Home » ਪਿੰਡ ਕੰਗਣੀਵਾਲ ਦੀ 1500 ਕਰੋੜ ਦੀ ਪੰਚਾਇਤੀ ਜ਼ਮੀਨ ਦੇ ਘਪਲੇ ਦਾ ਪਰਦਾ ਫਾਸ਼ ਕਰ ਕੇ ਰਹਾਂਗਾ- ਭੁਪਿੰਦਰ ਸਿੰਘ

ਪਿੰਡ ਕੰਗਣੀਵਾਲ ਦੀ 1500 ਕਰੋੜ ਦੀ ਪੰਚਾਇਤੀ ਜ਼ਮੀਨ ਦੇ ਘਪਲੇ ਦਾ ਪਰਦਾ ਫਾਸ਼ ਕਰ ਕੇ ਰਹਾਂਗਾ- ਭੁਪਿੰਦਰ ਸਿੰਘ

ਭੁਪਿੰਦਰ ਸਿੰਘ ਨੂੰ ਪ੍ਰਿਤਪਾਲ ਸਿੰਘ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ ਤੇਰਾ ਵੀ ਉਹੀ ਹਸ਼ਰ ਹੋਵੇਗਾ ਜੋ ਓਮ ਪ੍ਰਕਾਸ਼ ਭੋਲੀ ਦਾ ਹੋਇਆ ਸੀ

by Rakha Prabh
22 views
ਜਲੰਧਰ ( ਰਣਜੀਤ ਸਿੰਘ ਮਸੌਣ ) ਭੁਪਿੰਦਰ ਸਿੰਘ ਪਿੰਡ ਕੰਗਣੀਵਾਲ ਜ਼ਿਲਾਂ ਜਲੰਧਰ ਵੱਲੋਂ ਅੱਜ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਐਸ.ਐਚ.ਉ ਅਮਨਪ੍ਰੀਤ ਕੌਰ ਥਾਣਾ ਪਤਾਰਾ ਜ਼ਿਲਾਂ ਜਲੰਧਰ ਦਿਹਾਤੀ ਭੂ-ਮਾਫੀਆ ਦੇ ਹੱਥ ਦੀ ਕੱਠਪੁਤਲੀ ਬਣੀਂ ਹੋਈ ਹੈ। ਉਸ ਵੱਲੋਂ ਦਿੱਤੇ ਗਏ ਸਰਕਾਰੀ ਪੇਪਰ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਪੰਜਾਬ ਸਰਕਾਰ ਦੇ ਭ੍ਰਿਸ਼ਟ ਅਧਿਕਾਰੀ, ਹਰ ਵਾਰ ਮੈਂਨੂੰ ਥਾਣੇ ਸੱਦ ਕੇ ਭ੍ਰਿਸ਼ਟ ਅਧਿਕਾਰੀਆਂ ਵੱਲੋਂ ਮੇਰੀ ਬੇਜ਼ਤੀ ਕਿਉਂ ਕੀਤੀ ਜਾਂਦੀ ਹੈ, ਜੋ ਕੁੱਝ ਪੁੱਛਣਾ ਹੈ, ਮੈਨੂੰ ਪੁੱਛੋ ਤੇ ਡੀ.ਸੀ ਸਾਹਿਬ ,ਐਸ.ਡੀ.ਐਮ ,ਤਹਿਸੀਲਦਾਰ, ਡੀ.ਡੀ.ਪੀ.ਉ, ਬੀ.ਡੀ.ਪੀ.ਉ ਦੀ ਇਨਕੁਆਰੀ ਸੀਬੀਆਈ ਤੋਂ ਕਰਵਾਉ। ਜੋ ਸਭ ਭੂ-ਮਾਫੀਆ ਦੇ ਦਲਾਲ ਹਨ, ਮੈਂ ਤਾਂ ਪੰਜਾਬ ਸਰਕਾਰ ਦੇ 1500 ਕਰੋੜ ਦੀ ਪੰਚਾਇਤੀ ਦੇਹ ਜਮੀਨ ਦੇ ਘਪਲੇ ਦਾ ਪਰਦਾ ਫਾਸ਼ ਕਰ ਕੇ ਰਹਾਂਗਾ, ਮੈਂ ਕੋਈ ਦੋਸ਼ੀ ਨਹੀਂ, ਮੈਂ ਪੰਜਾਬ ਸਰਕਾਰ ਦੀ ਮੱਦਦ ਕਰ ਰਿਹਾ ਹਾਂ।
