ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਪਿੰਗਲਵਾੜਾ ਮੇਨ ਬ੍ਰਾਂਚ ਵਿਖੇ ਮੁਫ਼ਤ ਸੁਣਵਾਈ ਮਸ਼ੀਨਾਂ ਦਾ ਕੈਂਪ ਡਾ. ਜਗਦੀਪਕ ਸਿੰਘ, ਮੀਤ-ਪ੍ਰਧਾਨ ਪਿੰਗਲਵਾੜਾ ਸੋਸਾਇਟੀ ਅਤੇ ਸ. ਤਰੁਨਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਕੰਨਾਂ ਦਾ ਚੈਕ-ਅੱਪ ਕਰਨ ਉਪਰੰਤ ਲੋੜਵੰਦਾਂ ਨੂੰ ਕੰਨਾਂ ਦੀਆਂ ਮਸ਼ੀਨਾਂ ਲਗਾਈਆ ਗਈਆ। ਇਸ ਕੈਂਪ ਵਾਸਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ, ਕੁੱਲ 40 ਲੋੜਵੰਦ ਮਰੀਜ਼ਾਂ ਨੂੰ ਆਧੁਨਿਕ ਮਸ਼ੀਨਾਂ ਫ੍ਰੀ ਲਗਾਈਆ ਗਈਆ।
ਇਸ ਮੌਕੇ ਪਿੰਗਲਵਾੜਾ ਸੋਸਾਇਟੀ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ(ਰਜਿ.), ਸ. ਮੁਖਤਾਰ ਸਿੰਘ ਆਨਰੇਰੀ ਸਕੱਤਰ, ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੋਸਾਇਟੀ, ਪਰਮਿੰਦਰ ਸਿੰਘ ਭੱਟੀ, ਸ੍ਰੀਮਤੀ ਸੁਰਿੰਦਰ ਕੌਰ ਭੱਟੀ, ਗੁਲਸ਼ਨ ਰੰਜਨ ਮੈਡੀਕਲ ਸ਼ੋਸਲ ਵਰਕਰ, ਨਰਿੰਦਰਪਾਲ ਸਿੰਘ ਸੋਹਲ ਆਦਿ ਹਾਜ਼ਰ ਸਨ।