ਕੋਟ ਈਸੇ ਖਾਂ/ ਮੋਗਾ ( ਕੇਵਲ ਸਿੰਘ ਘਾਰੂ) ਮੋਗਾ ਜ਼ਿਲ੍ਹੇ ਦੇ ਥਾਣਾ ਕੋਟ ਈਸੇ ਵਿਚ ਦੋ ਕਿਲੋ ਅਫੀਮ ਸਮੇਤ ਇੱਕ ਵਿਅਕਤੀ ਗਿਰਫ਼ਤਾਰ ਮਾਮਲੇ ਵਿਚ ਉਸ ਵੇਲੇ ਨਵਾ ਮੋੜ ਆ ਗਿਆ ਜਦੋਂ ਥਾਣਾ ਮੁਖੀ ਸਮੇਤ ਦੋ ਮੁੱਖ ਮੁਨਸ਼ੀਆਂ ਅਤੇ ਦੋ ਹੋਰ ਵਿਅਕਤੀ ਨਾਮਜ਼ਦ ਹੋ ਗਏ । ਜ਼ਿਕਰਯੋਗ ਹੈ ਕਿ ਕੋਟ ਈਸੇ ਖਾਂ ਦਾ ਅਫੀਮ ਮਾਮਲਾ ਕਾਫ਼ੀ ਦਿਨਾਂ ਤੋਂ ਚਰਚਾ ਚਲ ਰਹੀ ਸੀ ਅਤੇ ਆਖਿਰਕਾਰ ਡੀ ਐੱਸ ਪੀ ਧਰਮਕੋਟ ਰਮਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਥਾਣਾ ਕੋਟ ਈਸੇ ਖਾਂ ਮੌਜੂਦ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲਣ ਤੇ ਮੁਕੱਦਮਾ ਨੰਬਰ 131, 1 ਅਕਤੂਬਰ 2024 ਨੂੰ ਦਰਜ 2 ਕਿਲੋ ਅਫ਼ੀਮ ਦੀ ਬਰਾਮਦਗੀ ਦਿਖਾਈ ਗਈ ਹੈ ਦੀ ਜੇਕਰ ਜਾਂਚ ਕੀਤੀ ਜਾਵੇ ਤਾਂ ਅਮਰਜੀਤ ਸਿੰਘ ਸੋਨੂੰ ਨੂੰ ਨਾਮਜ਼ਦ ਕੀਤਾ ਗਿਆ ਹੈ,ਪਰ ਅਸਲੀਅਤ ਉਸਦਾ ਭਰਾ ਮਨਪ੍ਰੀਤ ਸਿੰਘ ਅਤੇ ਪੁੱਤ ਗੁਰਪ੍ਰੀਤ ਸਿੰਘ ਵੀ ਸ਼ਾਮਿਲ ਹਨ , ਜਿਨ੍ਹਾਂ ਪਾਸੋਂ 3 ਕਿਲੋ ਅਫ਼ੀਮ ਬਰਾਮਦ ਕੀਤੀ ਗਈ ਸੀ। ਉਨ੍ਹਾਂ ਨੂੰ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਮੁੱਖ ਮੁਨਸ਼ੀ ਗੁਰਪ੍ਰੀਤ ਸਿੰਘ ਅਤੇ ਰਾਜਪਾਲ ਸਿੰਘ ਮੁੱਖ ਮੁਨਸ਼ੀ ਪੁਲਸ ਚੌਕੀ ਬਲਖੰਡੀ ਨੇ ਆਪਸ ਵਿਚ ਮਿਲ ਕੇ ਕਿਸੇ ਵਿਅਕਤੀ ਰਾਹੀਂ 8 ਲੱਖ ਰੁਪਏ ਵਿਚ ਸੌਦਾ ਕਰਕੇ 5 ਲੱਖ ਰੁਪਏ ਹਾਸਲ ਕਰ ਲਏ ਹਨ ਅਤੇ ਮਾਮਲਾ ਇਕੱਲੇ ਅਮਰਜੀਤ ਸਿੰਘ ਸੋਨੂੰ ’ਤੇ ਦਰਜ ਕਰ ਦਿੱਤਾ ਗਿਆ ਹੈ। ਡੀਐਸਪੀ ਰਮਨਦੀਪ ਸਿੰਘ ਨੇ ਜਾਂਚ ਕੀਤੀ ਤਾਂ ਮਾਮਲੇ ਵਿਚ ਥਾਣਾ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ, ਹੌਲਦਾਰ ਗੁਰਪ੍ਰੀਤ ਸਿੰਘ, ਹੌਲਦਾਰ ਰਾਜਪਾਲ ਸਿੰਘ, ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਥੇ ਡੀ ਐੱਸ ਪੀ ਰਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਮਾਮਲੇ ਵਿਚ ਲੋੜੀਂਦੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।