Home » ਤਲਵੰਡੀ ਭੰਗੇਰੀਆਂ ਵਿਖੇ ਸ਼ਿਵਰਾਤਰੀ ਦੇ ਦਿਹਾੜੇ 8 ਤੇ 9 ਮਾਰਚ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਣਗੇ : ਸੰਤ ਬਾਬਾ ਸਿਵ ਕਰਨ ਸ਼ਰਮਾ

ਤਲਵੰਡੀ ਭੰਗੇਰੀਆਂ ਵਿਖੇ ਸ਼ਿਵਰਾਤਰੀ ਦੇ ਦਿਹਾੜੇ 8 ਤੇ 9 ਮਾਰਚ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਣਗੇ : ਸੰਤ ਬਾਬਾ ਸਿਵ ਕਰਨ ਸ਼ਰਮਾ

by Rakha Prabh
93 views

ਮੋਗਾ 4 ਮਾਰਚ (ਜੀ ਐਸ ਸਿੱਧੂ/ਕੇਵਲ ਘਾਰੂ )

You Might Be Interested In

ਮੋਗਾ ਅੰਮ੍ਰਿਤਸਰ ਰੋਡ ਤੇ ਸਥਿਤ ਧਾਰਮਿਕ ਅਸਥਾਨ ਸ਼ਿਵ ਸ਼ਕਤੀ ਧਾਮ ਤਲਵੰਡੀ ਭੰਗੇਰੀਆਂ ਵਿਖੇ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਭਗਤੀਮਈ ਸੰਮੇਲਨ 8 ਅਤੇ 9 ਮਾਰਚ ਨੂੰ ਬੜੀ ਸ਼ਰਧਾ ਅਤੇ ਭਾਵਨਾ ਨਾਲ ਮੰਦਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਸ਼ਿਵ ਕਰਨ ਸ਼ਰਮਾ ਜੀ ਦੀ ਦੇਖ ਰੇਖ ਹੇਠ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਸੰਤ ਬਾਬਾ ਸ਼ਿਵ ਕਰਨ ਸ਼ਰਮਾ ਜੀ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਸ਼ਿਵ ਸ਼ਕਤੀ ਧਾਮ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ 8 ਮਾਰਚ ਨੂੰ ਸ਼ਿਵਰਾਤਰੀ ਮਨਾਈ ਜਾਵੇਗੀ ਅਤੇ 9 ਮਾਰਚ ਨੂੰ ਸੰਤ ਸੰਮੇਲਨ ਕਰਵਾਇਆ ਜਾਵੇਗਾ ਅਤੇ ਆਈਆਂ ਸੰਗਤਾਂ ਨੂੰ ਸ਼ਿਵ ਭੋਲੇ ਦੀ ਮਹਿਮਾ ਤੋਂ ਆਏ ਸੰਤ ਮਹਾਂਪੁਰਸ਼ ਕਥਾ ਪ੍ਰਵਾਹ ਰਾਹੀਂ ਜਾਣੂ ਕਰਵਾਉਣਗੇ ਅਤੇ ਪ੍ਰਸਿੱਧ ਗਾਇਕ ਭਗਤੀ ਮਈ ਸੰਗੀਤ ਰਾਹੀਂ ਆਪਣੀ ਹਾਜ਼ਰੀ ਲਗਵਾਉਣਗੇ। ਇਸ ਮੌਕੇ ਆਈਆਂ ਸੰਗਤਾਂ ਲਈ ਭੰਡਾਰਾ ਲਾਇਆ ਜਾਵੇਗਾ ਅਤੇ ਪੂੜੀਆਂ ਛੋਲਿਆਂ ਚਾਹ ਪਕੌੜਿਆਂ ਦੇ ਲੰਗਰ ਸਾਰਾ ਦਿਨ ਚਲਦੇ ਰਹਿਣਗੇ।

Related Articles

Leave a Comment