Home » ਗੈਂਗਸਟਰ ਬੱਬਲੂ ਦਾ ਤੀਸਰੀ ਵਾਰ ਬਟਾਲਾ ਪੁਲਿਸ ਨੇ ਲਿਆ ਰਿਮਾਂਡ

ਗੈਂਗਸਟਰ ਬੱਬਲੂ ਦਾ ਤੀਸਰੀ ਵਾਰ ਬਟਾਲਾ ਪੁਲਿਸ ਨੇ ਲਿਆ ਰਿਮਾਂਡ

by Rakha Prabh
95 views

ਗੈਂਗਸਟਰ ਬੱਬਲੂ ਦਾ ਤੀਸਰੀ ਵਾਰ ਬਟਾਲਾ ਪੁਲਿਸ ਨੇ ਲਿਆ ਰਿਮਾਂਡ
ਬਟਾਲਾ, 18 ਅਕਤੂਬਰ : ਬੀਤੇ ਦਿਨ 8 ਅਕਤੂਬਰ ਨੂੰ ਬਟਾਲਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਗੈਂਗਸਟਰ ਬੱਬਲੂ ਨੂੰ ਥਾਣਾ ਰੰਗੜ ਨੰਗਲ ਦੀ ਪੁਲਿਸ ਵੱਲੋਂ 4 ਦਿਨ ਦੇ ਰਿਮਾਂਡ ਦੇ ਖਤਮ ਹੋ ਜਾਣ ਮਗਰੋਂ ਤੀਸਰੀ ਵਾਰ ਸਿਵਲ ਕੋਰਟ ਬਟਾਲਾ ’ਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਜੱਜ ਨੇ ਰੰਗੜ ਨੰਗਲ ਥਾਣੇ ਦੀ ਪੁਲਿਸ ਕੋਲ ਬੱਬਲੂ ਗੈਂਗਸਟਰ ਨੂੰ ਤੀਸਰੀ ਵਾਰ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਗੈਂਗਸਟਰ ਬੱਬਲੂ ਨੂੰ 19 ਅਕਤੂਬਰ ਨੂੰ ਦੁਬਾਰਾ ਪੇਸ਼ੀ ਲਈ ਬਟਾਲਾ ਸਿਵਲ ਕੋਰਟ ਪੇਸ਼ ਕੀਤਾ ਜਾਵੇਗਾ। ਥਾਣਾ ਰੰਗੜ ਨੰਗਲ ਦੇ ਐਸਐਚਓ ਮਨਬੀਰ ਸਿੰਘ ਨੇ ਦੱਸਿਆ ਕਿ ਬੱਬਲੂ ਗੈਂਗਸਟਰ ਨੂੰ ਤੀਸਰੀ ਵਾਰ ਸਿਵਲ ਕੋਰਟ ਬਟਾਲਾ ਵਿਖੇ ਰਿਮਾਂਡ ਲਈ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਬਲੂ ਨੇ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ, ਜਿਨ੍ਹਾਂ ਦੀ ਪੜਤਾਲ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਪੁੱਛਗਿੱਛ ’ਚ ਬੱਬਲੂ ਨੂੰ ਇਰਾਦਾ ਕਤਲ ਦੇ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ ਅਤੇ ਉਨ੍ਹਾਂ ਕੇਸਾਂ ’ਚ ਰਿਮਾਂਡ ਲਈ ਬੱਬਲੂ ਨੂੰ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਜੱਜ ਨੇ ਪੁਲਿਸ ਨੂੰ ਦੋ ਦਿਨ ਦਾ ਹੋਰ ਰਿਮਾਂਡ ਦਿੱਤਾ ਹੈ। ਐਸਐਚਓ ਮਨਬੀਰ ਸਿੰਘ ਨੇ ਦੱਸਿਆ ਕਿ ਬਬਲੂ ਨੂੰ ਫੜਣ ਮੌਕੇ ਬਟਾਲਾ ਪੁਲਿਸ ਦੀ ਕਾਰਵਾਈ ਜੋ ਪੂਰੀ ਤਰ੍ਹਾਂ ਰਿਕਾਰਡ ਕੀਤੀ ਹੋਈ ਸੀ, ਉਸ ਨੂੰ ਸੋਸ਼ਲ ਮੀਡੀਆ ’ਤੇ ਵੀ ਅਪਲੋਡ ਕਰ ਦਿੱਤਾ ਗਿਆ ਹੈ।

Related Articles

Leave a Comment