ਲਹਿਰਾਗਾਗਾ, ਦਲਜੀਤ ਕੌਰ : ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੇ 23 ਐਨਸੀਸੀ ਕੈਡਿਟ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਟਰੇਨਿੰਗ ਕੈਂਪ ਲਗਾਉਣ ਲਈ ਰਵਾਨਾ ਹੋਏ। ਯੂਨਿਟ ਏਐੱਨਓ ਸੁਭਾਸ਼ ਚੰਦ ਮਿੱਤਲ ਨੇ ਦੱਸਿਆ ਕਿ 11 ਜੁਲਾਈ ਤੱਕ ਚੱਲਣ ਵਾਲੇ ਇਸ ਕੈਂਪ ਦੌਰਾਨ ਪੂਰੇ ਪੰਜਾਬ ਵਿੱਚੋਂ 598 ਕੈਡਿਟ ਟਰੇਨਿੰਗ ਲਈ ਹਿੱਸਾ ਲੈ ਰਹੇ ਹਨ। ਕੈਡਿਟਾਂ ਨੂੰ ਰਵਾਨਾ ਕਰਦਿਆਂ ਏਕਜੋਤ ਸਿੰਘ ਢੀਂਡਸਾ, ਪ੍ਰਿੰਸੀਪਲ ਮੈਡਮ ਸੁਨੀਤਾ ਨੰਦਾ, ਕੋਆਰਡੀਨੇਟਰ ਨਰੇਸ਼ ਚੌਧਰੀ ਅਤੇ ਹਰਵਿੰਦਰ ਸਿੰਘ ਨੇ ਕਿਹਾ ਕਿ ਐਨ.ਸੀ.ਸੀ. ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਰਾਹੀਂ ਜਿੱਥੇ ਨੌਜਵਾਨ ਵਰਗ ਦੇਸ਼ ਰਾਸ਼ਟਰ ਦੀ ਸੇਵਾ ਕਰ ਸਕਦਾ ਹੈ, ਉੱਥੇ ਉਸ ਲਈ ਫੌਜ਼, ਪੁਲਿਸ ਵਰਗੇ ਵੱਕਾਰੀ ਵਿਭਾਗਾਂ ਵਿਚ ਨੌਕਰੀਆਂ ਲਈ ਰਾਹ ਖੁੱਲ੍ਹਦੇ ਹਨ।