ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਪਿੰਗਲਵਾੜਾ ਦੇ ਮੁੱਖ ਦਫ਼ਤਰ ਨੇੜੇ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਸੰਸਥਾ ਦੇ ਮੁੱਖੀ ਡਾ. ਇੰਦਰਜੀਤ ਕੌਰ ਵਿੱਚ ਪੈ੍ਸ ਕਾਨਫਰੰਸ ਕੀਤੀ ਗਈ। ਇਸ ਮੌਕੇ ਡਾ. ਇੰਦਰਜੀਤ ਕੌਰ ਨੇ ਕਾਨਫਰੰਸ ਦੌਰਾਨ ਦੱਸਿਆ ਕਿ ਭਗਤ ਪੂਰਨ ਸਿੰਘ ਜੀ ਦੇ 119ਵੇਂ ਜਨਮ ਦਿਹਾੜੇ ਸਮਾਰੋਹ ਅਤੇ ਪਿੰਗਲਵਾੜੇ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਡਾ. ਇੰਦਰਜੀਤ ਕੌਰ ਨੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਕਿ ਭਗਤ ਪੂਰਨ ਸਿੰਘ ਜੀ ਦਾ 119ਵਾਂ ਜਨਮ ਦਿਨ ਬੜੀ ਧੂਮਧਾਮ ਨਾਲ 4 ਜੂਨ 2023 ਦਿਨ ਐਤਵਾਰ ਨੂੰ ਪਿੰਗਲਵਾੜਾ ਸੁਸਾਇਟੀ ਦੇ ਮੁੱਖ ਦਫ਼ਤਰ ਨਜ਼ਦੀਕ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮ ਮੁਤਾਬਿਕ ਸਵੇਰੇ 8:30 ਵਜ਼ੇ ਤੋਂ 9 ਵਜੇ ਤੱਕ ਭੋਗ ਸਹਿਜ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਏ ਜਾਣ ਉਪਰੰਤ ਗੁਰਬਾਣੀ ਕੀਰਤਨ ਅਤੇ ਭਗਤ ਜੀ ਦੀ ਜੀਵਨੀ ਅਤੇ ਸ਼ਖਸ਼ੀਅਤ ਦੇ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਸਾਲ 2022-2023 ਦਾ ਸੋਵੀਅਰ ਅਤੇ ਇੱਕ ਪੁਸਤਕ ਕਿਸਾਨ ਜਨ ਅੰਦੋਲਨ ਦੀ ਘੁੰਡ ਚੁਕਾਈ ਕੀਤੀ ਜਾਵੇਗੀ। ਇਸ ਸਮਾਗਮ ਵਿੱਚ ਕੁਲਤਾਰ ਸਿੰਘ ਸੰਧਾਵਾ, ਸਪੀਕਰ ਪੰਜਾਬ ਵਿਧਾਨ ਸਭਾ, ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਹਲਕ ਨੋਰਥ ਅੰਮ੍ਰਿਤਸਰ, ਉੱਘੇ ਗੁਰਬਾਣੀ ਵਿਚਾਰਕ ਇੰਦਰਜੀਤ ਸਿੰਘ ਗੋਗੋਆਣੀ ਅਤੇ ਵਾਤਾਵਰਣ ਪ੍ਰੇਮੀ ਗੁਰਚਰਨ ਸਿੰਘ ਨੂਰਪੁਰ ਅਤੇ ਵਿਜੈ ਬੰਬੇਲੀ ਅਤੇ ਸ੍ਰੀ ਮਾਨ ਨਸੀਰ ਅਖ਼ਤਰ ਫਾਉਂਡਰ ਚੇਅਰਮੇਨ ਸਿੱਖ ਮੁਸਲਿਮ ਸਾਂਝਾ ਹਾਜ਼ਰੀ ਭਰਨਗੇ।
