ਜ਼ੀਰਾ/ ਫਿਰੋਜ਼ਪੁਰ 1 ਅਕਤੂਬਰ (ਗੁਰਪ੍ਰੀਤ ਸਿੰਘ ਸਿੱਧੂ/ ਜਸਪਾਲ ਸਿੰਘ ਪੰਨੂ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੈਕੜੇ ਕਿਸਾਨਾਂ ਮਜਦੂਰਾਂ ਵੱਲੋ ਤਲਵੰਡੀ ਭਾਈ ਫਾਟਕ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ। ਇਸ ਮੌਕੇ ਬੋਲਦਿਆਂ ਸੂਬਾ ਆਗੂ ਰਾਣਾ ਰਣਬੀਰ ਸਿੰਘ ਜੋਨ ਪ੍ਰਧਾਨ ਮੱਖਣ ਸਿੰਘ ਵਾੜਾ ਜਵਾਹਰ ਸਿੰਘ ਤੇ ਜੋਨ ਸਕੱਤਰ ਗੁਰਜੰਟ ਸਿੰਘ ਲਹਿਰਾ ਰੋਹੀ ਨੇ ਪੰਜਾਬ ਸਰਕਾਰ ਵੱਲੋ ਕੱਲ੍ਹ ਪਾਸ ਕੀਤਾ ਪੰਜਾਬ ਵਿਲੇਜ ਕਾਮਨ ਲੈਂਡ ਰੈਗੂਲੇਸ਼ਨ ਸੋਧ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕੇ ਇਸ ਸੋਧ ਨਾਲ ਗ੍ਰਾਮ ਪੰਚਾਇਤ ਜੁਮਲਾ ਮੁਸਤਰਕਾ ਮਲਕਣ ਜ਼ਮੀਨ (ਆਮ ਪਿੰਡ ਦੀ ਜ਼ਮੀਨ) ਦੀ ਵਿਸ਼ੇਸ਼ ਮਾਲਕ ਹੋਵੇਗੀ। ਸੈਕਸ਼ਨ 2(ਜੀ) ਵਿੱਚ ਇਸ ਸੋਧ ਦਾ ਸੰਮਿਲਨ ਕੀਤਾ ਗਿਆ ਹੈ, ਜਿਸ ਅਨੁਸਾਰ ਪੂਰਬੀ ਪੰਜਾਬ ਹੋਲਡਿੰਗਜ਼ (ਕੰਸੋਲਿਡੇਸ਼ਨ ਐਂਡ ਪ੍ਰੀਵੈਨਸ਼ਨ ਆਫ਼ ਫ੍ਰੈਗਮੈਂਟੇਸ਼ਨ) ਐਕਟ, 1948 (ਪੂਰਬੀ ਪੰਜਾਬ ਐਕਟ 50) ਦੀ ਧਾਰਾ 18 ਅਧੀਨ ਕਿਸੇ ਪਿੰਡ ਦੇ ਸਾਂਝੇ ਉਦੇਸ਼ਾਂ ਲਈ ਜ਼ਮੀਨ ਰਾਖਵੀਂ ਰੱਖੀ ਗਈ ਹੈ। 1948), ਪ੍ਰਬੰਧਨ ਅਤੇ ਨਿਯੰਤਰਣ ਜਿਸਦਾ ਨਿਯੰਤਰਣ ਉਪਰੋਕਤ ਐਕਟ ਦੀ ਧਾਰਾ 23-ਏ ਅਧੀਨ ਗ੍ਰਾਮ ਪੰਚਾਇਤ ਵਿੱਚ ਹੈ।
ਅਧਿਕਾਰਾਂ ਦੇ ਰਿਕਾਰਡ ਦੀ ਮਾਲਕੀ ਦੇ ਕਾਲਮ ਵਿੱਚ ਦਰਜ ਕੀਤੀਆਂ ਜ਼ਮੀਨਾਂ ਜਿਵੇਂ ਜੁਮਲਾ ਮਲਕਾਨ ਵਾ ਦਿਗਰ ਹੱਕਦਾਰਨ ਅਰਾਜ਼ੀ ਹਸਬ ਰਸਦ”, “ਜੁਮਲਾ ਮਲਕਾਨ” ਜਾਂ “ਮੁਸ਼ਤਰਕਾ ਮਲਕਾਨ” ਇਸ ਧਾਰਾ ਦੇ ਅਰਥਾਂ ਵਿੱਚ ਸ਼ਾਮਲਾਤ ਦੀਆਂ ਹੋਣਗੀਆਂ। ਇਸ ਤੋਂ ਇਲਾਵਾ 3 ਅਕਤੂਬਰ ਨੂੰ ਜਿਹੜਾ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਤਿੰਨ ਘੰਟੇ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ ਉਸ ਦੀਆਂ ਤਿਆਰੀਆਂ ਮੁਕੰਮਲ ਕਰਵਾ ਲਈਆਂ ਹਨ । ਜਿਲ੍ਹਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕੇ ਫਿਰੋਜ਼ਪੁਰ ਜਿਲ੍ਹੇ ਵਿੱਚ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ ਜਾ ਸਕਦਾ ਜਿਸ ਸਬੰਧੀ ਜਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਲੋਕਾਂ ਦੇ ਥਾਣਿਆੱੰ ਤਹਿਸੀਲਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਰੁਲ ਰਹੇ ਮਸਲਿਆਂ ਨੂੰ ਪੰਦਰਾਂ ਦਿਨਾ ਵਿੱਚ ਹੱਲ ਕਰਨ ਦਾ ਭਰੋਸਾ ਦਿਵਾ ਕੇ ਮਖੂ ਹਰੀਕੇ 54 ਨੰਬਰ ਹਾਈਵੇ ਤੋਂ ਧਰਨਾ ਚੁਕਵਾਇਆ ਸੀ ਪਰ ਦੋ ਮਹੀਨੇ ਬੀਤਣ ਦੇ ਬਾਵਜੂਦ ਵੀ ਕੋਈ ਮਸਲਾ ਹੱਲ ਨਹੀਂ ਕੀਤਾ ਤੇ ਹੁਣ ਉਕਤ ਮਸਲਿਆਂ ਦੇ ਹੱਲ ਬਿਨਾਂ ਰੇਲ ਰੋਕੋ ਅੰਦੋਲਨ ਸਮਾਪਤ ਨਹੀਂ ਹੋਵੇਗਾ