ ਨੂੰ ਪੱਕੀਆਂ ਕਰਨ ਲਈ ਸੁਰੇਸ਼ ਆਦਿ ਲਗਾਉਣ ਲੱਗ ਪਏ ਇਸ ਤਰ੍ਹਾਂ ਕਰਨ ਨਾਲ ਡੋਰ ਪੱਕ ਜਾਂਦੀ ਸੀ ਅਤੇ ਦੂਜੇ ਦੀ ਪਤੰਗ ਜਲਦੀ ਕੱਟੀ ਜਾਂਦੀ ਸੀ ਇਹ ਵਿਚਾਰ ” ਨਾਰੀ ਸ਼ਕਤੀ ਫਾਉਂਡੇਸ਼ਨ” ਰਜਿ.ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਸਾਡੇ ਪੱਤਰਕਾਰ ਨਾਲ ਕੀਤਾ ਉਹਨਾ ਕਿਹਾ ਕਿ ਹੁਣ ਹੋਰ ਮੁਲਕਾਂ ਨਾਲ ਵਪਾਰ ਨੂੰ ਵਧਾਉਣ ਲਈ ਲੱਗਭਗ ਸਭ ਸਰਕਾਰਾਂ ਵੱਲੋਂ ਆਗਿਆ ਦਿੱਤੀ ਜਾਂਦੀ ਹੈ ਤਾਂ ਕਿ ਇੱਕ ਤੋਂ ਦੂਜੇ ਦੇਸ਼ ਦੀਆ ਵਸਤਾ ਖਰੀਦੀਆ ਅਤੇ ਵੇਚੀਆ ਜਾ ਸਕਣ ਇਸ ਕਰਕੇ ਪੂਰੇ ਭਾਰਤ ਵਿੱਚ ਪਿਛਲੇ ਲੰਬੇ ਸਮੇਂ ਤੋਂ ਪਤੰਗਬਾਜ਼ੀ ਲਈ ਚਾਈਨਾ ਤੋ ਡੋਰ ਆ ਰਹੀ ਹੈ ਪਹਿਲਾਂ ਪਹਿਲ ਇਹ ਆਮ ਡੋਰ ਵਾਂਗ ਹੁੰਦੀ ਸੀ ਪਰ ਫਿਰ ਆਮ ਡੋਰ ਨਾਲੋਂ ਕਾਫੀ ਪੱਕੀ ਡੋਰ ਆਉਣ ਲੱਗ ਪਈ ਇਸ ਕਾਰਨ ਸਾਡੇ ਦੇਸ਼ ਦੇ ਪਤੰਗਬਾਜ ਚਾਈਨਾ ਡੋਰ ਨੂੰ ਵੱਧ ਪੱਕੀ ਸਮਝ ਕੇ ਉਸਨੂੰ ਤਰਜੀਹ ਦੇਣ ਲੱਗੇ ਇਸ ਤਰ੍ਹਾਂ ਸਾਡੇ ਦੇਸ਼ ਚ ਚਾਈਨਾ ਡੋਰ ਦੀ ਕਾਫੀ ਮੰਗ ਵੱਧ ਗਈ ਉਹਨਾ ਕਿਹਾ ਕਿ ਇਸ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਕਿ ਸਾਡੇ ਦੇਸ਼ ਦੇ ਛੋਟੇ ਵੱਡੇ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਚ ਚਾਈਨਾ ਡੋਰ ਵਿੱਚ ਫਸ ਕੇ ਅਨੇਕਾਂ ਲੋਕਾ ਅਤੇ ਪੰਛੀਆ ਨੂੰ ਜਖਮੀ ਹੋਣ ਦੇ ਨਾਲ ਮੌਤ ਦੇ ਮੂੰਹ ਵਿੱਚ ਜਾਣਾ ਪਿਆ ਉਹਨਾ ਕਿਹਾ ਕਿ ਹੈਰਾਨੀ ਇਹ ਵੀ ਹੈ ਕਿ ਜਦੋਂ ਪਤਾ ਲੱਗ ਚੁੱਕਾ ਸੀ ਕਿ ਚਾਈਨਾ ਡੋਰ ਬਹੁਤ ਖਤਰਨਾਕ ਹੈ ਤਾਂ ਸਰਕਾਰ ਨੂੰ ਉੱਤੇ ਤੁਰੰਤ ਪਾਬੰਦੀ ਲਾਉਣੀ ਚਾਹੀਦੀ ਸੀ ਪਰ ਸਾਡੀਆਂ ਸਰਕਾਰਾਂ ਅਜੇ ਵੀ ਪਤਾ ਨਹੀਂ ਕਿਹੜੇ ਲਾਲਚ ਨੂੰ ਚੁੱਪ ਹਨ ਸਰਕਾਰਾਂ ਦੇ ਤਾਂ ਕੰਮ ਹੀ ਅਵੱਲੇ ਹੁੰਦੇ ਹਨ ਉਹਨਾਂ ਲਈ ਤਾਂ ਲੋਕਾਂ ਦੀ ਜਾਨ ਨਾਲੋਂ ਮੁਨਾਫਾ ਜਿਆਦਾ ਜਰੂਰੀ ਹੈ ਇਸੇ ਲਈ ਸਰਕਾਰਾਂ ਦੀ ਸਰਪ੍ਰਸਤੀ ਹੇਠ ਅਤੇ ਅਫਸਰਸ਼ਾਹੀ ਦੀ ਸਹਿ ਕਾਰਨ ਚਾਈਨਾ ਡੋਰ ਮਨਾਹੀ ਦੇ ਬਾਵਜੂਦ ਵੀ ਧੜੱਲੇ ਨਾਲ ਵਿਕ ਰਹੀ ਹੈ। ਦੂਜੇ ਪਾਸੇ ਲੋਕ ਵੀ ਆਪਣੇ ਫਰਜ਼ ਨਹੀਂ ਸਮਝ ਰਹੇ ਜੇਕਰ ਜਾਨ ਦਾ ਖੌਹ ਬਣ ਰਹੀ ਡੋਰ ਪ੍ਰਤੀ ਸਰਕਾਰ ਅਤੇ ਪ੍ਰਸ਼ਾਸਨ ਅਵੇਸਲਾ ਹੈ ਤਾਂ ਜਨਤਾ ਨੂੰ ਜਰੂਰ ਚੌਕਸ ਹੋਣਾ ਪਵੇਗਾ ।