        ਭੁਪਿੰਦਰ ਸਿੰਘ ਨੇ ਆਖਿਆ ਕਿ ਉਸ ਦਾ ਗੁਨਾਹ ਇਹ ਹੈ ਕਿ ਉਸ ਨੇ ਆਪਣੇਂ ਕੋਲੋਂ ਪੈਸੇ ਲਾ ਕੇ ਪੰਜਾਬ ਸਰਕਾਰ ਦੀ ਮੱਦਦ ਕੀਤੀ, 18 ਕੇਸ ਡੀ.ਡੀ.ਪੀ.ਓ ਸਾਹਿਬ ਦੀ ਅਦਾਲਤ ਵਿੱਚੋਂ ਜਿੱਤੇ ਅਤੇ ਦੋ ਵਾਰੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਅਦਾਲਤ ਵਿੱਚੋਂ ਪੀ ਆਈ ਐਲ ਨੰਬਰ (1) CWP-22884-2018 (2) CWP-PIL NO 159 OF 2021 ਪੰਚਾਇਤ ਦੇ ਹੱਕ ਵਿੱਚ ਹੋਈ। ਸਾਡੇ ਪੰਜ ਸਾਲ ਹੋ ਗਏ ਇਹ ਸਭ ਕੁੱਝ ਪੰਚਾਇਤ ਦੇ ਹੱਕ ਵਿੱਚ ਹੋ ਗਿਆ ਸੀ ਪਰ ਸਰਕਾਰੀ ਦਲਾਲ ਅਧਿਕਾਰੀਆਂ ਦੀ ਕਾਰਵਾਈ ਜ਼ੀਰੋ ਰਹੀਂ ਹੈ। ਹੁਣ ਮੈਨੂੰ ਦੁਬਾਰਾ ਫ਼ਿਰ ਪੀ.ਆਈ.ਐਲ COCP-808-2023 ਮਾਨਯੋਗ ਹਾਈਕੋਰਟ ਵਿੱਚ ਪਾਉਣੀ ਪਈ। ਜਿਸ ਦੀ ਪਹਿਲੀ ਤਾਰੀਖ 27/7/2023 ਸੀ ਤੇ ਅਗਲੀ ਤਾਰੀਖ 16/11/23 ਹੈ। ਮੈਨੂੰ ਸ਼ਰਮ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਚਾਰ ਵਾਰ, ਪੰਚਾਇਤੀ ਦੇਹ ਸ਼ਾਮਲਾਤ ਜ਼ਮੀਨਾਂ ਬਾਰੇ ਮਿਲ ਕੇ ਜਾਣਕਾਰੀ ਦਿੱਤੀ ਪਰ ਮੰਤਰੀ ਧਾਲੀਵਾਲ ਜੀ ਕਹਿੰਦੇ ਕੁੱਝ ਹਨ ਅਤੇ ਕਰਦੇ ਕੁੱਝ ਨਹੀਂ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅਕਾਲੀ-ਕਾਂਗਰਸੀ ਸਰਕਾਰ ਦੇ ਨਕਸ਼ੇ ਕਦਮ ਤੇ ਚੱਲਣ ਲੱਗ ਪਈ ਹੈ ਅਤੇ ਆਮ ਆਦਮੀ ਦੀ ਸੱਚ ਦੀ ਸੁਣਵਾਈ ਨਹੀਂ ਹੋ ਰਹੀ। ਆਮ ਆਦਮੀ ਪਾਰਟੀ ਦੇ ਵੱਡੇ ਤੋਂ ਵੱਡੇ ਅਤੇ ਸਰਕਾਰੀ ਅਫ਼ਸਰ ਤੱਕ ਭੁਪਿੰਦਰ ਸਿੰਘ ਨੇ ਪਿੰਡ ਕੰਗਣੀਵਾਲ ਦੀ ਪੰਚਾਇਤਾਂ ਦੇਹ ਸ਼ਾਮਲਾਤ ਜ਼ਮੀਨ ਦੀਆਂ ਦਰਖ਼ਾਸਤਾਂ ਦਿੱਤੀ ਪਰ ਅੱਜ ਤੱਕ ਸੁਣਵਾਈ ਨਹੀਂ ਹੋਈ। ਭੁਪਿੰਦਰ ਸਿੰਘ ਨੇ ਆਖਿਆ ਕਿ ਮਰਵਾਇਆ ਵੀ ਜਾਂ ਸਕਦਾ ਹੈ ਜਾਂ ਕਿਸੇ ਝੂਠੇ ਕੇਸ ਵਿੱਚ ਫ਼ਸਾਇਆ ਜਾਂ ਸਕਦਾ ਹੈ। ਸਰਕਾਰ ਪੰਚਾਇਤੀ ਜ਼ਮੀਨ ਅਤੇ ਭੁਪਿੰਦਰ ਸਿੰਘ ਦੀ ਸੁਰੱਖਿਆ ਲਈ ਬਾਰੇ ਕੁੱਝ ਵੀ ਨਹੀਂ ਸੋਚ ਰਹੀਂ। ਉਹ ਜੋਂ ਵੀ ਕੁੱਝ ਕਰ ਰਿਹਾ ਹੈ ਪੰਜਾਬ ਸਰਕਾਰ ਦੀ ਮੱਦਦ ਲਈ ਕਰ ਰਿਹਾ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦੇ ਦਲਾਲ ਅਫ਼ਸਰਾਂ ਨੇ ਪਿੰਡ ਕੰਗਣੀਵਾਲ ਦੀ ਪੰਚਾਇਤੀ ਜ਼ਮੀਨਾਂ ਵੇਚ ਕੇ ਖਾਂ ਲਈਆਂ ਹਨ ਉਸ ਨੂੰ ਨੰਗਾ ਕਰ ਕੇ ਹੀ ਰਹੇਂਗਾ।
 ਓਮ ਪ੍ਰਕਾਸ਼ ਘੋਲੀ ਕੌਣ ਸੀ ਉਸ ਦਾ ਵੇਰਵਾ:-
ਓਮ ਪ੍ਰਕਾਸ਼ ਘੋਲੀ ਪਿੰਡ ਕੰਗਣੀਵਾਲ ਦਾ ਰਹਿਣ ਵਾਲਾ ਸੀ। ਉਹ ਐਸ.ਸੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸਨੇ ਪਿੰਡ ਕੰਗਣੀਵਾਲ ਹੱਦਬਸਤ ਨੰਬਰ 202 ਪੰਚਾਇਤ ਦੇਹ ਦੀਆਂ 23 ਏਕੜ ਜ਼ਮੀਨ ਨੂੰ ਭੂ-ਮਾਫੀਆ ਦੇ ਕਬਜ਼ੇ ਵਿੱਚੋਂ ਛਡਾਉਣ ਦੀ ਕਸਮ ਖਾਧੀ ਸੀ ।ਜਿਸ ਵਿੱਚ 12 ਏਕੜ ਜ਼ਮੀਨ ਸਿਰਫ ਪ੍ਰਿਤਪਾਲ ਸਿੰਘ ਦਾ ਕਬਜ਼ਾ 1998 ਤੋਂ ਚਲਦਾ ਆ ਰਿਹਾ ਸੀ। ਉਮ ਪ੍ਰਕਾਸ਼ ਘੋਲੀ ਨੇ ਜ਼ਮੀਨਾਂ ਖਾਲੀ ਕਰਵਾਉਣ ਲਈ ਕੇਸ ਨੰਬਰ 41ਏ ਕੇਸ ਦਾਇਰ ਕਰਨ ਦੀ ਮਿਤੀ 23-10-2006 ਨੂੰ ਕੇਸ ਮਾਣਯੋਗ ਬਾ ਅਦਾਲਤ ਡਵੀਜ਼ਨਲ ਡਿਪਟੀ ਡਾਇਰੈਕਟਰ ,ਪੰਚਾਇਤ -ਕਮ-ਕੁਲੈਕਟਰ ਜਲੰਧਰ /ਅੰਮ੍ਰਿਤਸਰ ਦੀ ਅਦਾਲਤ ਵਿੱਚ ਲਾ ਦਿੱਤਾ ਅਤੇ ਕੇਸ ਦਾ ਫ਼ੈਸਲਾ 07/8/2008 ਨੂੰ ਉਮ ਪ੍ਰਕਾਸ਼ ਘੋਲੀ ਦੇ ਹੱਕ ਵਿੱਚ ਹੋ ਗਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਉਸ ਵਕਤ ਉਮ ਪ੍ਰਕਾਸ਼ ਘੋਲੀ ਜੀ ਨੂੰ ਜ਼ਹਿਰ (ਪਾਰਾ) ਦੇ ਕੇ ਮਾਰ ਦਿੱਤਾ ਗਿਆ ਸੀ। ਪ੍ਰਿਤਪਾਲ ਸਿੰਘ ਦੀ ਸਾਜਿਸ਼ ਕਿ ਇਸ ਫ਼ੈਸਲੇ ਵਿੱਚ 94 ਕਨਾਲ 6 ਮਰਲੇ ਪੰਚਾਇਤੀ ਦੇਹ ਸ਼ਾਮਲਾਤ ਦੀ ਜ਼ਮੀਨ ਦਾ ਜ਼ਿਕਰ ਕਿਉਂ ਨਹੀਂ ਹੋਇਆਂ। ਜਦ ਕਿ 94 ਕਨਾਲ 6 ਮਰਲੇ ਜ਼ਮੀਨ ਦੀ 1998 ਤੋਂ ਪਹਿਲਾਂ ਬੋਲੀ ਹੁੰਦੀ ਸੀ, ਜੇਕਰ 30000/- ਰੁਪਏ ਇੱਕ ਏਕੜ ਜ਼ਮੀਨ ਦਾ ਠੇਕਾ ਚੜਦਾ ਹੈ ਤਾਂ ਪ੍ਰਿਤਪਾਲ ਸਿੰਘ ਕੋਲ 12 ਏਕੜ ਪੰਚਾਇਤ ਦੇਹ ਦੀ ਜ਼ਮੀਨ ਹੈ। 1998 ਤੋਂ ਬਾਅਦ ਬੋਲੀ ਨਹੀਂ ਹੋਈ ਅੱਜ 2023 ਸੰਨ ਚਲ ਰਿਹਾ ਹੈ 25 ਸਾਲ ਦਾ 12 ਏਕੜ ਦਾ ਠੇਕਾ 90 ਲੱਖ ਰੁਪਏ ਬਣਦਾ ਹੈ 12 ਏਕੜ ਜਮੀਨ ਦੀ ਬਜ਼ਾਰੂ ਕੀਮਤ 12 ਨੂੰ 1 ਕਰੋੜ 25 ਲੱਖ ਨੂੰ ਗੁਣਾਂ ਕੀਤੀ 15 ਕਰੋੜ ਦੀ ਕੀਮਤ ਦੀ ਪੰਚਾਇਤੀ ਦੇਹ ਸ਼ਾਮਲਾਤ ਜ਼ਮੀਨ ਤੇ ਇਕੱਲੇ ਪ੍ਰਿਤਪਾਲ ਸਿੰਘ ਦਾ ਕਬਜ਼ਾ ਕੀਤਾ ਹੋਇਆ ਹੈ। ਪ੍ਰਿਤਪਾਲ ਸਿੰਘ ਉੱਪਰ ਕਿਸ ਰਾਜਨੀਤਕ ਪਾਰਟੀਆਂ ਦਾ ਹੱਥ ਹੈ ਕਿ ਪ੍ਰਿਤਪਾਲ ਸਿੰਘ ਤੇ 25 ਸਾਲ ਤੇ ਕੋਈ ਸਖ਼ਤ ਕਾਰਵਾਈ ਨਹੀਂ ਹੋ ਸਕੀ ਕਿ ਪੰਚਾਇਤ ਦੇ ਅਧਿਕਾਰੀ ਪ੍ਰਿਤਪਾਲ ਸਿੰਘ ਦੇ ਦਲਾਲ ਹਨ। ਉਮ ਪ੍ਰਕਾਸ਼ ਘੋਲੀ ਦੀ ਮੌਤ 4/7/2008 ਨੂੰ ਹੋਈ ਸੀ 12/7/2008 ਨੂੰ ਪਿੰਡ ਕੰਗਣੀਵਾਲ ਦੇ ਸਰਪੰਚ ਨੂੰ ਸਹੁੰ ਚੁੱਕਣੀ ਸੀ। ਜੇਕਰ ਉਮ ਪ੍ਰਕਾਸ਼ ਘੋਲੀ ਜਿਉਂਦਾ ਰਹਿੰਦਾ ਤਾਂ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਕਿਸੇ ਦਾ ਵੀ ਕਬਜ਼ਾ ਨਹੀਂ ਹੋਣਾ ਸੀ। ਉਸ ਨੂੰ ਸਾਜਿਸ਼ ਅਧੀਨ ਮਾਰਿਆ ਗਿਆ ਸੀ ਤੇ ਗ਼ਰੀਬ ਪਰਿਵਾਰ ਹੋਣ ਕਰਕੇ ਕੋਈ ਕਾਰਵਾਈ ਨਹੀਂ ਹੋਈ ਸੀ। ਮੈਂ ਮਾਣਯੋਗ ਡੀ.