ਜੀਰਾ/ ਫਿਰੋਜਪੁਰ 13 ਮਾਰਚ ( ਗੁਰਪ੍ਰੀਤ ਸਿੰਘ ਸਿੱਧੂ/ਸ਼ਮਿੰਦਰ ਰਾਜਪੂਤ)
ਮਿਊਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ਤਹਿਤ ਮੁਲਾਜ਼ਮ ਮਾਰੂ ਵਿਰੋਧੀ ਨੀਤੀਆਂ ਖਿਲਾਫ ਸਫਾਈ ਸੇਵਕ ਮਜ਼ਦੂਰ ਯੂਨੀਅਨ ਪੰਜਾਬ 1406/22/ ਬੀ ਚੰਡੀਗੜ੍ਹ ਦੇ ਸੱਦੇ ਤਹਿਤ ਸਫਾਈ ਸੇਵਕ ਯੂਨੀਅਨ ਪੰਜਾਬ ਦੀ ਬ੍ਰਾਂਚ ਜ਼ੀਰਾ ਵੱਲੋਂ ਬ੍ਰਾਂਚ ਪ੍ਰਧਾਨ ਕੱਲੂ ਰਾਮ, ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਦਫ਼ਤਰ ਜ਼ੀਰਾ ਅੱਗੇ ਇੱਕ ਦਿਨ ਦੀ ਹੜਤਾਲ ਕੀਤੀ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰੋਹਿਤ ਕਰੋਤੀਆ, ਸੈਕਟਰੀ ਇਤਬਾਰੀ ਚੰਦ, ਵਾਈਸ ਸੈਕਟਰੀ ਅਜੈ ਕੁਮਾਰ, ਕੈਸ਼ੀਅਰ ਅਸ਼ੋਕ ਕੁਮਾਰ, ਚੇਅਰਮੈਨ ਬਿਸ਼ਨੂ ,ਪ ਸ ਸ ਫਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਊਟ ਸੋਰਸ ਅਤੇ ਕੱਚੇ ਮੁਲਾਜ਼ਮ ਸਫਾਈ ਸੇਵਕ, ਸੀਵਰਮੈਨ , ਬੇਲਦਾਰ, ਮਾਲੀ, ਸੇਵਾਦਾਰ , ਇਲੈਕਟ੍ਰੀਸ਼ਨ ਪੰਪ ਤੇ ਕੰਪਿਊਟਰ ਅਪਰੇਟਰਾਂ, ਕਲਰਕ, ਡਰਾਈਵਰ, ਫਾਇਰ ਬ੍ਰਿਗੇਡ ਆਦਿ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਰੈਗੂਲਰ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 1 ਮਾਰਚ 2004 ਤੋਂ ਬਾਅਦ ਭਰਤੀ ਹੋਈ ਮਿਉਂਸਪਲ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਅਧੀਨ ਲਿਆਂਦਾ ਜਾਵੇ ਅਤੇ ਇਨ੍ਹਾਂ ਮੁਲਾਜ਼ਮਾਂ ਨੂੰ ਪੀ ਐਫ ਵਿੱਚੋਂ ਮੋੜਨ ਯੋਗ ਕਰਜਾ ਲੈਣ ਦੀ ਪ੍ਰਵਾਨਗੀ ਦਿੱਤੀ ਜਾਵੇ , ਜਿੰਨਾ ਮੁਲਾਜ਼ਮਾਂ ਤੋਂ 31 / 12/2011 ਤੱਕ ਪੈਨਸ਼ਨ ਸਬੰਧੀ ਅਪਸ਼ਨ ਲਏ ਹਨ ਪ੍ਰੋਸੈਸ ਪੂਰਾ ਕਰਕੇ ਪੈਨਸ਼ਨ ਲਗਾਈ ਜਾਵੇ , ਤਨਖਾਹਾਂ ਸਮੇਂ ਸਿਰ ਦੇਣ ਲਈ ਵੈਟ ਦੀ ਰਾਸ਼ੀ ਦੁਗਣੀ ਕੀਤੀ ਜਾਵੇ, ਸਫਾਈ ਸੇਵਕ ਦੀ ਭਰਤੀ ਵਿੱਚ ਪੁਰਾਣੇ ਸਫਾਈ ਸੇਵਕਾਂ ਦੇ ਪਰਿਵਾਰਾਂ ਦੀ 75 ਪ੍ਰਤੀਸ਼ਤ ਭਰਤੀ ਕੀਤੀ ਜਾਵੇ, ਸਫਾਈ ਸੇਵਕਾਂ ਅਤੇ ਸੀਵਰ ਮੈਨਾਂ, ਦੇ ਫਾਇਰ ਮੈਨਾ ਦਾ ਬੀਮਾ ਹਰ ਸਾਲ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਰਾਸ਼ੀ ਵਧਾ ਕੇ 20 ਲੱਖ ਰੁਪਏ ਕੀਤੀ ਜਾਵੇ , ਗਰਮ ਤੇ ਠੰਡੀ ਵਰਦੀ ਬੂਟ ਚੱਪਲਾਂ ਧੁਲਾਈ ਭੱਤੇ ਆਦਿ ਵਿੱਚ ਚਾਰ ਗੁਣਾ ਵਾਧਾ ਕੀਤਾ ਜਾਵੇ, ਸਫਾਈ ਸੇਵਕ ਨੂੰ ਹਜ਼ਾਰ ਰੁਪਏ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਅਤੇ ਮੇਟਾ ਨੂੰ ਦੋ ਪਹੀਆ ਵਾਹਨ ਲਈ ਤੇਲ ਭੱਤਾ, ਵਿਸ਼ੇਸ਼ ਐਕਰਈਮੈਟ ਦਿੱਤੇ ਜਾਣ , ਸ਼ਹਿਰੀ ਸੰਸਥਾਨਾਂ ਵਿੱਚ ਕੰਮ ਕਰਦੇ ਕਲੱਰਕਾ,ਪੰਪ ਅਪਰੇਟਰਾਂ ਇੰਸਪੈਕਟਰਾਂ ,ਆਦਿ ਨੂੰ 15 ਸਾਲ ਸਰਵਿਸ ਬਾਅਦ ਤੁਰੰਤ ਪਦ ਉਨਤ ਕੀਤਾ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਮਿਊਸਪਲ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।