ਜ਼ੀਰਾ/ ਫਿਰੋਜ਼ਪੁਰ4ਮਾਰਚ ( ਜੀ ਐਸ ਸਿੱਧੂ/ ਸ਼ਮਿੰਦਰ ਰਾਜਪੂਤ )
ਅਲਾਇੰਸ ਕਲੱਬ ਇੰਟਰਨੈਸ਼ਨਲ 111 ਦੀ ਜ਼ਿਲਾ ਕਨਵੈਂਸ਼ਨ ਤੇ ਸਨਮਾਨ ਸਮਾਰੋਹ ਟੂਲਿਪ ਕਲੱਬ ਗਣਪਤੀ ਇਨਕਲੇਵ ਬਠਿੰਡਾ ਵਿਖੇ ਅਲੀ ਰਾਏ ਬੱਤਰਾ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿੱਚ ਜਿਲ੍ਹੇ ਦੀਆਂ ਪੰਜ ਕਲੱਬਾਂ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੁਭਾਸ਼ ਮੰਗਲਾ ਭਾਈ ਸ਼ਾਮਲ ਹੋਏ ਅਤੇ ਸਰਬਸੰਮਤੀ ਨਾਲ 2024 ਅਤੇ 25 ਲਈ ਐਸ ਕੇ ਜਿੰਦਲ ਨੂੰ ਗਵਰਨਰ ਨਿਯੁਕਤ ਕੀਤਾ ਗਿਆ। ਇਸ ਮੌਕੇ ਕਲੱਬਾ ਵੱਲੋਂ ਕਰਵਾਏ ਗਏ ਕੰਮਾਂ ਦਾ ਲੇਖਾ ਜੋਖਾ ਕਰਵਾਇਆ ਗਿਆ ਜਿਸ ਵਿੱਚ ਸਮਾਜਿਕ ਕੰਮਾਂ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ ਜ਼ੀਰਾ ਕਲੱਬ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਿਜਨਲ ਚੇਅਰਮੈਨ ਸਤਿੰਦਰ ਸਚਦੇਵਾ ਨੂੰ ਆਪਣੀ ਜ਼ਿਮੇਵਾਰੀ ਵਧੀਆ ਢੰਗ ਨਾਲ ਨਿਭਾਉਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ੀਰਾ ਬ੍ਰਾਂਚ ਦੇ ਪ੍ਰਧਾਨ ਚਰਨਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਅਮਨ ਸ਼ਾਹ ਬੜਾ ਵਿਜੇ ਮੋਗਾ ਭਾਈ ਹਰਜੀਤ ਸਿੰਘ ਆਦ ਹਾਜ਼ਰ ਸਨ।