Home » ਸਵਿਧਾਨ ਨੂੰ ਬਚਾਉਣ ਲਈ ਗਲੋਬਿਲ ਰਿਪਬਲਿਕ ਪਾਰਟੀ ਨੂੰ ਜਿਤਾਉਣਾ ਹੋਵੇਗਾ : ਭੀਮ ਰਾਉ ਯਸ਼ਵੰਤ ਅੰਬੇਦਕਰ

ਸਵਿਧਾਨ ਨੂੰ ਬਚਾਉਣ ਲਈ ਗਲੋਬਿਲ ਰਿਪਬਲਿਕ ਪਾਰਟੀ ਨੂੰ ਜਿਤਾਉਣਾ ਹੋਵੇਗਾ : ਭੀਮ ਰਾਉ ਯਸ਼ਵੰਤ ਅੰਬੇਦਕਰ

ਕੇਂਦਰੀ ਮੰਤਰੀ ਰਹੇ ਸੋਮ ਪ੍ਰਕਾਸ਼ ਨੇ ਦਲਿਤ ਸਮਾਜ ਲਈ 5 ਸਾਲਾ ਵਿੱਚ ਕੁਝ ਨਹੀਂ ਕੀਤਾ : ਭੈਣ ਸੰਤੋਸ਼ ਕੁਮਾਰੀ

by Rakha Prabh
6 views

ਹੁਸ਼ਿਆਰਪੁਰ  25 ਮਈ ( ਤਰਸੇਮ ਦੀਵਾਨਾ  )

ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਗਲੋਬਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡਾ ਭੀਮ ਰਾਉ ਅੰਬੇਦਕਰ ਜੀ ਦਾ ਪੋਤਾ ਭੀਮ ਰਾਉ ਯਸ਼ਵੰਤ ਅੰਬੇਡਕਰ ਜੀ ਚੋਣ ਲੜ ਰਹੇ ਹਨ ਇਸ ਸਬੰਧੀ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਭੀਮ ਰਾਉ ਯਸ਼ਵੰਤ ਅੰਬੇਡਕਰ ਜੀ ਤੇ ਸੂਬਾ ਪ੍ਰਧਾਨ ਸੰਤੋਸ਼ ਕੁਮਾਰੀ ਨੇ ਕਿਹਾ ਕਿ ਇਹ ਚੋਣਾਂ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਲੜੀਆਂ ਜਾ ਰਹੀਆਂ ਹਨ ਉਹਨਾ ਕਿਹਾ ਕਿ  ਭਾਜਪਾ ਦੀ ਸਰਕਾਰ ਜੇਕਰ ਦੁਬਾਰਾ ਆ ਗਈ ਤਾਂ ਪ੍ਰਧਾਨ ਮੰਤਰੀ ਮੋਦੀ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਸੰਵਿਧਾਨ ਬਦਲ ਦੇਣਗੇ ਇਸ ਕਰਕੇ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਅਸੀਂ ਲੜ ਰਹੇ ਹਾਂ। ਉਹਨਾ ਮੰਤਰੀ ਸੋਮ ਪ੍ਰਕਾਸ਼ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੋਮ ਪ੍ਰਕਾਸ਼ ਨੇ ਮੰਤਰੀ ਰਹਿੰਦਿਆਂ ਦਲਿਤ ਸਮਾਜ ਲਈ ਕੁਝ ਨਹੀਂ ਕੀਤਾ ਤੇ ਜੋ ਵੀ ਲਾਭ ਦਿੱਤੇ ਉਹ ਅਮੀਰਾਂ ਨੂੰ ਹੀ ਦਿੱਤੇ। ਫਗਵਾੜਾ ਨੂੰ ਜਿਲਾ ਬਣਾਉਣ ਦੀ ਮੰਗ ਕਈ ਸਾਲਾਂ ਤੋਂ ਫਗਵਾੜਾ ਹਲਕੇ ਦੇ ਲੋਕ ਕਰ ਰਹੇ ਹਨ ਪਰ ਇਹਨਾਂ ਨੇ ਨਾ ਅਕਾਲੀ ਭਾਜਪਾ ਸਰਕਾਰ ਸਮੇਂ ਕੁੱਝ ਕੀਤਾ ਨਾ ਕੇਂਦਰੀ ਮੰਤਰੀ ਹੁੰਦਿਆਂ ਕੁੱਝ ਕੀਤਾ। ਇਸ ਕਰਕੇ ਇਸ ਵਾਰ ਵੋਟ ਬੜੀ ਸਮਝ ਸੂਝ ਨਾਲ ਪਾਉਣੀ ਚਾਹੀਦੀ ਹੈ ਉਹਨਾ ਕਿਹਾ ਕਿ ਸਾਡਾ ਚੋਣ ਨਿਸ਼ਾਨ ਸਿਲੰਡਰ ਹੈ ਤੇ ਸਿਲੰਡਰ ਚੋਣ ਨਿਸ਼ਾਨ ਤੇ ਮੋਹਰਾ ਲਾ ਕੇ ਸਾਨੂੰ ਹਲਕੇ ਦੇ ਲੋਕ ਜਿਤਾਉਣ। ਉਹਨਾਂ ਅੱਗੇ ਦੱਸਿਆ ਕਿ 26 ਮਈ ਸ਼ਾਮ ਨੂੰ 5 ਵਜੇ ਅਰਬਨ ਅਸਟੇਟ ਫਗਵਾੜਾ ਵਿਖੇ ਚੋਣ ਮੀਟਿੰਗ ਕੀਤੀ ਜਾ ਰਹੀ ਹੈ ਉਹਨਾਂ ਹਲਕਾ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਗਲੋਬਲ ਰਿਪਬਲਿਕਨ ਪਾਰਟੀ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਅਜ਼ਾਦ ਸਮਾਜ ਪਾਰਟੀ ਦੇ ਜਿਲਾ  ਕਪੂਰਥਲਾ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਭੀਮ ਰਾਉ ਯਸ਼ਵੰਤ ਅੰਬੇਡਕਰ ਜੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪਰਵਿੰਦਰ ਕੌਰ, ਇੰਦਰਜੀਤ ਕਾਲਰਾ,ਤਰਸੇਮ ਦੀਵਾਨਾ, ਕੈਪਟਨ ਪ੍ਰਮੋਦ,ਹੇਮ ਰਾਜ ਤੇ ਹੋਰ ਮੋੌਜੂਦ ਸਨ।ਇਸ ਮੌਕੇ ਪੰਜਾਬ ਪ੍ਰਧਾਨ ਮੈਡਮ ਸੰਤੋਸ਼ ਕੁਮਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਮਈ ਦਿਨ ਐਤਵਾਰ ਨੂੰ ਅਰਬਨ ਅਸਟੇਟ ਏਰੀਏ ਵਿੱਚ ਵਿਸ਼ਾਲ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਦੇ ਉਮੀਦਵਾਰ ਭੀਮ ਰਾਓ ਯਸ਼ਵੰਤ ਅੰਬੇਡਕਰ ਜੀ ਅਤੇ ਉਹਨਾਂ ਨਾਲ ਹੋਰ ਕਈ ਅੰਬੇਡਕਰੀ ਆਗੂ ਸਾਮਲ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਸਾਰੇ ਹੀ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਵੋਟਰਾਂ ਨੂੰ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ।
ਫੋਟੋ : ਅਜਮੇਰ ਦੀਵਾਨਾ

Related Articles

Leave a Comment