ਜੀ.ਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਮ ਪ੍ਰਕਾਸ਼ ਘੋਲੀ ਦੀ ਮੌਤ ਜੋ ਜਹਿਰ ਦੇ ਜਾਂ ਕੋਈ ਹੋਰ ਜ਼ਹਿਰੀਲੀ ਵਸਤੂ ਦਿੱਤੀ ਗਈ ਤਾਂ ਜੋ ਰਸਤੇ ਦਾ ਕਾਟਾਂ ਨਿਕਲ ਜਾਏ ਆਪ ਜੀ ਨੂੰ ਬੇਨਤੀ ਹੈ ਕਿ ਸੀਬੀਆਈ ਜਾਂਚ ਕਰਵਾਈ ਜਾਵੇ ਤਾਂ ਜੋ ਉਮ ਪ੍ਰਕਾਸ਼ ਘੋਲੀ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ। ਭੁਪਿੰਦਰ ਸਿੰਘ ਨੇ ਆਖਿਆ ਕਿ ਜੋ ਬਾਅਦ ਵਿੱਚ ਪਿੰਡ ਕੰਗਣੀਵਾਲ ਦੇ ਸਰਪੰਚ ਅਤੇ ਪੰਚ ਆਏ ਉਹ ਭੂ-ਮਾਫੀਆ ਦੀ ਦਲਾਲੀ ਕਰਦੇ ਰਹੇ ਅਤੇ ਆਪਣਾ ਘਰ ਭਰਦੇ ਰਹੇ। ਬੀਡੀਪੀਓ ਈਸਟ ਅਤੇ ਪੰਚਾਇਤ ਸਕੱਤਰ ਆਪਣਾ ਘਰ ਭਰਦੇ ਰਹੇ ਤੇ ਨੁਕਸਾਨ ਕੰਗਣੀਵਾਲ ਦੇ ਲੋਕਾਂ ਦਾ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਪੰਜਾਬ ਸਰਕਾਰ ਨੂੰ ਹੋਇਆ ਪਰ ਸਾਰਾ ਸਿਸਟਮ ਭ੍ਰਿਸ਼ਟ ਹੋਣ ਕਰਕੇ ਕੋਈ ਕਿਸੇ ‘ਤੇ ਕਾਰਵਾਈ ਨਹੀਂ ਹੋਈ। ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਉਨ੍ਹਾਂ ਆਖਿਆ ਕਿ ਡੀ.ਸੀ ਜਲੰਧਰ, ਐਸ.ਡੀ.ਐਮ ਜਲੰਧਰ, ਤਹਿਸੀਲਦਾਰ ਜਲੰਧਰ 1 , ਡੀ.ਡੀ.ਪੀ.ਓ ਜਲੰਧਰ, ਬੀ.ਡੀ.ਪੀ.ਓ ਈਸਟ, ਪੰਚਾਇਤ ਸਕੱਤਰ ਸਭ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਅੰਤ ਵਿੱਚ ਭੂਪਿੰਦਰ ਸਿੰਘ ਵੱਲ਼ੋਂ  ਪੰਜਾਬ ਸਰਕਾਰ ਨੂੰ ਇੱਕ ਵਾਰ ਫ਼ਿਰ ਬੇਨਤੀ ਕੀਤੀ ਗਈ ਕਿ ਮੇਰੀ ਅਤੇ ਮੇਰੇ ਪਰਿਵਾਰ ਦੀ ਸੁਰੱਖਿਆ ਕੀਤੀ ਜਾਵੇ।

Related Articles

Leave a Comment