Home » ਕਤਲ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਨੌਜਵਾਨ ਨੇ ਪੁਲਿਸ ਹਿਰਾਸਤ ’ਚ ਕੀਤੀ ਖੁਦਕੁਸ਼ੀ

ਕਤਲ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਨੌਜਵਾਨ ਨੇ ਪੁਲਿਸ ਹਿਰਾਸਤ ’ਚ ਕੀਤੀ ਖੁਦਕੁਸ਼ੀ

by Rakha Prabh
81 views

ਕਤਲ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਨੌਜਵਾਨ ਨੇ ਪੁਲਿਸ ਹਿਰਾਸਤ ’ਚ ਕੀਤੀ ਖੁਦਕੁਸ਼ੀ
ਲੁਧਿਆਣਾ, 1 ਅਕਤੂਬਰ : ਅੱਜ ਸਵੇਰੇ ਲੁਧਿਆਣਾ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਕਤਲ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਇਕ ਮੁਲਜ਼ਮ ਨੇ ਕ੍ਰਾਈਮ ਬ੍ਰਾਂਚ ਦੇ ਅੰਦਰ ਫਾਹਾ ਲਗਾਕੇ ਖੁਦਕੁਸ਼ੀ ਕਰ ਲਈ।

ਵਰਣਨਯੋਗ ਹੈ ਕਿ ਲੁਧਿਆਣਾ ਪੁਲਿਸ ਨੇ ਦੋ ਦਿਨ ਪਹਿਲਾਂ ਚੋਰੀ ਦੌਰਾਨ ਫੈਕਟਰੀ ਮੁਲਾਜਮ ਨੂੰ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ ’ਚ ਜਤਿੰਦਰ ਅਤੇ ਉਸ ਦੇ ਸਾਥੀ ਨੂੰ ਹਿਰਾਸਤ ’ਚ ਲਿਆ ਸੀ। ਸ਼ਨਿੱਚਰਵਾਰ ਸਵੇਰੇ ਜਤਿੰਦਰ ਦੇ ਸਾਥੀ ਪਰਮਜੀਤ ਨੇ ਜਤਿੰਦਰ ਦੀ ਲਾਸ਼ ਨੂੰ ਦੇਖ ਕੇ ਰੌਲਾ ਪਾਇਆ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Related Articles

Leave a Comment