ਜ਼ੀਰਾ/ ਫਿਰੋਜਪੁਰ 13 (ਗੁਰਪ੍ਰੀਤ ਸਿੰਘ ਸਿੱਧੂ/ਸ਼ਮਿੰਦਰ ਰਾਜਪੂਤ)
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੂੰ ਵਿਧਾਨ ਸਭਾ ਹਲਕਾ ਜ਼ੀਰਾ ਵਿਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਮੌਕੇ ਸ਼ਹਿਰ ਦੇ ਲੋਕਾਂ ਵੱਲੋਂ ਵਾਰਡ ਨੰਬਰ 5 ਅਤੇ 6 ਸ਼ਾਹ ਵਾਲਾ ਰੋਡ ਜ਼ੀਰਾ ਵਿਖੇ ਡਾ ਅੰਬੇਦਕਰ ਜਨ ਕਲਿਆਣ ਭਵਨ ਬਣਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ। ਜਿਥੇ ਸਾਂਸਦ ਜਸਬੀਰ ਸਿੰਘ ਗਿੱਲ ਡਿੰਪਾ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਅਤੇ ਤੁਰੰਤ ਡਾ ਰਛਪਾਲ ਸਿੰਘ ਗਿੱਲ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੂੰ ਕਿਹਾ ਕਿ ਉਹ ਜਗਾਂ ਦਾ ਮਤਾ ਕਰਕੇ ਭੇਜਣ ਅਤੇ ਗ੍ਰਰਾਟ ਦਾ ਪ੍ਰਬੰਧ ਉਹ ਕਰਵਾਉਣਗੇ। ਇਸ ਮੌਕੇ ਡਾ ਭੀਮ ਰਾਓ ਅੰਬੇਦਕਰ ਸੁਸਾਇਟੀ ਪ੍ਰਧਾਨ ਰਾਮ ਪ੍ਰਕਾਸ਼ ਰਟਾਈਡ ਐਸ ਪੀ ਪੰਜਾਬ ਪੁਲਿਸ, ਗੁਰਦੇਵ ਸਿੰਘ ਸਿੱਧੂ ਜਨਰਲ ਸਕੱਤਰ, ਜੋਗਿੰਦਰ ਸਿੰਘ ਹੀਰ ਵਿੱਤ ਸਕੱਤਰ, ਨਿਸ਼ਾਨ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਅਮਰੀਕ ਸਿੰਘ ਪੀਐਨਬੀ ਸੀਨੀਅਰ ਮੀਤ ਪ੍ਰਧਾਨ, ਜੋਗਿੰਦਰ ਸਿੰਘ ਕੰਡਿਆਲ ਪ੍ਰੈਸ ਸਕੱਤਰ, ਗੁਰਮੇਲ ਸਿੰਘ ਹੀਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਭੁੱਟੋ ਮੀਤ ਪ੍ਰਧਾਨ, ਡਾ ਆਤਮਾ ਸਿੰਘ ਸਹਾਇਕ ਸਕੱਤਰ,ਜੇ ਈ ਅੰਗਰੇਜ਼ ਸਿੰਘ ਅਟਵਾਲ ਸਹਾਇਕ ਸਕੱਤਰ, ਐਡਵੋਕੇਟ ਸੰਦੀਪ ਕੰਡਿਆਲ, ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਦੋਨੋਂ ਲੀਗਲ ਅਡਵਾਈਜ਼ਰ, ਵਰਿੰਦਰ ਜ਼ੀਰਾ, ਬਲਵਿੰਦਰ ਸਿੰਘ ਹੰਸ , ਜੱਥੇਦਾਰ ਇੰਦਰਪਾਲ ਸਿੰਘ ਭੱਟੀ ਆਦਿ ਨੇ ਦੱਸਿਆ ਕਿ ਸ਼ਹਿਰ ਦੇ 5,6,7 ਵਾਰਡ ਚ ਜਿਆਦਾਤਰ ਗਰੀਬ ਲੋਕਾਂ ਦੀ ਅਬਾਦੀ ਵਧੇਰੇ ਹੋਣ ਕਰਕੇ ਉਨ੍ਹਾਂ ਨੂੰ ਆਪਣੀਆਂ ਲੜਕੀਆਂ ਦੇ ਵਿਆਹ ਕਰਨ ਸਮੇਂ ਜਾਂ ਕਿਸੇ ਪਰਿਵਾਰਿਕ ਮੈਂਬਰ ਦੀ ਮੌਤ ਹੋ ਜਾਣ ਤੇ ਭੋਗ ਪਾਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਭਰੇ ਯੁੱਗ ਵਿਚ ਸ਼ਹਿਰ ਅੰਦ, ਬਣੇਚ ਵੱਡੇ ਹਾਲ ਮਹਿੰਗੇ ਹੋਣ ਕਰਕੇ ਇਨ੍ਹਾਂ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਉਨ੍ਹਾਂ ਮੰਗ ਕੀਤੀ ਹੈ ਸ਼ਹਿਰ ਅੰਦਰ ਇੱਕ ਸਾਂਝਾ ਡਾਕਟਰ ਭੀਮ ਰਾਓ ਅੰਬੇਦਕਰ ਜਨ ਕਲਿਆਣ ਭਵਨ ਬਣਾਆ ਜਾਵੇ ਜਿਸ ਨਾਲ ਆਮ ਲੋਕਾਂ ਦੀ ਮੁਸ਼ਕਲ ਦਾ ਹੱਲ ਹੋ ਸਕੇ। ਇਸ ਦੌਰਾਨ ਲੋਕ ਸਭਾ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੇ ਉਹਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਡਾਕਟਰ ਭੀਮ ਰਾਉ ਅੰਬੇਦਕਰ ਜਨ ਕਲਿਆਣ ਭਵਨ ਬਣਾਉਣ ਲਈ ਸਿਰ ਤੋੜ ਯਤਨ ਕਰਨਗੇ। ਉਨ੍ਹਾਂ ਨੇ ਤੁਰੰਤ ਨਗਰ ਕੌਂਸਲ ਪ੍ਰਧਾਨ ਡਾ ਰਛਪਾਲ ਸਿੰਘ ਗਿੱਲ ਨੂੰ ਨਗਰ ਕੌਂਸਲ ਅਧੀਨ ਜ਼ਮੀਨ ਦਾ ਮਤਾ ਪਾਉਣ ਲਈ ਕਿਹਾ ਅਤੇ ਗ੍ਰਾਟ ਲਿਆਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਡਾਕਟਰ ਰਸ਼ਪਾਲ ਸਿੰਘ ਗਿੱਲ ਪ੍ਰਧਾਨ ਨਗਰ ਕੌਂਸਲ ਜੀਰਾ ਹਰੀਸ਼ ਤਾਂਗੜਾ ਵਾਈਸ ਪ੍ਰਧਾਨ ਨਗਰ ਕੌਂਸਲ ਜੀਰਾ ਕੌਂਸਲਰ ਗੁਰ ਭਗਤ ਸਿੰਘ ਗਿੱਲ ਗੋਰਾ ਮਹਿੰਦਰਜੀਤ ਸਿੰਘ ਸਿੱਧੂ ਸਾਬਕਾ ਚੇਅਰਮੈਨ, ਕੁਲਬੀਰ ਸਿੰਘ ਟਿੰਮੀ ਸਾਬਕਾ ਚੇਅਰਮੈਨ, ਹਰੀਸ ਜੈਨ ਗੋਗਾ ਸਾਬਕਾ ਚੇਅਰਮੈਨ ਕੋਆਪ੍ਰਟਿਵ ਸੋਸਾਇਟੀ ਪੰਜਾਬ, ਜਸਪਾਲ ਸਿੰਘ ਪੰਨੂ ਵਾਈਸ ਚੇਅਰਮੈਨ ਕਿਸਾਨ ਮਜ਼ਦੂਰ ਕਾਂਗਰਸ ਸੈਲ ਪੰਜਾਬ, ਕੌਂਸਲਰ ਜਗੀਰ ਸਿੰਘ ਕੌਂਸਲਰ ਵੀਰ ਸਿੰਘ ਆਦਿ ਹਾਜ਼ਰ ਸਨ।