Home » ਪੰਜਾਬ  ਸਰਕਾਰ ਸ਼ਰਾਰਤੀ ਅਨਸਰਾਂ ਤੇ ਤੁਰੰਤ ਨਕੇਲ ਕੱਸੇ : ਜੇ ਕੇ ਚੱਗਰਾਂ

ਪੰਜਾਬ  ਸਰਕਾਰ ਸ਼ਰਾਰਤੀ ਅਨਸਰਾਂ ਤੇ ਤੁਰੰਤ ਨਕੇਲ ਕੱਸੇ : ਜੇ ਕੇ ਚੱਗਰਾਂ

by Rakha Prabh
8 views
ਹੁਸ਼ਿਆਰਪੁਰ 6 ਜੁਲਾਈ ( ਤਰਸੇਮ ਦੀਵਾਨਾ )
ਸ਼ਿਵਸੈਨਾ ਸਮਾਜਵਾਦੀ ਪਾਰਟੀ ਅਤੇ ਬਜਰੰਗ ਦਲ ਹਿੰਦੁਸਤਾਨ ਵਲੋਂ ਘੰਟਾਘਰ ਚੌਂਕ ਵਿਖੇ ਖਾਲਿਸਤਾਨ ਅਤੇ ਆਤੰਕਵਾਦ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਤੇ ਬਜਰੰਗ ਦਲ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਜੇ.ਕੇ.ਚੱਗਰਾਂ ਅਤੇ ਸ਼ਿਵਸੇਨਾ ਸਮਾਜਵਾਦੀ ਪਾਰਟੀ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਨੇ ਕਿਹਾ ਕਿ ਬੀਤੇ ਦਿਨੀ ਲੁਧਿਆਣਾ ਵਿਖੇ ਸੰਦੀਪ ਗੋਰਾ ਥਾਪਰ ਉਤੇ ਜਿਹੜਾ ਹਮਲਾ ਹੋਇਆ ਹੈ, ਉਸ ਦੇ ਵਿਰੋਧ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਕੱਲ ਦਿਨ-ਦਿਹਾੜੇ ਸੰਦੀਪ ਗੋਰਾ ਦੇ ਉਤੇ ਜਿਹੜਾ ਹਮਲਾ ਕੀਤਾ ਗਿਆ ਉਹ ਕਾਇਰਤਾ ਦੀ ਨਿਸ਼ਾਨੀ ਹੈ ਜਿਸ ਨੂੰ ਬਜਰੰਗਦਲ ਅਤੇ ਸ਼ਿਵਸੈਨਾ ਸਮਾਜਵਾਦੀ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਇਕ ਪਾਸੇ ਤਾਂ ਕੱਟੜਪੰਥੀ ਪੰਜਾਬ ਵਿੱਚ ਖਾਲਿਸਤਾਨ ਦੀ ਮੰਗ ਕਰ ਰਹੇ ਹਨ ਅਤੇ ਜੇ ਖਾਲਿਸਤਾਨ ਬਣ ਗਿਆ ਤਾਂ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਵੇਗਾ। ਇੱਕ ਨਿਹੱਥੇ ਤੇ ਹਮਲਾ ਕਰਨਾ ਬਹੁਤ ਨਿੰਦਦਯੋਗ ਹੈ। ਆਏ ਦਿਨ ਹਿੰਦੂ ਨੇਤਾਵਾਂ ਦੇ ਉਤੇ ਹਮਲੇ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਹੀ ਅਮ੍ਰਿਤਸਰ ਵਿਖੇ ਸੁਧੀਰ ਸੂਰੀ ਤੇ ਵੀ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ। ਉਹਨਾ ਕਿਹਾ ਕਿ ਸਾਡੀ ਮੁੱਖਮੰਤਰੀ ਭਗਵੰਤ ਮਾਨ ਨੂੰ ਅਪੀਲ ਹੈ ਕਿ ਪੰਜਾਬ ਵਿੱਚ ਜਿਹੜੇ ਸ਼ਰਾਰਤੀ ਅਨਸਰ ਅਮਨ-ਸ਼ਾਂਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸ਼ਿਵਸੈਨਾ ਅਤੇ ਬਜਰੰਗ ਦਲ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰੇਗੀ। ਇਸ ਮੌਕੇ ਤੇ ਸਿਟੀ ਯੂਥ ਪ੍ਰਧਾਨ ਸਰਵਨ ਮਸੀਹ, ਸਿਟੀ ਮੀਡੀਆ ਪ੍ਰਭਾਰੀ ਸੰਦੀਪ ਸੂਦ, ਰਾਜੂ ਜੋੜਾ, ਰਾਜਕੁਮਾਰ ਬੂਟਾ, ਰਵੀ ਕੁਮਾਰ, ਸ਼ਮਸ਼ੇਰ ਸਿੰਘ, ਇੰਦਰਜੀਤ ਸਿੰਘ ਸਾਗਰ, ਦੀਪਕ ਸ਼ਰਮਾ, ਮਿਕੀ ਜੈਤਪੁਰ, ਕੇਵਲ ਸਿੰਘ ਚੱਬੇਵਾਲ, ਜਸਵੀਰ ਸਿੰਘ ਜੱਟਪੁਰ, ਸੰਜੂ ਬਜਰਾਵਰ, ਲਾਰਾ ਮਾਲਪੁਰ, ਬਲਦੇਵ ਸਿੰਘ ਨਾਰੂ ਨੰਗਲ, ਕਾਲੂ, ਸੰਦੀਪ ਮਹਿਤਾ, ਯਸ਼ਪਾਲ ਸ਼ਰਮਾ, ਜੋਨੀ, ਵਿਸ਼ਾਲ, ਨਿਹਾਲ, ਪਰਵਾਨਾ, ਪੂਰਨ, ਧਰਮਸਿੰਘ ਭਾਰੀ ਗਿਣਤੀ ਵਿੱਚ ਸ਼ਿਵ ਸੈਨਿਕ ਅਤੇ ਬਜਰੰਗ ਦਲ ਮੌਜੂਦ ਸਨ।

Related Articles

Leave a Comment