Home » “ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋ ਬਣਾਈ ਯੂਨੀਅਨ” ਦੀ ਫੁੱਲ ਹਮਾਇਤ ਕਰਦਾ ਹਾਂ- ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨਾਗੋਕੇ

“ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋ ਬਣਾਈ ਯੂਨੀਅਨ” ਦੀ ਫੁੱਲ ਹਮਾਇਤ ਕਰਦਾ ਹਾਂ- ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨਾਗੋਕੇ

by Rakha Prabh
15 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਹੀ ਅਦਾਰੇ ਵਿੱਚ ਹੋ ਰਹੇ ਘਪਲਿਆਂ ਤੇ ਪੜਦਾ ਪਾਉਣ ਲਈ ਨਜਾਇਜ਼ ਭੋਲ਼ੇ ਭਾਲੇ ਮੁਲਾਜ਼ਮਾਂ ਨੂੰ ਜੂਠ ਘੁਟਾਲੇ ਵਿੱਚ ਸਸਪੈਡ ਕਰਨ ਦੀ ਨਿਖੇਦੀ ਕਰਦਿਆਂ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨਾਗੋਕੇ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਜੋ ਮੁਲਾਜ਼ਮ ਨਜਾਇਜ਼ ਸਸਪੈਡ ਕੀਤੇ ਹਨ, ਇਹ ਪਹਿਲੀ ਵਾਰ ਨਹੀਂ ਹੋਇਆ, ਕਈ ਦਹਾਕਿਆਂ ਤੋਂ ਇਹ ਕੁੱਝ ਹੁੰਦਾ ਵੇਖਿਆ ਹੈ। ਜਿਹੜੇ ਮੁਲਾਜ਼ਮ ਸਸਪੈਡ ਕੀਤੇ ਹਨ, ਉਹਨਾਂ ਤੋਂ ਨਜਾਇਜ਼ 2-2 ਲੱਖ ਰੁਪਿਆਂ ਲਿਆ ਗਿਆ, ਜੋ ਬਿਲਕੁੱਲ ਧੱਕਾ ਕੀਤਾ ਗਿਆ ਹੈ। ਅਸੀਂ ਖ਼ੁਦ ਵੇਖਿਆਂ ਹੈ ਕਿ ਸ਼੍ਰੋਮਣੀ ਕਮੇਟੀ ਵਾਲੇ ਗੁਰੂ ਕੀ ਗੋਲਕ ਦਾ ਪੈਸਾ, ਬਿਲਡਿੰਗਾਂ, ਲੰਗਰਾਂ, ਵਰਕਸ਼ਾਪਾਂ, ਖਰੀਦਾਂ ਰਾਹੀ ਵੱਧ ਖਰਚ ਪਾ ਕੇ ਹੇਰਾ ਫੇਰੀਆਂ ਕਰਦੇ ਆ ਰਹੇ ਨੇ। ਮੇਰੇ ਪਾਸ ਪੱਕੇ ਸੀਸੀਟੀਵੀ ਕੈਮਰੇ ਦੇ ਸਬੂਤ ਹਨ।
           ਗੁਰੂ ਕੀ ਗੋਲਕ ਤੇ ਬਹੁਤ ਚਿਰਾਂ ਤੋਂ ਲੁੱਟਦੇ ਆ ਰਹੇ ਹਨ, ਇੰਨਾਂ ਦੇ ਮੂੰਹ ਨੂੰ ਹੇਰਾ ਫੇਰੀਆਂ ਦਾ ਖ਼ੂਨ ਲੱਗਣ ਕਰਕੇ ਵੱਡਿਆਂ ਮਗਰਮੱਛਾਂ ਨੇ ਆਪਣੇ ਮੁਲਾਜ਼ਮਾਂ ਦੇ ਗਲ਼ ਨੂੰ ਹੀ ਹੱਥ ਪਾਉਣਾਂ ਸ਼ੁਰੂ ਕਰ ਦਿੱਤਾ। ਅਖੀਰ ਪਹਿਲਾਂ ਮੁਲਾਜ਼ਮਾਂ ਨੇ ਏਕਾ ਕਰਕੇ ਯੂਨੀਅਨ ਰਜਿਸਟਰਡ ਕਰਵਾਈ। ਜਿਸ ਨੂੰ ਹਾਈਕੋਰਟ ਨੇ ਵੀ ਮਨਜ਼ਰੀ ਦੇ ਦਿੱਤੀ ਹੈ। ਮੁਲਾਜ਼ਮਾਂ ਨੇ ਆਪਣੇ ਨਾਲ ਹੋ ਰਹੇ ਧੱਕੇ ਨੂੰ ਤਕੜੇ ਹੋ ਕੇ ਚੁੱਕਿਆ ਹੈ। ਜੋ ਕਾਮਯਾਬ ਹੋ ਰਿਹਾ ਹੈ।
                         ਯੂਨੀਅਨ ਬਣਨ ਕਰਕੇ ਹੁਣ ਮਸਲਾ ਇਹ ਬਣ ਚੁੱਕਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਹੁਣ ਗੋਲਕਾਂ ਦੀ ਲੁੱਟ ਬੰਦ ਹੋਣ ਦੇ ਖਦਸੇ ਲਈ ਮੁਲਾਜਮਾਂ (ਯੂਨੀਅਨ) ਦਾ ਵਿਰੋਧ ਕਰਨਾਂ ਪੈ ਰਿਹਾ ਹੈ। ਮੇਰੀ ਸਮੂਹ ਪੰਥਕ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਜੇ ਗੁਰੂ ਘਰਾਂ ਦੀਆਂ ਗੋਲਕਾਂ ਬਚਾਉਣੀਆਂ ਹਨ ਤਾਂ ਮੁਲਾਜਮਾਂ ਵੱਲੋਂ ਬਣਾਈ ਯੂਨੀਅਨ ਦੀ ਡਟ ਕੇ ਸਪੋਟ ਕੀਤੀ ਜਾਵੈ ਤਾਂ ਕੇ ਗੁਰੂ ਘਰਾਂ ਦੀਆਂ ਗੋਲਕਾਂ ਦੀ ਇਹਨਾਂ ਅਨਸਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਠੱਲ ਪਾਈ ਜਾਵੈ।

Related Articles

Leave a Comment