ਹੁਸ਼ਿਆਰਪੁਰ 5 ਮਾਰਚ ( ਤਰਸੇਮ ਦੀਵਾਨਾ )
ਵਰਧਮਾਨ ਯਾਰਨ ਥਰੈੱਡ ਲਿਮਟਿਡ ਕੰਪਨੀ ਹੁਸ਼ਿਆਰਪੁਰ ਵੱਲੋਂ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਨੂੰ ਨਵੀਂ ਬੱਸ ਭੇਂਟ ਕੀਤੀ ਗਈ ਜੋ ਕਿ ਸਪੈਸ਼ਲ ਵਿਦਿਆਰਥੀਆਂ ਨੂੰ ਘਰ ਤੋਂ ਸਕੂਲ ਪਹੁੰਚਾਏਗੀ, ਬੱਸ ਸਕੂਲ ਕਮੇਟੀ ਦੇ ਸੁਪਰਦ ਕਰਦੇ ਸਮੇਂ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਨਰੂਲਾ ਤੇ ਵਿੱਤ ਡਾਇਰੈਕਟਰ ਤਰੁਣ ਚਾਵਲਾ ਨੇ ਕਿਹਾ ਕਿ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਸਪੈਸ਼ਲ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਦਾ ਜੋ ਟੀਚਾ ਮਿੱਥਿਆ ਹੋਇਆ ਹੈ ਉਸ ਵਿੱਚ ਸਾਡੀ ਕੰਪਨੀ ਵੱਲੋਂ ਵੀ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ਤੇ ਇਸ ਕਾਰਜ ਦਾ ਹਿੱਸਾ ਬਣ ਕੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸਲਾਹਕਾਰ ਸ. ਪਰਮਜੀਤ ਸਿੰਘ ਸੱਚਦੇਵਾ ਵੱਲੋਂ ਸੰਜੀਵ ਨਰੂਲਾ ਤੇ ਉਨ੍ਹਾਂ ਦੀ ਟੀਮ ਦਾ ਜਿੱਥੇ ਸਕੂਲ ਪੁੱਜਣ ’ਤੇ ਸਵਾਗਤ ਕੀਤਾ ਗਿਆ ਉੱਥੇ ਹੀ ਧੰਨਵਾਦ ਵੀ ਕੀਤਾ ਗਿਆ। ਬੱਸ ਸਕੂਲ ਸੁਸਾਇਟੀ ਨੂੰ ਦੇਣ ਸਮੇਂ ਸਭ ਤੋਂ ਪਹਿਲਾ ਸੰਜੀਵ ਨਰੂਲਾ ਵੱਲੋਂ ਨਾਰੀਅਲ ਤੋੜਿਆ ਗਿਆ। ਇਸ ਮੌਕੇ ਸੰਜੀਵ ਨਰੂਲਾ ਨੇ ਕਿਹਾ ਕਿ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਸਪੈਸ਼ਲ ਬੱਚਿਆਂ ਨੂੰ ਜਿਸ ਤਰ੍ਹਾਂ ਸਿੱਖਿਆ ਪ੍ਰਦਾਨ ਕਰਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹ ਕਾਬਿਲੇ ਤਾਰੀਫ ਹੈ ਤੇ ਸਮਾਜ ਦੇ ਹਰ ਵਰਗ ਤੇ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਸਪੈਸ਼ਲ ਬੱਚਿਆਂ ਦੀ ਆਪਣੇ ਜੀਵਨ ਦੌਰਾਨ ਮਦਦ ਕਰਨ ਤੇ ਬੱਚਿਆਂ ਨੂੰ ਅੱਗੇ ਵੱਧਣ ਵਿੱਚ ਬਣਦਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦਾ ਸਹਿਯੋਗ ਜਾਰੀ ਰਹੇਗਾ। ਆਸ਼ਾਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਤਰਨਜੀਤ ਸਿੰਘ ਸੀ.ਏ. ਨੇ ਸੰਜੀਵ ਨਰੂਲਾ, ਤਰੁਣ ਚਾਵਲਾ ਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਤਰਨਜੀਤ ਸਿੰਘ ਨੇ ਦੱਸਿਆ ਕਿ ਸੰਜੀਵ ਨਰੂਲਾ, ਤਰੁਣ ਚਾਵਲਾ ਤੇ ਮਿਸਟਰ ਸਿੱਧੂ ਆਸ਼ਾ ਕਿਰਨ ਸਕੂਲ ਦੀ ਸਮੇਂ-ਸਮੇਂ ’ਤੇ ਮਦਦ ਕਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਸਪੈਸ਼ਲ ਬੱਚਿਆਂ ਨੂੰ ਸਕੂਲ ਆਉਣ-ਜਾਣ ਵਿੱਚ ਮੁਸ਼ਕਿਲ ਪੇਸ਼ ਆਉਦੀ ਸੀ ਭਵਿੱਖ ਵਿੱਚ ਉਨ੍ਹਾਂ ਨੂੰ ਬੱਸ ਰਾਹੀਂ ਸਕੂਲ ਪੁੱਜਣ ਵਿੱਚ ਮਦਦ ਮਿਲੇਗੀ। ਇਸ ਮੌਕੇ ਪ੍ਰਦੀਪ ਡਡਵਾਲ ਸਲਾਹਕਾਰ, ਰਿਸ਼ੀ ਸ਼ਰਮਾ, ਸੈਕਟਰੀ ਹਰਬੰਸ ਸਿੰਘ, ਮਲਕੀਤ ਸਿੰਘ ਮਹੇੜੂ, ਹਰੀਸ਼ ਠਾਕੁਰ, ਕਰਨਲ ਗੁਰਮੀਤ ਸਿੰਘ, ਰਾਮ ਆਸਰਾ, ਹਰਮੇਸ਼ ਤਲਵਾੜ, ਪਿ੍ਰੰਸੀਪਲ ਸ਼ੈੱਲੀ ਸ਼ਰਮਾ ਵੀ ਮੌਜੂਦ ਸਨ।
ਕੈਪਸ਼ਨ-ਸਕੂਲ ਨੂੰ ਬੱਸ ਦੇਣ ਸਮੇਂ ਕੰਪਨੀ ਦੇ ਅਧਿਕਾਰੀ ਤੇ ਮੌਜੂਦ ਸੁਸਾਇਟੀ ਮੈਂਬਰ।
ਕੈਪਸ਼ਨ-ਸਕੂਲ ਨੂੰ ਬੱਸ ਦੇਣ ਸਮੇਂ ਕੰਪਨੀ ਦੇ ਅਧਿਕਾਰੀ ਤੇ ਮੌਜੂਦ ਸੁਸਾਇਟੀ ਮੈਂਬਰ।