ਜ਼ੀਰਾ /ਫਿਰੋਜਪੁਰ 29 ਮਾਰਚ (ਗੁਰਪ੍ਰੀਤ ਸਿੰਘ ਸਿੱਧੂ/ ਸ਼ਮਿੰਦਰ ਰਾਜਪੂਤ ) ਸ਼ਹਿਰ ਦੀ ਨਾਮੀ ਧਾਰਮਿਕ ਸੰਸਥਾ ਸ੍ਰੀ ਸਤਸਨਾਤਨ ਧਰਮ ਮਹਾਂਵੀਰ ਦਲ ਵੱਲੋਂ ਸ਼ਹਿਰ ਦੇ ਸਹਿਯੋਗ ਨਾਲ ਕਰਵਾਏ ਜਾਂ ਰਹੇ 44ਵੇ ਸਨਾਤਨ ਧਰਮ ਸੰਮੇਲਨ ਅਤੇ ਸ੍ਰੀ ਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਦੇ ਛੇਵੇਂ ਅਧਿਆਇ ਚ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਅਤੇ ਰੁਕਮਣੀ ਜੀ ਦੇ ਵਿਆਹ ਦੇ ਪ੍ਰਸੰਗ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਅਤੇ ਬਰਾਤ ਦੇ ਰੂਪ ਵਿੱਚ ਸ਼ਰਧਾਲੂ ਮਗਨ ਹੋ ਕੇ ਖੂਬ ਝੂਮੇ। ਇਸ ਦੌਰਾਨ ਸੰਗਤਾਂ ਦੇ ਸਨਮੁੱਖ ਹੁੰਦਿਆਂ 1008 ਮਹਾਮੰਡਲੇਸਵਰ ਸੁਆਮੀ ਡਾ ਰਾਮੇਸਾਨੰਦ ਵਰਿੰਦਾਵਨ ਵਾਲਿਆਂ ਨੇ ਭਾਗਵਤ ਕਥਾ ਦੇ ਛੇਵੇਂ ਅਧਿਆਇ ਵਿੱਚ ਆਪਣੀ ਮਧੁਰ ਵਾਣੀ ਰਾਹੀਂ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਅਤੇ ਮਾਤਾ ਰੁਕਮਣੀ ਜੀ ਦੇ ਵਿਆਹ ਦਾ ਪ੍ਰਸੰਗ ਵਿਸਥਾਰ ਪੂਰਵਕ ਸ਼ਰਧਾਲੂਆਂ ਨੂੰ ਸ੍ਰਵਣ ਕਰਵਾਇਆ। ਉਨ੍ਹਾਂ ਕਿਹਾ ਕਿ ਸ੍ਰੀ ਮਦ ਭਾਗਵਤ ਪਵਿੱਤਰ ਗ੍ਰੰਥ ਮਨੁੱਖ ਨੂੰ ਜੀਵਨ ਜਿਊਣ ਦੀ ਜਾਂਚ ਸਿਖਾਉਂਦਾ ਉਥੇ ਜੰਗਤ ਜੰਨਣੀ ਔਰਤ ਪ੍ਰਤੀ ਸਤਿਕਾਰ ਸਿਖਾਉਂਦਾ ਹੈ। ਇਸ ਮੌਕੇ ਛੇਵੇਂ ਅਧਿਆਇ ਦੀ ਪੂਜਾ ਉਘੇ ਸਮਾਜ ਸੇਵੀ ਮਹਿੰਦਰਪਾਲ ਕੁਮਾਰ ਨੇ ਪਰਿਵਾਰ ਸਮੇਤ ਕੀਤੀ।ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੇ ਕਥਾ ਦਾ ਅਨੰਦ ਮਾਣਿਆ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਪ੍ਰੇਮ ਕੁਮਾਰ ਗਰੋਵਰ,ਪ੍ਰਧਾਨ ਪਵਨ ਕੁਮਾਰ ਭਸੌੜ, ਵਿਜੈ ਸ਼ਰਮਾ, ਵਿਕਾਸ ਗਰੋਵਰ ਲਾਡੀ ਗੁਰਦੇਵ ਸਿੰਘ ਸਿੱਧੂ ਵੱਲੋਂ ਆਏਂ ਮਹਿਮਾਨਾਂ ਸ੍ਰੀ ਨਰੇਸ਼ ਕਟਾਰੀਆ ਹਲਕਾ ਵਿਧਾਇਕ ਜ਼ੀਰਾ, ਜਸਪਾਲ ਸਿੰਘ ਪੰਨੂ ਚੇਅਰਮੈਨ ਕਿਸਾਨ ਮਜ਼ਦੂਰ ਕਾਂਗਰਸ ਸੈਲ ਪੰਜਾਬ, ਜਨਕ ਰਾਜ ਝਾਬ ਡਾਇਰੈਕਟਰ ਰਾਖਾ ਪ੍ਰਭ ਨੂੰ ਸਿਰਪਾਓ ਨਾਲ ਸਨਮਾਨਿਤ ਕੀਤਾ।ਇਸ ਮੌਕੇ ਸਮਾਗਮ ਵਿੱਚ ਸੰਸਥਾ ਦੇ ਆਗੂ ਸੁਭਾਸ਼ ਉੱਪਲ ਸੀਨੀ ਮੀਤ , ਵਿਜੈ ਸ਼ਰਮਾ,ਦੀਪਕ ਭਾਰਗੋ, ਤਿਰਲੋਕ ਸਿੰਘ ਮਿਰਜ਼ਾ,ਪਵਨ ਮਦਾਨ, ਵਿਕਾਸ ਗਰੋਵਰ ਲਾਡੀ , ਲੱਕੀ ਪਸੀ ਡਾਇਰੈਕਟਰ ਸ਼੍ਰੀ ਰਾਮਲੀਲਾ ਕਲੱਬ ਜ਼ੀਰਾ , ਸੂਰਜ ਅਨੇਜਾ, ਹਰੀ ਕ੍ਰਿਸ਼ਨ ਉਪਲ , ਸੁੱਚਾ ਸਿੰਘ ਸਰਨਾ, ਬਲਜੀਤ ਸਿੰਘ ਬੱਲੀ ,, ਰਾਜ ਚੁੱਘ ,ਰਾਕੇਸ਼ ਕੁਮਾਰ ਰਾਜੂ , ਰਕੇਸ਼ ਸੇਠੀ , ਗੌਰਵ ਭਾਰਗੋ, ਸੋਨੂ ਭਾਰਗੋ, ਪੱਪੂ ਮੋਂਗਾ,ਬੱਲੂ ਭਾਰਗੋ,ਸਾਗਰ ਭਾਰਗੋ,ਸਾਗਰ ਭਾਰਗੋ,ਨਵੀਨ ਗਰੋਵਰ,ਰਾਜੂ ਵਿੱਜ,ਆਦਿ ਮੈਂਬਰ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