Home » Big News : ਸੀਬੀਐਸਈ 10ਵੀਂ, 12ਵੀਂ ਦੀ ਡੇਟਸੀਟ, ਜਾਣੋ ਕਦੋਂ ਹੋਵੇਗੀ ਰਿਲੀਜ

Big News : ਸੀਬੀਐਸਈ 10ਵੀਂ, 12ਵੀਂ ਦੀ ਡੇਟਸੀਟ, ਜਾਣੋ ਕਦੋਂ ਹੋਵੇਗੀ ਰਿਲੀਜ

by Rakha Prabh
234 views

Big News : ਸੀਬੀਐਸਈ 10ਵੀਂ, 12ਵੀਂ ਦੀ ਡੇਟਸੀਟ, ਜਾਣੋ ਕਦੋਂ ਹੋਵੇਗੀ ਰਿਲੀਜ
ਨਵੀਂ ਦਿੱਲੀ, 1 ਅਕਤੂਬਰ ਸੀਬੀਐਸਈ ਬੋਰਡ ਨਾਲ ਸਬੰਧਤ ਸਕੂਲਾਂ ’ਚ 10ਵੀਂ, 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਹੱਤਵਪੂਰਨ ਜਾਣਕਾਰੀ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸਨ ਦਸੰਬਰ ’ਚ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸੀਟ ਜਾਰੀ ਕਰੇਗਾ। ਹਾਲ ਹੀ ’ਚ ਮੀਡੀਆ ਰਿਪੋਰਟਾਂ ’ਚ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਇਹ ਜਾਣਕਾਰੀ ਦਿੱਤੀ ਹੈ।

ਇਸ ਤੋਂ ਇਲਾਵਾ ਅਗਲੇ ਸਾਲ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਬੋਰਡ ਪ੍ਰੀਖਿਆਵਾਂ ਕੋਵਿਡ-19 ਦੇ ਪਹਿਲੇ ਸਿਲੇਬਸ ਭਾਵ 100 ਪ੍ਰਤੀਸ਼ਤ ’ਤੇ ਆਧਾਰਿਤ ਹੋਣਗੀਆਂ। ਇਸ ਦਾ ਮਤਲਬ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਸਕੂਲ-ਕਾਲਜ ਬੰਦ ਹੋਣ ਕਾਰਨ ਪੜ੍ਹਾਈ ਪ੍ਰਭਾਵਿਤ ਹੋਈ ਸੀ, ਜਿਸ ਕਾਰਨ 10ਵੀਂ, 12ਵੀਂ ਦੇ ਸਿਲੇਬਸ ’ਚ 30 ਫੀਸਦੀ ਦੀ ਕਟੌਤੀ ਕੀਤੀ ਗਈ ਸੀ ਪਰ ਹੁਣ ਇਸ ਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਪ੍ਰੀਖਿਆ ਕੋਵਿਡ-19 ਪਰਿਵਰਤਨ ਤੋਂ ਪਹਿਲਾਂ ਦੇ ਸਿਲੇਬਸ ’ਤੇ ਆਧਾਰਿਤ ਹੋਵੇਗੀ। ਇਸ ਦੇ ਨਾਲ ਹੀ ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ 15 ਫਰਵਰੀ 2023 ਤੋਂ ਲਈਆਂ ਜਾਣਗੀਆਂ।

ਮੀਡੀਆ ਰਿਪੋਰਟਾਂ ’ਚ, ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਫਿਲਹਾਲ ਡੇਟ ਸੀਟ ਦਾ ਐਲਾਨ ਨਹੀਂ ਕੀਤਾ ਜਾਵੇਗਾ। ਇਹ ਦਸੰਬਰ ’ਚ ਰਿਲੀਜ ਹੋਵੇਗਾ ਅਤੇ ਜਦੋਂ ਇਹ ਹੋਵੇਗਾ, ਵਿਦਿਆਰਥੀ ਇਸਨੂੰ ਸੀਬੀਐਸਈ ਬੋਰਡ ਦੀ ਅਧਿਕਾਰਤ ਵੈਬਸਾਈਟ ’ਤੇ ਦੇਖ ਸਕਣਗੇ। ਉਨ੍ਹਾਂ ਕਿਹਾ ਕਿ ਪ੍ਰੀਖਿਆ 100 ਫੀਸਦੀ ਸਿਲੇਬਸ ਅਧਾਰਤ ਹੋਵੇਗੀ, ਜਿਵੇਂ ਕਿ ਅਕਾਦਮਿਕ ਸਾਲ 2019-20 ’ਚ ਕੀਤੀ ਗਈ ਸੀ।

ਇਸ ਤੋਂ ਇਲਾਵਾ ਬੋਰਡ ਨੇ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ 10ਵੀਂ, 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਪੁਰਾਣੇ ਪੈਟਰਨ ’ਤੇ ਆਧਾਰਿਤ ਹੋਣਗੀਆਂ। ਇਸ ਅਨੁਸਾਰ ਕੋਵਿਡ-19 ਦੌਰਾਨ ਦੋ ਵਾਰ ਹੋਣ ਵਾਲੀ ਪ੍ਰੀਖਿਆ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ ਅਤੇ ਸਾਲ ’ਚ ਇੱਕ ਵਾਰ ਸਾਲਾਨਾ ਪ੍ਰੀਖਿਆ ਮੁੜ ਸ਼ੁਰੂ ਕਰ ਦਿੱਤੀ ਗਈ ਹੈ।

Related Articles

Leave a Comment