ਪਿੰਗਲਵਾੜੇ ਦੇ ਸਕੂਲਾਂ ਦੀਆਂ ਗਤੀਵਿਧੀਆਂ ਬਾਰੇ ਡਾ. ਇੰਦਰਜੀਤ ਕੌਰ ਨੇ ਇਸ ਸਾਲ ਪਿੰਗਲਵਾੜੇ ਦੇ ਸਕੂਲਾਂ ਦੇ ਉੱਤਮ ਨਤੀਜਿਆਂ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਮਾਨਾਂਵਾਲਾ ਬ੍ਰਾਂਚ ਅਤੇ ਬੁੱਟਰ ਕਲਾਂ, ਕਾਦੀਆਂ ਦੇ ਕਲਾਸ 12 ਅਤੇ ਕਲਾਸ 10 ਦੇ ਨਤੀਜੇ ਬਹਤ ਹੀ ਚੰਗੇ ਰਹੇ ਹਨ। ਇਹਨਾਂ ਸਕੂਲਾਂ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਫ਼ੀਸ ਲਏ ਬਿਨਾਂ ਵਿੱਦਿਆ ਦਿੱਤੀ ਜਾਂਦੀ ਹੈ। ਬਿਨਾਂ ਫ਼ੀਸ ਪੜ੍ਹਾਈ ਦੇ ਨਾਲ ਹੀ ਕਿਤਾਬਾਂ, ਕਾਪੀਆਂ ਅਤੇ ਸਟੇਸ਼ਨਰੀ ਵੀ ਦਿੱਤੀ ਜਾਂਦੀ ਹੈ। ਇਸ ਸਾਲ ਦੇ ਨਤੀਜਿਆ ਦਾ ਵੇਰਵਾ ਹੇਠ ਲਿਖੇ ਮੁਤਾਬਕ ਹੈ ।
ਸਕੂਲ ਦਾ ਨਾਮ, ਕਲਾਸ, ਕੁੱਲ ਵਿਦਿਆਰਥੀ
95% ਤੋਂ ਉੱਪਰ, 90% ਤੋਂ 95% ਤੱਕ, 80% ਤੋਂ 90% ਤਕ
ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ ਮਾਨਾਂਵਾਲਾ 10th 25 05 19 01
ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ ਮਾਨਾਂਵਾਲਾ 12th 11 – 08 03
(Sciencegroup)
ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ ਮਾਨਾਂਵਾਲਾ 12th 22 01 09 12
(humanities group)
ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ 10th 32 05 15 12
ਬੁਟਰ ਕਲਾਂ ਕਾਦੀਆਂ
ਸਪੈਸ਼ਲ ੳਲੰਪਿਕ ਕੋਮਾਂਤਰੀ ਖੇਡਾਂ ਵਿਚ ਪਿੰਗਲਵਾੜੇ ਦੇ ਬੱਚਿਆਂ ਵੱਲੋਂ ਭਾਗੀਦਾਰੀ
ਡਾ. ਇੰਦਰਜੀਤ ਕੌਰ ਜੀ ਨੇ ਦੱਸਿਆ ਕਿ ਖੇਡਾਂ 17 ਜੂਨ ਤੋਂ 25 ਜੂਨ ਤੱਕ ਬਰਲਿਨ ਜਰਮਨੀ ਵਿੱਚ ਹੋ ਰਹੀਆਂ ਸਪੈਸ਼ਲ ਉਲਪਿੰਕ ਕੋਮਾਂਤਰੀ ਖੇਡਾਂ ਵਿਚ ਸਕੇਟਿੰਗ ਵਿੱਚ ਪਿੰਗਲਵਾੜੇ ਦੇ ਹੇਠ ਲਿਖੇ ਤਿੰਨ ਬੱਚੇ ਹਿੱਸਾ ਲੈਣ ਜਾ ਰਹੇ ਹਨ।
ਨਾਮ ਉਮਰ IO ਲੈਵਲ
ਰੇਨੂੰ 31 ਸਾਲ 70%
ਸੀਤਾ 28 ਸਾਲ 43%
ਮੁਹੰਮਦ ਨਿਸਾਰ 18 ਸਾਲ 50%
ਸਾਨੂੰ ਪੂਰੀ ਉਮੀਦ ਹੈ ਕਿ ਇਹਨਾਂ ਖੇਡਾਂ ਦੌਰਾਨ ਇਹ ਦੇਸ਼ ਵਾਸਤੇ ਮੈਡਲ ਪ੍ਰਾਪਤ ਕਰਕੇ ਆਉਣਗੇ।
ਮੁਫ਼ਤ ਸੁਣਵਾਈ ਮਸ਼ੀਨਾਂ ਦਾ ਵਿਸ਼ੇਸ਼ ਕੈਂਪ
ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਿਤੀ 3 ਜੂਨ 2023 ਦਿਨ ਸ਼ਨੀਵਾਰ ਦੁਪਹਿਰ 2:00 ਵਜ਼ ਮੁੱਖ ਦਫ਼ਤਰ ਵਿਖੇ ਮੁਫ਼ਤ ਸੁਣਵਾਈ ਮਸ਼ੀਨਾਂ ਦਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਵਾਸਤੇ ਡਾ. ਜਗਦੀਪਕ ਸਿੰਘ ਮੋਬਾਈਲ ਨੰਬਰ 9872222958 ਤੇ ਸੰਪਰਕ ਕੀਤਾ ਜਾ ਸਕੇ। ।
ਸਮਾਜਿਕ, ਵਿਦਿਅਕ, ਮੈਡੀਕਲ ਅਤੇ ਵਾਤਾਵਰਣ ਸੰਭਾਲ ਦਾ –ਪਿੰਗਲਵਾੜਾ ਮਾਡਲ
ਡਾ. ਇੰਦਰਜੀਤ ਕੌਰ ਨੇ ਪਿੰਗਲਵਾੜੇ ਵਲੋਂ ਮੈਡੀਕਲ, ਸਮਾਜਿਕ, ਧਾਰਮਿਕ , ਵਾਤਾਵਰਣ ਅਤੇ ਵਿਦਿਅਕ ਖੇਤਰਾਂ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਚਾਨਣਾ ਪਾਉਂਦੇ ਹੋਏ ਦੱਸਿਆਂ ਕਿ ਲਾਵਾਰਿਸ ਮਰੀਜ਼ਾਂ ਦੀ ਸੇਵਾ ਜਿਸ ਵਿੱਚ ਮੁਫ਼ਤ ਇਲਾਜ਼ ਦੀਆਂ ਸਹੂਲਤਾਂ, ਮੁਫ਼ਤ ਮਨਸੂਈ ਅੰਗ ਲਗਾਉਣਾ, ਦਵਾਈਆਂ, ਰੀੜ੍ਹ ਦੀ ਹੱਡੀ ਦਾ ਮੁੜ ਵਸਾਊ ਕੇਂਦਰ, ਓਪਰੇਸ਼ਨ ਥਿਅਟੇਰ, ਆਦਿ ਸੁਵਿਧਾਵਾਂ ਸ਼ਾਮਿਲ ਹਨ। ਪਿੰਗਲਵਾੜੇ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਬਿਨਾਂ ਫ਼ੀਸ ਪੜ੍ਹਾਈ ਅਤੇ ਪੜ੍ਹਾਈ ਦੇ ਸਾਮਾਨ ਕਿਤਾਬਾਂ ਕਾਪੀਆਂ ਸਟੇਸ਼ਨਰੀ ਅਤੇ ਦੁਪਹਿਰ ਦਾ ਖਾਣਾ ਅਤੇ ਆਉਣ ਜਾਣ ਵਾਸਤੇ ਬੱਸ ਦਾ ਪ੍ਰਬੰਧ ਆਦਿ ਦਿੱਤੀ ਜਾਂਦੀ ਹੈ। ਵਾਤਾਵਰਣ ਦੇ ਸੰਭਾਲ ਲਈ ਦਰਖ਼ਤ ਲਗਾਉਣ ਵਾਸਤੇ ਨਰਸਰੀ ਅਤੇ ਜ਼ੀਰੋ ਬਜਟ ਕੁਦਰਤੀ ਖੇਤੀ ਦਾ ਵਿਸਤਾਰ, ਗੁਰਮਿਤ ਸਿੱਖਿਆ ਲਈ ਭਗਤ ਪੂਰਨ ਸਿੰਘ ਗੁਰਮਿਤ ਕਾਲਜ ਅਤੇ ਸਮਾਜ ਭਲਾਈ ਲਈ ਵੱਖ-ਵੱਖ ਕਾਰਜ ਕੀਤੇ ਜਾ ਰਹੇ ਹਨ।
ਡਾ. ਇੰਦਰਜੀਤ ਕੌਰ ਨੇ ਦੱਸਿਆਂ ਕਿ ਪਿੰਗਲਵਾੜੇ ਦਾ ਇਹ ਮਾਡਲ ਜਿਸ ਵਿੱਚ ਸਮਾਜਿਕ, ਵਿਦਿਅਕ ਪ੍ਰਸਾਰ, ਧਾਰਮਿਕ ਵਿਦਿਆ ਅਤੇ ਪਾਣੀ ਅਤੇ ਵਾਤਾਵਰਣ ਬਚਾਉਣ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਪਿੰਗਲਵਾੜਾ ਮਾਡਲ ਨੂੰ ਸਰਕਾਰਾਂ ਨੂੰ ਵੀ ਵਿਚਾਰ ਕੇ ਅਪਨਾਉਣਾ ਚਾਹੀਦਾ ਹੈ।
