Home » ਚੋਰੀ ਕੀਤੇ ਸੋਨੇ ਦੇ ਗਹਿਣਿਆ ਸਮੇਤ ਪੁਲਿਸ ਨੇ ਕੀਤਾ ਇੱਕ ਔਰਤ ਨੂੰ ਗ੍ਰਿਫਤਾਰ ।

ਚੋਰੀ ਕੀਤੇ ਸੋਨੇ ਦੇ ਗਹਿਣਿਆ ਸਮੇਤ ਪੁਲਿਸ ਨੇ ਕੀਤਾ ਇੱਕ ਔਰਤ ਨੂੰ ਗ੍ਰਿਫਤਾਰ ।

by Rakha Prabh
8 views
ਹੁਸ਼ਿਆਰਪੁਰ 30 ਜੂਨ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਦੀ ਹਦਾਇਤ ਅਤੇ ਪਲਵਿੰਦਰ ਸਿੰਘ ਪੀ ਪੀ ਐਸ ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਰੀ ਅਤੇ ਲੁੱਟਾਂ ਖੋਹਾ ਦੀਆ ਵਾਰਦਾਤਾ ਦੀ ਰੋਕਥਾਮ ਲਈ ਵਿੱਢੀ ਮੁਹਿੰਮ ਤਹਿਤ ਇੰਸ: ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਏ ਐਸ ਆਈ ਅਸ਼ੋਕ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਦੌਰਾਨ ਸੁਖਵਿੰਦਰ ਕੌਰ ਉਰਫ ਸੁਮਨ ਪਤਨੀ ਸਾਗਰ ਵਾਸੀ ਪਿੰਡ ਹਰਦੋਖਾਨਪੁਰ ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਨੂੰ ਟਾਂਡਾ ਰੋਡ ਹੁਸ਼ਿਆਰਪੁਰ ਤੋ ਗ੍ਰਿਫਤਾਰ ਕਰਕੇ ਉਸ ਪਾਸੋਂ ਪੁੱਛਗਿਛ ਕੀਤੀ ਪੁੱਛਗਿਛ ਦੌਰਾਨ  ਸੁਖਵਿੰਦਰ ਕੌਰ ਉਰਫ ਸੁਮਨ ਨੇ ਦੀਪਕ ਭੰਡਾਰੀ ਪੁੱਤਰ ਰਮੇਸ਼ ਭੰਡਾਰੀ ਵਾਸੀ ਨਿਊ ਮਾਡਲ ਟਾਊਨ ਹੁਸਿਆਰਪੁਰ ਦੇ ਘਰ  ਚੋਰੀ ਆਪਣੇ ਪਤੀ ਸਾਗਰ ਪੁੱਤਰ ਸੁਖਦੇਵ ਲਾਲ ਵਾਸੀ ਹਰਦੋਖਾਨਪੁਰ ਅਤੇ ਦਿਲਬਾਗ ਸਿੰਘ ਉਰਫ ਦਾਗੂ ਪੁੱਤਰ ਸ਼ਾਮ ਲਾਲ ਵਾਸੀ ਹਰਦੋਖਾਨਪੁਰ ਨਾਲ ਮਿਲ ਕੇ ਕੀਤੀ ਜਾਣੀ ਮੰਨੀ ਹੈ ਅਤੇ ਇਸਦੇ ਇੰਕਸ਼ਾਫ ਮੁਤਾਬਿਕ ਚੋਰੀ ਕੀਤੇ ਗਹਿਣਿਆ ਵਿੱਚੋਂ ਕੁੱਝ ਗਹਿਣੇ ਸੋਨਾ ਇਸ ਪਾਸੋਂ ਬਾਮਦ ਕੀਤੇ ਗਏ ਹਨ ਉਕਤ ਔਰਤ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਸ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਇਸ ਦੇ ਸਾਥੀਆ ਨੂੰ ਵੀ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ । ਇਸ ਪਾਸੋ ਹੋਰ ਵੀ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ ।

Related Articles

Leave a Comment