ਬਰਨਾਲਾ 24 ਅਕਤੂਬਰ (ਰਾਖਾ ਪ੍ਰਭ ਬਿਉਰੋ ) ਮੁਲਾਜ਼ਮ ਡਿਫੈਂਸ ਕਮੇਟੀ ਬਰਨਾਲਾ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਪੋਲਿੰਗ ਬੂਥਾਂ ਤੇ ਪੋਲਿੰਗ ਪਾਰਟੀਆਂ ਨਾਲ ਕੀਤੀ ਗਈ ਧੱਕਾਸ਼ਾਹੀ ਵਿਰੁੱਧ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਪ੍ਰਸ਼ਾਸਨ ਵੱਲੋਂ ਪੋਲਿੰਗ ਪਾਰਟੀਆਂ ਨਾਲ ਧੱਕੇਸ਼ਾਹੀ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ ਗਿਆ ਦੇ ਅਤੇ ਪੋਲਿੰਗ ਬੂਥਾਂ ਤੇ ਰਵਾਨਾ ਹੋਣ ਮੌਕੇ ਕੋਈ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕਰਮਚਾਰੀਆਂ ਦੀ ਭਰਮੀ ਸ਼ਮੂਲੀਅਤ ਤੋਂ ਇਲਾਵਾ ਪੰਜਾਬ ਸੁਾਰਡੀਨੇਟ ਸਰਵਿਸ ਫੈਡਰੇਸ਼ਨ 1406-22-ਬੀ ਚੰਡੀਗੜ੍ਹ ਦੇ ਸਟੇਟ ਆਗੂ ਕਰਮਜੀਤ ਸਿੰਘ ਬੀਹਲਾ, ਦਰਸ਼ਨ ਕੁਮਾਰ ਚੀਮਾ , ਰਛਪਾਲ ਠੀਕਰੀਵਾਲ ,ਬਲਵਿੰਦਰ ਬਰਨਾਲਾ ,ਹਰਪਾਲ ਸਹੌਰ, ਗੁਰਪ੍ਰੀਤ ਮਾਨ , ਤਾਰ ਸਿੰਘ ਗਿੱਲ ਆਦਿ ਨੇ ਆਪਣੇ ਵਿਚਾਰ ਰੱਖੇ । ਇਸ ਉਪਰੰਤ ਏ.ਡੀ.ਸੀ ਬਰਨਾਲਾ ਨੂੰ ਮੁਲਾਜ਼ਮ ਵਰਗ ਵੱਲੋਂ ਰੋਸ ਪੱਤਰ ਦਿੱਤਾ ਗਿਆ।