ਡਾ.ਇੰਦਰਜੀਤ ਕੌਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਕੁਝ ਠੱਗ ਕਿਸਮ ਦੇ ਲੋਕ ਪਿੰਗਲਵਾੜੇ ਦੇ ਨਾਮ ਤੇ ਪਿੰਡਾਂ ਵਿਚ ਜਾ ਕੇ ਰਸਦ, ਕੱਪੜਾ ਅਤੇ ਨਗਦੀ ਉਗਰਾਹੀ ਕਰਦੇ ਹਨ ਅਤੇ ਮਿਲੇ ਸਮਾਨ ਨੂੰ ਦੁਕਾਨਾਂ ਤੇ ਵੇਚ ਦਿੰਦੇ ਹਨ। ਇਸ ਬਾਰੇ ਇਕ ਵੀਡਿਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਉਹਨਾਂ ਨੇ ਸਭ ਨੂੰ ਦੱਸਿਆਂ ਕਿ ਪਿੰਗਲਵਾੜੇ ਸੰਸਥਾ ਵੱਲੋਂ ਕੋਈ ਵੀ ਸੇਵਾਦਾਰ ਜਿਣਸ ਅਤੇ ਕੱਪੜਿਆਂ ਦੀ ਉਗਰਾਹੀ ਲਈ ਪਿੰਡਾਂ ਵਿੱਚ ਨਹੀਂ ਭੇਜਿਆ ਜਾਂਦਾ । ਪਿੰਗਲਵਾੜੇ ਵੱਲੋਂ ਸੰਗਤਾਂ ਨੂੰ ਇਸ਼ਤਿਹਾਰਾਂ ਅਤੇ ਸਾਲਾਨਾ ਜੰਤਰੀ ਰਾਹੀਂ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਆਪ ਪਿੰਗਲਵਾੜੇ ਦੀਆਂ ਬ੍ਰਾਂਚਾ ਵਿੱਚ ਰਾਸ਼ਨ ਕਣਕ ਅਤੇ ਕੱਪੜੇ ਭੇਜਣ ਦੀ ਕ੍ਰਿਪਾਲਤਾ ਕਰਨ। ਪਿੰਗਲਵਾੜੇ ਵੱਲੋਂ ਮਿਤੀ 28 ਮਾਰਚ 2006 ਨੂੰ ਹੋਈ ਇੱਕ ਮੀਟਿੰਗ ਦੌਰਾਨ ਇਹ ਫੈਸਲਾ ਵੀ ਕੀਤਾ ਗਿਆ ਸੀ ਕਿ ਅੱਗੇ ਤੋਂ ਸੰਸਥਾ ਦਾ ਕੋਈ ਵੀ ਸੇਵਾਦਾਰ ਡੱਬਿਆਂ (ਦਾਨ-ਪਾਤਰ) ਨਾਲ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾ, ਗੱਲੀ-ਮੁਹੱਲਿਆ ਜਾਂ ਕਿਸੇ ਵੀ ਸਥਾਨ ਤੇ ਘੁੰਮ ਫਿਰ ਕੇ ਮਾਇਆ ਦੀ ਉਗਰਾਹੀ ਨਹੀਂ ਕਰੇਗਾ।
ਇਸ ਮੌਕੇ ਮੀਤ-ਪ੍ਰਧਾਨ ਡਾ.ਜਗਦੀਪਕ ਸਿੰਘ , ਮੁੱਖਤਾਰ ਸਿੰਘ ਆਨਰੇਰੀ ਸਕੱਤਰ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੁਸਾਇਟੀ, ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੁਸਾਇਟੀ , ਪ੍ਰੀਤਇੰਦਰਜੀਤ ਕੌਰ ਮੈਂਬਰ ਪਿੰਗਲਵਾੜਾ ਸੁਸਾਇਟੀ , ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਪ੍ਰਸ਼ਾਸਕ, ਡੀ.ਐਸ.ਪੀ. ਬਖਸ਼ੀਸ਼ ਸਿੰਘ, ਪਰਮਿੰਦਰ ਸਿੰਘ ਭੱਟੀ, ਤਿਲਕ ਰਾਜ ਜਨਰਲ ਮੈਨੇਜਰ , ਹਰਪਾਲ ਸਿੰਘ ਸੰਧੂ ,ਨਰਿੰਦਰਪਾਲ ਸਿੰਘ ਸੋਹਲ ਅਤੇ ਕਈ ਹੋਰ ਸਖਸ਼ੀਅਤਾਂ ਉਚੇਚੇ ਤੌਰ ਤੇ ਹਾਜ਼ਰ ਸਨ