Home » ਐੱਸ ਡੀ ਕਾਲਜ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਐੱਸ ਡੀ ਕਾਲਜ ਵਿਖੇ ਖੂਨਦਾਨ ਕੈਂਪ ਦਾ ਆਯੋਜਨ

by Rakha Prabh
10 views

ਬਰਨਾਲਾ, 26 ਜੂਨ – ਐੱਸ ਡੀ ਕਾਲਜ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਰਾਸ਼ਟਰੀ ਪੱਧਰ ’ਤੇ ਚਲਾਏ ਜਾ ਰਹੇ ‘ਅੰਤਰਰਾਸ਼ਟਰੀ ਬਲੱਡ ਦਿਹਾੜਾ’ ਤਹਿਤ ਲਗਾਏ ਗਏ ਇਸ ਖੂਨਦਾਨ ਕੈਂਪ ਵਿਚ 31 ਖੂਨਦਾਨੀਆਂ ਨੇ ਖੂਨਦਾਨ ਕੀਤਾ। ਐਨਐਸਐਸ ਅਤੇ ਐਨਸੀਸੀ ਵਿਭਾਗਾਂ ਵੱਲੋਂ ਸਥਾਨਕ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦਾ ਰਸਮੀ ਆਗ਼ਾਜ਼ ਕਾਲਜ ਪਿ੍ਰੰਸੀਪਲ ਡਾ. ਰਮਾ ਸ਼ਰਮਾ ਨੇ ਕੀਤਾ। ਉਹਨਾਂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਖੂਨਦਾਨ ਲਈ ਉਤਸ਼ਾਹਿਤ ਕਰਦਿਆਂ ਖੂਨਦਾਨ ਦੀ ਮਹੱਤਤਾ ਦੇ ਵੱਖ-ਵੱਖ ਪੱਖਾਂ ’ਤੇ ਚਾਨਣਾ ਪਾਉਂਦਿਆਂ ਇਸ ਨੇਕ ਉਪਰਾਲੇ ਲਈ ਦੋਵੇਂ ਵਿਭਾਗਾਂ ਨੂੰ ਵਧਾਈ ਦਿੱਤੀ। ਐਨਐਸਐਸ ਕੋਆਰਡੀਨੇਟਰ ਡਾ. ਰੀਤੂ ਅੱਗਰਵਾਲ ਦੀ ਦੇਖ ਰੇਖ ਵਿਚ ਲਗਾਏ ਗਏ ਇਸ ਕੈਂਪ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਰਾਊਂਡ ਗਲਾਸ ਫਾਉਂਡੇਸ਼ਨ ਦੇ ਸੰਦੀਪ ਸਿੰਘ ਅਤੇ ਪ੍ਰੇਮਜੀਤ ਸਿੰਘ ਧੌਲਾ ਨੇ ਵੀ ਸ਼ਿਰਕਤ ਕਰਕੇ ਖੂਨਦਾਨ ਕੀਤਾ। ਖੂਨਦਾਨੀਆਂ ਨੂੰ ਮੌਕੇ ’ਤੇ ਸਰਟੀਫ਼ਿਕੇਟ ਵੀ ਦਿੱਤੇ ਗਏ। ਕੈਂਪ ਦਾ ਥੀਮ ‘ਖੂਨਦਾਨ ਕਿਸੇ ਵੱਲੋਂ ਕਿਸੇ ਵਿਸ਼ੇਸ਼ ਲਈ ਸਿਰਫ਼ ਮੱਦਦ ਕਰਨਾ ਹੀ ਨਹੀਂ, ਸਗੋਂ ਇਹ ਸਮਾਜ ਲਈ ਆਪਣੀ ਜ਼ਿੰਮੇਵਾਰੀ ਦਾ ਚੰਗੀ ਤਰਾਂ ਪ੍ਰਗਟਾਵਾ ਕਰਨਾ ਵੀ ਹੈ’ ਉੱਤੇ ਅਧਾਰਿਤ ਸੀ। ਲਗਭਗ 35 ਐਨਐਸਐਸ ਵਲੰਟੀਅਰਾਂ ਨੇ ਕੈਂਪ ਦੌਰਾਨ ਵੱਖ-ਵੱਖ ਤਰਾਂ ਦੀ ਸੇਵਾ ਨਿਭਾਈ। ਕੈਂਪ ਦੀ ਸਫ਼ਲਤਾ ਵਿਚ ਐਨਐਸਐਸ ਪ੍ਰੋਗਰਾਮ ਅਫਸਰਾਂ ਪ੍ਰੋ. ਜਗਜੀਤ ਸਿੰਘ ਅਤੇ  ਪ੍ਰੋ. ਬਲਵਿੰਦਰ ਸਿੰਘ ਨੇ ਵੱਡਾ ਯੋਗਦਾਨ ਪਾਇਆ। ਇਸ ਮੌਕੇ ਕਾਲਜ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਬਲੱਡ ਬੈਂਕ ਦੇ ਡਾ. ਯੋਗਿਤਾ ਬਾਲਾ, ਸ੍ਰੀ ਰਾਕੇਸ਼ ਕੁਮਾਰ, ਮੈਡਮ ਮਨਦੀਪ ਕੌਰ ਅਤੇ ਕੌਂਸਲਰ ਸ੍ਰੀ ਸੰਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

Related Articles

Leave a Comment