Home » ਪੀਜੀਆਈ ਚੰਡੀਗੜ੍ਹ ’ਚ ਨਰਸਿੰਗ ਅਫਸਰ ਅਤੇ ਹੋਰ ਅਸਾਮੀਆਂ ਲਈ ਭਰਤੀ ਨੋਟੀਫਿਕੇਸਨ ਜਾਰੀ

ਪੀਜੀਆਈ ਚੰਡੀਗੜ੍ਹ ’ਚ ਨਰਸਿੰਗ ਅਫਸਰ ਅਤੇ ਹੋਰ ਅਸਾਮੀਆਂ ਲਈ ਭਰਤੀ ਨੋਟੀਫਿਕੇਸਨ ਜਾਰੀ

by Rakha Prabh
58 views

ਪੀਜੀਆਈ ਚੰਡੀਗੜ੍ਹ ’ਚ ਨਰਸਿੰਗ ਅਫਸਰ ਅਤੇ ਹੋਰ ਅਸਾਮੀਆਂ ਲਈ ਭਰਤੀ ਨੋਟੀਫਿਕੇਸਨ ਜਾਰੀ
ਚੰਡੀਗੜ੍ਹ, 28 ਅਕਤੂਬਰ : ਪੀਜੀਆਈ  ਚੰਡੀਗੜ੍ਹ ’ਚ ਸਰਕਾਰੀ ਨੌਕਰੀ ਦੀ ਮੰਗ ਕਰਨ ਵਾਲੇ ਉਮੀਦਵਾਰਾਂ ਲਈ ਨੌਕਰੀ ਦੀ ਖਬਰ ਹੈ। ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸਨ ਐਂਡ ਰਿਸਰਚ (ਪੀਜੀਆਈਐਮਈਆਰ) ਚੰਡੀਗੜ੍ਹ ਨੇ ਆਪਣੇ ਕੈਂਪਸ ਅਤੇ ਪੀਜੀਆਈ ਸੈਟੇਲਾਈਟ ਸੈਂਟਰ, ਸੰਗਰੂਰ (ਪੰਜਾਬ) ’ਚ ਗਰੁੱਪ ਏ, ਗਰੁੱਪ ਬੀ ਅਤੇ ਗਰੁੱਪ ਸੀ ਦੇ ਅਹੁਦੇ ਲਈ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਸੰਸਥਾ ਵੱਲੋਂ 22 ਅਕਤੂਬਰ 2022 ਨੂੰ ਜਾਰੀ ਕੀਤੇ ਗਏ ਭਰਤੀ ਇਸਤਿਹਾਰ (No.PGI/RC/031/2022/2120) ਅਨੁਸਾਰ ਪੀਜੀਆਈ ਸੈਟੇਲਾਈਟ ਸੈਂਟਰ ’ਚ ਨਰਸਿੰਗ ਅਫਸਰ ਦੀਆਂ 195 ਅਸਾਮੀਆਂ, ਜੂਨੀਅਰ ਲੈਬ ਟੈਕਨੀਸੀਅਨ ਦੀਆਂ 10 ਅਸਾਮੀਆਂ, ਜੂਨੀਅਰ ਪ੍ਰਬੰਧਕੀ ਸਹਾਇਕ ਦੀਆਂ 4 ਅਸਾਮੀਆਂ ਦੀ ਸੰਗਰੂਰ ’ਚ ਕੁੱਲ 223 ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ। ਇਸ ਦੇ ਨਾਲ ਹੀ ਪੀਜੀਆਈ ਚੰਡੀਗੜ੍ਹ ’ਚ 33 ਜੂਨੀਅਰ ਪ੍ਰਬੰਧਕੀ ਸਹਾਇਕ (ਐਲਡੀਸੀ) ਦੀਆਂ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ।

ਯੋਗ ਉਮੀਦਵਾਰ ਪੀਜੀਆਈ ਚੰਡੀਗੜ੍ਹ ਵੱਲੋਂ ਇਸਤਿਹਾਰ ਦਿੱਤੇ ਗਏ ਅਸਾਮੀਆਂ ਲਈ ਸੰਸਥਾ ਦੀ ਅਧਿਕਾਰਤ ਵੈਬਸਾਈਟ pgimer.edu.in ’ਤੇ ਭਰਤੀ ਭਾਗ ’ਚ ਉਪਲਬਧ ਕਰਵਾਏ ਗਏ ਆਨਲਾਈਨ ਅਰਜੀ ਫਾਰਮ ਰਾਹੀਂ ਅਰਜੀ ਦੇ ਸਕਣਗੇ। ਅਰਜੀ ਦੀ ਪ੍ਰਕਿਰਿਆ 1 ਨਵੰਬਰ 2022 ਤੋਂ ਸ਼ੁਰੂ ਹੋਣੀ ਹੈ ਅਤੇ ਉਮੀਦਵਾਰ 28 ਨਵੰਬਰ 2022 ਤੱਕ ਆਪਣੀ ਅਰਜੀ ਜਮ੍ਹਾਂ ਕਰਾ ਸਕਣਗੇ। ਅਰਜੀ ਦੀ ਫੀਸ 1500 ਰੁਪਏ ਹੈ ਜੋ ਅਰਜੀ ਦੇ ਦੌਰਾਨ ਆਨਲਾਈਨ ਮੋਡ ਰਾਹੀਂ ਅਦਾ ਕਰਨੀ ਪੈਂਦੀ ਹੈ। ਹਾਲਾਂਕਿ, SC ਅਤੇ ST ਉਮੀਦਵਾਰਾਂ ਲਈ ਫੀਸ ਸਿਰਫ 800 ਰੁਪਏ ਹੈ।

ਪੀਜੀਆਈਐਮਈਆਰ ਚੰਡੀਗੜ੍ਹ ਭਰਤੀ 2022 ਦੇ ਨੋਟੀਫਿਕੇਸਨ ਦੇ ਅਨੁਸਾਰ, ਨਰਸਿੰਗ ਅਫਸਰ ਦੀਆਂ ਅਸਾਮੀਆਂ ਲਈ ਬਿਨੈ ਕਰਨ ਦੇ ਇੱਛੁਕ ਉਮੀਦਵਾਰਾਂ ਨੂੰ ਨਰਸਿੰਗ ’ਚ ਬੀਐਸਸੀ (ਆਨਰਜ) ਡਿਗਰੀ ਜਾਂ ਰੈਗੂਲਰ ਡਿਗਰੀ ਜਾਂ ਪੋਸਟ ਬੇਸਿਕ ਬੀਐਸਸੀ ਨਰਸਿੰਗ ਡਿਗਰੀ ਪਾਸ ਹੋਣੀ ਚਾਹੀਦੀ ਹੈ। ਨਾਲ ਹੀ, ਉਮੀਦਵਾਰਾਂ ਨੂੰ ਰਾਜ ਨਰਸਿੰਗ ਕੌਂਸਲ ’ਚ ਇੱਕ ਨਰਸ ਜਾਂ ਨਰਸ ਅਤੇ ਦਾਈ ਵਜੋਂ ਰਜਿਸਟਰਡ ਹੋਣਾ ਚਾਹੀਦਾ ਹੈ। ਬਿਨੈ ਪੱਤਰ ਦੀ ਆਖਰੀ ਮਿਤੀ ’ਤੇ ਉਮੀਦਵਾਰਾਂ ਦੀ ਉਮਰ 18 ਸਾਲ ਤੋਂ ਘੱਟ ਅਤੇ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੀਆਂ ਸ੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ’ਚ ਛੋਟ ਦਿੱਤੀ ਜਾਵੇਗੀ।

Related Articles

Leave a Comment