ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੂਬਾ ਆਗੂ ਤੇ ਜਿਲ੍ਹਾ ਸਕੱਤਰ ਰਾਣਾ ਰਣਬੀਰ ਠੱਠਾ, ਜੋਨ ਪ੍ਰਧਾਨ ਮੱਖਣ ਸਿੰਘ ਵਾੜਾ ਜਵਾਹਰ ਸਿੰਘ ਤੇ ਜੋਨ ਸਕੱਤਰ ਗੁਰਜੰਟ ਸਿੰਘ ਲਹਿਰਾ ਨੇ ਦੱਸਿਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਪੰਜਾਬ ਵਿੱਚ ਡੇਰਾ ਬਿਆਸ ਵਿੱਚ ਆ ਰਹੇ ਹਨ ਜਿਸਦਾ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਭਾਰੀ ਵਿਰੋਧ ਕਰਦੀ ਹੈ । 5 ਨਵੰਬਰ ਨੂੰ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾ ਰਹੇ ਹਨ ਜਿਸ ਦੇ ਤਹਿਤ ਤਲਵੰਡੀ ਭਾਈ ਫਾਟਕ ਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ । ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕੇ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਸਾਲ ਭਰ ਦਿੱਲੀ ਦੀਆਂ ਸੜਕਾਂ ਤੇ ਕਿਸਾਨਾਂ ਨੂੰ ਰੋਲਣ ਵਾਲੇ ਤੇ ਸਾਢੇ ਸੱਤ ਸੌ ਕਿਸਾਨਾਂ ਮਜਦੂਰਾਂ ਤੇ ਬੀਬੀਆਂ ਨੂੰ ਸ਼ਹੀਦ ਕਰਨ ਵਾਲੇ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਨਹੀਂ ਸੱਦਣਾ ਚਾਹੀਦਾ ਜੇਕਰ ਪ੍ਰਧਾਨ ਮੰਤਰੀ ਪੰਜਾਬ ਆਉਂਦੇ ਹਨ ਤਾਂ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਸਮੇਤ ਉਹਨਾਂ ਸਾਢੇ ਸੱਤ ਸੌ ਸ਼ਹੀਦ ਕਿਸਾਨਾਂ ਦਾ ਅਪਮਾਨ ਹੋਵੇਗਾ ਤੇ ਉਹਨਾਂ ਦੀਆਂ ਰੂਹਾਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ । ਪ੍ਰਧਾਨ ਮੰਤਰੀ ਨੂੰ ਵੀ ਸਮਝ ਲੈਣਾ ਚਾਹੀਦਾ ਕੇ ਕਿਸਾਨ ਸਾਲ ਭਰ ਦਿੱਲੀ ਦੇ ਬਾਡਰਾਂ ਤੇ ਝੱਲੇ ਤਸੱਦਦ ਨੂੰ ਨਾ ਤਾਂ ਭੁੱਲੇ ਹਨ ਤੇ ਨਾ ਭੁੱਲਣਗੇ । ਜੇਕਰ ਪ੍ਰਧਾਨ ਮੰਤਰੀ ਪੰਜਾਬ ਆਉਂਣਾ ਚਾਹੁੰਦੇ ਹਨ ਤਾਂ ਲਖੀਮਪੁਰ ਖੀਰੀ ਵਿੱਚ ਸਰਕਾਰ ਵੱਲੋਂ ਗੱਡੀਆਂ ਥੱਲੇ ਕੁੁਚਲ ਕੇ ਸ਼ਹੀਦ ਕੀਤੇ ਕਿਸਾਨਾਂ ਦੇ ਕਾਤਲ ਅਜੇ ਮਿਸ਼ਰਾ ਟੈਣੀ ਨੂੰ ਮੰਤਰੀ ਮੰਡਲ ਚੋਂ ਬਰਖਾਸਤ ਕਰਕੇ ਜੇਲ੍ਹ ਵਿੱਚ ਬੰਦ ਕਰੇ ਤੇ ਬੇਦੋਸ਼ੇ ਜੇਲ੍ਹ ਵਿੱਚ ਬੰਦ ਕਿਸਾਨਾਂ ਦੇ ਪਰਚੇ ਖਾਰਜ ਕਰਕੇ ਰਿਹਾਅ ਕੀਤਾ ਕਰੇ,, ਸਰਕਾਰ ਦਿੱਲੀ ਦੇ ਬਾਡਰਾਂ ਤੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਹੀਦ ਮੰਨਕੇ ਮੁਆਵਜੇ ਸਮੇਤ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ,, 23 ਫਸਲਾਂ ਦੀ ਐੱਮ.ਐੱਸ.ਪੀ ਦੀ ਗਰੰਟੀ ਦਾ ਕਨੂੰਨ ਬਣਾਇਆ ਜਾਵੇ, ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਤੇ ਬਿਜਲੀ ਲਾਇਸੈਂਸ ਵੰਡ ਪ੍ਰਣਾਲੀ ਦਾ ਲਿਆਂਦਾ ਕਨੂੰਨ ਖਤਮ ਕੀਤਾ ਜਾਵੇ ਕੀਤਾ ਜਾਵੇ । ਕਿਸਾਨ ਆਗੂਆਂ ਨੇ ਕਿਹਾ ਇਹਨਾ ਮੰਗਾ ਲੈਕੇ ਤੇ ਪੰਜਾਬ ਸਰਕਾਰ ਨਾਲ ਮੰਗਾ ਨੂੰ ਲੈਕੇ 26 ਨਵੰਬਰ ਨੂੰ ਪੰਜਾਬ ਭਰ ਵਿੱਚ ਡੀ. ਸੀ. ਦਫਤਰਾਂ ਵਿੱਚ ਲੱਗਣ ਵਾਲੇ ਪੱਕੇ ਮੋਰਚੇ ਤਹਿਤ ਤਲਵੰਡੀ ਜੋਨ ਵਿੱਚ ਵੱਡੇ ਪੱਧਰ ਤੇ ਪਿੰਡਾ ਵਿੱਚ ਤਿਆਰੀਆਂ ਕਰਵਾਈਆਂ ਜਾ ਰਹੀਆਂ ਹਨ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਬੀਬੀਆਂ ਤੇ ਬੱਚਿਆਂ ਸਮੇਤ ਆਪਣੇ ਟ੍ਰੈਕਟਰਾਂ ਟਰਾਲੀਆਂ ਤੇ ਡੀ. ਸੀ ਦਫ਼ਤਰ ਫਿਰੋਜ਼ਪੁਰ ਪੁੱਜਣਗੇ ਤੇ ਅਣਮਿੱਥੇ ਸਮੇਂ ਲਈ ਮੋਰਚਾ ਮੱਲਣਗੇ ॥