Home » ਪਾਥਵੇਅਜ ਗਲੋਬਲ ਸਕੂਲ ਕੋਟ ਈਸੇ ਖਾਂ ਦੇ ਵਿਦਿਆਰਥੀਆ ਨੇ ਜੋਨਲ ਲੈਵਲ ਕਬੱਡੀ ਵਿੱਚ ਗੱਡੇ ਜਿੱਤ ਦੇ ਝੰਡੇ

ਪਾਥਵੇਅਜ ਗਲੋਬਲ ਸਕੂਲ ਕੋਟ ਈਸੇ ਖਾਂ ਦੇ ਵਿਦਿਆਰਥੀਆ ਨੇ ਜੋਨਲ ਲੈਵਲ ਕਬੱਡੀ ਵਿੱਚ ਗੱਡੇ ਜਿੱਤ ਦੇ ਝੰਡੇ

by Rakha Prabh
63 views

ਕੋਟ ਈਸੇ ਖਾਂ-13 ਮਈ -( ਕੋਟ ਈਸੇ ਖਾਂ ਨਿਰਮਲ ਸਿੰਘ ਕਾਲੜਾ )-

You Might Be Interested In

ਪਾਥਵੇਅਜ ਗਲੋਬਲ ਸਕੂਲ ਕੋਟ ਈਸੇ ਖਾਂ ਸੀ ਆਈ ਐਸ ਸੀ ਦਿੱਲੀ ਬੋਰਡ ਤੋ ਮਾਨਤਾ ਜੋ ਹਲਕਾ ਧਰਮਕੋਟ ਦੇ ਪੱਛੜੇ ਏਰੀਏ ਦੇ ਬੱਚਿਆ ਨੂੰ ਅਕੈਡਮਿਕ ਅਤੇ ਸਪੋਰਟਸ ਚ ਵਿਸ਼ਵ ਪੱਧਰ ਤੱਕ ਲੈ ਕੇ ਜਾਣ ਦੀ ਸੋਚ ਰੱਖਕੇ ਪਾਥਵੇਅਜ ਦੀ ਮੈਨੇਜਮੈਂਟ ਵੱਲੋ ਖੋਲਿਆ ਗਿਆ ਸੀ। ਪਿਛਲੇ ਸਮੇ ਤੋ ਪਾਥਵੇਅਜ ਅਕੈਡਮਿਕ ਅਤੇ ਸਪੋਰਟਸ ਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਵਿਸ਼ਵ ਭਰ ਚ ਆਪਣਾ ਨਾਮ ਚਮਕਾ ਰਿਹਾ ਹੈ, ਜੋ ਆਪਣੇ ਹੋਣਹਾਰ ਵਿਦਿਆਰਥੀਆ ਨੂੰ ਮੋਕੇ ਪ੍ਰਦਾਨ ਕਰਦਾ ਹੈ। ਪਾਥਵੇਅਜ ਗਲੋਬਲ ਸਕੂਲ ਦੇ ਵਿਦਿਆਰਥੀਆ ਨੇ ਇਸ ਵਾਰ ਵੀ ਜੋਨਲ ਲੈਵਲ ਦੇ ਕਬੱਡੀ ਦੇ ਖੇਡ ਮੁਕਾਬਲਿਆ ਚ ਸ਼ਾਨਦਾਰ ਜਿੱਤ ਹਾਸਿਲ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਹ ਮੁਕਾਬਲੇ ਗੋਬਿੰਦ ਇੰਟਰਨੈਸ਼ਨਲ ਸਕੂਲ , ਭਦੌੜ ਵਿਖੇ ਕਰਵਾਏ ਗਏ ਸਨ। ਇਨਾ ਮੁਕਾਬਲਿਆਂ ਵਿੱਚ ਪਾਥਵੇਜ਼ ਦੇ ਵਿਦਿਆਰਥੀਆਂ ਨੇ ਕੁੱਲ 36 ਮੈਡਲ ਜਿੱਤ ਕੇ ਪਾਥਵੇਅਜ ਗਲੋਬਲ ਸਕੂਲ ਦਾ ਨਾਮ ਅਤੇ ਆਪਣੇ ਮਾਪਿਆ ਦਾ ਨਾਮ ਇਲਾਕੇ ਭਰ ਚ ਚਮਕਾ ਦਿੱਤਾ ਹੈ। ਪਾਥਵੇਅਜ ਗਲੋਬਲ ਸਕੂਲ ਦੇ ਚੇਅਰਮੈਨ ਸ ਸੁਰਜੀਤ ਸਿੰਘ ਸਿੱਧੂ,ਪ੍ਰਧਾਨ ਡਾ ਅਨਿਲਜੀਤ ਕੰਬੋਜ ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ ਅਤੇ ਪ੍ਰਿੰਸੀਪਲ ਡਾ ਪੰਕਜ ਧਮੀਜਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆ ਕਿਹਾ ਕਿ ਪਾਥਵੇਅਜ ਦਿਨ ਬ ਦਿਨ ਬੁਲੰਦੀਆਂ ਨੂੰ ਛੂਹ ਰਿਹਾ ਹੈ। ਪਾਥਵੇਅਜ ਦੇ ਮੈਨੇਜਮੈਂਟ ਨੇ ਸਕੂਲ ਖੋਲ੍ਹਣ ਤੋ ਪਹਿਲਾਂ ਜੋ ਸੁਪਨੇ ਲਏ ਸਨ,ਉਹਨਾ ਨੂੰ ਪੂਰੇ ਕਰਨ ਲਈ ਪਾਥਵੇਅਜ ਦੇ ਡੀ ਪੀ ਸਹਿਬਾਨ ਰਾਜਵੀਰ ਸਿੰਘ , ਦਲਜੀਤ ਕੌਰ , ਪਰਮਿੰਦਰ ਕੌਰ , ਵਿਕਰਮ ਗੋਇਲ ਸਪੋਰਟਸ ਚ ਬਹੁਤ ਮਿਹਨਤ ਕਰਵਾ ਰਹੇ ਹਨ। ਪਾਥਵੇਜ਼ ਦੀ ਸਮੂਹ ਸੰਸਥਾ ਵੱਲੋਂ ਇਹਨਾਂ ਸਾਰੇ ਹੀ ਵਿਦਿਆਰਥੀਆਂ ਦਾ ਸਕੂਲ ਪਹੁੰਚਣ ਤੇ ਬਹੁਤ ਹੀ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਕਮੇਟੀ ਮੈਂਬਰ ਮਾਨਯੋਗ ਚੇਅਰਮੈਨ ਸੁਰਜੀਤ ਸਿੰਘ ਸਿੱਧੂ ਪ੍ਰਧਾਨ ਡਾ ਅਨਿਲਜੀਤ ਕੰਬੋਜ ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ, ਚਾਹਤ ਕੰਬੋਜ, ਸਤਨਾਮ ਸਿੰਘ ਸੌਂਦ, ਗੁਰਪ੍ਰੀਤ ਸਿੰਘ ਸਿੱਧੂ ਕੌਸਲਰ , ਜੋਗਿੰਦਰ ਸਿੰਘ ਸਰਪੰਚ, ਜਸਵਿੰਦਰ ਸਿੰਘ ਸਿੱਧੂ, ਸਿਮਰਨਜੀਤ ਸਿੰਘ ਸਿੱਧੂ ਅਤੇ ਮਾਨਯੋਗ ਪ੍ਰਿੰਸੀਪਲ ਡਾਕਟਰ ਪੰਕਜ ਧਮੀਜਾ , ਵਾਈਸ ਪ੍ਰਿੰਸੀਪਲ ਸ੍ਰੀ ਜਤਿੰਦਰ ਸ਼ਰਮਾ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ

Related Articles

Leave a Comment