ਜ਼ੀਰਾ/ ਫਿਰੋਜ਼ਪੁਰ 25 ਮਈ ( ਗੁਰਪ੍ਰੀਤ ਸਿੰਘ ਸਿੱਧੂ) ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਸਾਹਵਾਲਾ ਵਿਖੇ ਨਿੰਰਕਾਰੀ ਸਤਿਗੁਰੂ ਮਾਤਾ ਸੁਦਿਕਸਾ ਜੀ ਦੇ ਅਸ਼ੀਰਵਾਦ ਸਦਕਾ ਨਿਰੰਕਾਰੀ ਸੰਤ ਸਮਾਗਮ ਨਿਰੰਕਾਰੀ ਸੰਤ ਸੰਗ ਭਵਨ ਸਾਹਵਾਲਾ ਵਿਖੇ ਬ੍ਰਾਂਚ ਮੁਖੀ ਭਾਈ ਸਾਹਿਬ ਕੁਲਵੰਤ ਸਿੰਘ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਨਿਰੰਕਾਰੀ ਮਿਸ਼ਨ ਦੇ ਪ੍ਰਚਾਰਕ ਮਹਾਤਮਾ ਸ੍ਰੀ ਐਂਚ ਐਸ ਚਾਵਲਾ ਮੈਬਰ ਇੰਨਚਾਰਜ ਬ੍ਰਾਚ ਐਡਮਿੰਨ ਸੰਤ ਨਿਰੰਕਾਰੀ ਮੰਡਲ ਦਿੱਲੀ ਜੀ ਦੀ ਹਰੂਰੀ ਵਿੱਚ ਵਿਸ਼ਾਲ ਸੰਤ ਸਮਾਗਮ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਦੇ ਸਨਮੁੱਖ ਹੁੰਦਿਆਂ ਮਹਾਤਮਾ ਸ੍ਰੀ ਐਂਚ ਐਸ ਚਾਵਲਾ ਨੇ ਕਿਹਾ ਕਿ ਮਨੁੱਖ ਧਰਤੀ ਉੱਪਰ ਆਪਣਾ ਆਵਾਗਮਨ ਸਮਾਪਤ ਕਰਨ ਲਈ ਪ੍ਰਮ ਪਿਤਾ ਪਰਮੇਸ਼ਰ ਨੇ ਗਿਣਤੀ ਦੇ ਸੁਆਸ ਦੇ ਕੇ ਭੇਜਿਆ ਹੈ ਅਤੇ ਆਵਾਗਮਨ ਦੀ ਸਮਾਪਤੀ ਤਾਂ ਹੀ ਸੰਭਵ ਹੈ ਜੇਕਰ ਮਨੁੱਖ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਬ੍ਰਹਮ ਗਿਆਨ ਪਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਬ੍ਰਹਮ ਦੀ ਪ੍ਰਪਾਤੀ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਹੋ ਸਕਦੀ ਹੈ ਜੋ ਨਿੰਰਕਾਰੀ ਸਤਿਗੁਰੂ ਮਾਤਾ ਸੁਦਿਕਸਾ ਜੀ ਬ੍ਰਹਮ ਗਿਆਨੀ ਦੇ ਕੇ ਮਨੁੱਖ ਦਾ ਆਵਾਗਵਣ ਖਤਮ ਕਰ ਰਹੇ ਹਨ । ਇਸ ਮੌਕੇ ਸਮਾਗਮ ਵਿੱਚ ਐਨ ਐਸ ਗਿੱਲ ਜੋਨਲ ਇੰਨਚਾਰਜ ਫਿਰੋਜਪੁਰ , ਗੁਰਮੀਤ ਸਿੰਘ ਫਿਰੋਜਪੁਰ , ਖੇਤਰੀ ਸਚਾਲਕ ਆਤਮਾ ਸਿੰਘ , ਬ੍ਰਾਂਚ ਮੁੱਖੀ ਕੁਲਵੰਤ ਸਿੰਘ ਸਾਹਵਾਲਾ , ਅਮਨਦੀਪ ਬ੍ਰਾਂਚ ਮੁਖੀ ਜ਼ੀਰਾ, ਸ਼ਮਿੰਦਰ ਸਿੰਘ ਰਾਜਪੂਤ, ਬਲਰਾਮ ਵਰਮਾ, ਡਾ ਸੁਮਿਤ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ।
ਸ਼ਾਹਵਾਲਾ ਵਿਖੇ ਨਿੰਰਕਾਰੀ ਸੰਤ ਸਮਾਗਮ ਅਯੋਜਿਤ
ਸਤਿਗੁਰੂ ਦੀ ਕਿਰਪਾ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਸੰਭਵ : ਐਂਚ ਐਸ ਚਾਵਲਾ
previous post