Home » ਥਾਣਾ ਮੇਹਟੀਆਣਾ ਦੇ ਵਧੀਕ ਐਸ ਐਚ ਉ ਜਗਜੀਤ ਸਿੰਘ ਨੇ ਕੀਤਾ ਭਗੋੜਾ ਗ੍ਰਿਫਤਾਰ ।

ਥਾਣਾ ਮੇਹਟੀਆਣਾ ਦੇ ਵਧੀਕ ਐਸ ਐਚ ਉ ਜਗਜੀਤ ਸਿੰਘ ਨੇ ਕੀਤਾ ਭਗੋੜਾ ਗ੍ਰਿਫਤਾਰ ।

by Rakha Prabh
90 views
ਹੁਸ਼ਿਆਰਪੁਰ 27 ਅਗਸਤ ( ਤਰਸੇਮ ਦੀਵਾਨਾ  ) ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ  ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਲਾਅ ਐਂਡ ਆਡਰ ਡਿਊਟੀ ਅਤੇ ਪੀ ਓ ਗ੍ਰਿਫਤਾਰ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਰਵਿੰਦਰ ਸਿੰਘ ਉਪ ਪੁਲਿਸ ਕਪਤਾਨ ਸਬ-ਡਵੀਜਨ (ਦਿਹਾਤੀ) ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਮਤੀ ਆਕਰਸ਼ੀ ਜੈਨ ਆਈ ਪੀ ਐਸ ਮੁੱਖ ਅਫਸਰ ਥਾਣਾ ਮੇਹਟੀਆਣਾ ਦੀਆ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦੇ ਹੋਏ ਐਸ.ਆਈ ਜਗਜੀਤ ਸਿੰਘ ਵਧੀਕ ਮੁੱਖ ਅਫਸਰ ਥਾਣਾ ਮੇਹਟੀਆਣਾ ਦੀ ਗੁਪਤ ਸੂਚਨਾ ਦੇ ਅਧਾਰ ਤੇ ਏ.ਐਸ.ਆਈ ਗੁਲਸ਼ਨ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਸੀਨੀਅਰ ਅਫਸਰਾ ਦੀਆ ਮਿਲੀਆ ਹਦਾਇਤ ਦੀ ਪਾਲਣਾ ਕਰਦੇ ਹੋਏ ਚੈਕਿੰਗ ਦੋਰਾਨ ਥਾਣਾ ਮੇਹਟੀਆਣਾ ਹੁਸ਼ਿਆਰਪੁਰ ਵਿੱਚ ਰਣਜੀਤ ਕੁਮਾਰ ਪੁੱਤਰ ਪਰਮਜੀਤ ਵਾਸੀ ਪਿੰਡ ਅੱਤੋਵਾਲ  ਜੋ ਕਿ ਬਾ ਅਦਾਲਤ  ਸਿਮਰਨਦੀਪ ਸਿੰਘ ਸੋਹੀ ਜੇ.ਐਮ.ਆਈ.ਸੀ. ਹੁਸ਼ਿਆਰਪੁਰ ਵੱਲੋਂ  ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਫੋਟੋ : ਅਜ਼ਮੇਰ

Related Articles

Leave a Comment