Home » ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੀ ਝਤਰਾ ਵਿਖੇ ਅਹਿਮ ਮੀਟਿੰਗ ਹੋਈ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੀ ਝਤਰਾ ਵਿਖੇ ਅਹਿਮ ਮੀਟਿੰਗ ਹੋਈ

ਕਿਸਾਨ ਆਗੂ ਭਾਗ ਸਿੰਘ ਮਰਖਾਈ ਪਾਸੇ ਇਕੱਠੇ ਕੀਤੇ ਗਏ ਫੰਡਾਂ ਦਾ ਜੱਥੇਬੰਦੀ ਵੱਲੋਂ ਹਿਸਾਬ ਲਿਆ ਜਾਵੇਗਾ: ਕਿਸਾਨ ਆਗੂ

by Rakha Prabh
82 views

ਜੀਰਾ / ਫਿਰੋਜ਼ਪੁਰ : ਗੁਰਪ੍ਰੀਤ ਸਿੰਘ ਸਿੱਧੂ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤ ਫਿਰੋਜਪੁਰ ਦੀ ਅਹਿਮ ਮੀਟਿੰਗ ਇਕਬਾਲ ਸਿੰਘ ਵਿੜੰਗ ਜਿਲ੍ਹਾਂ ਪ੍ਰਧਾਨ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਆਗੂ ਮੱਗਰ ਸਿੰਘ ਵਿਤ ਸਕੱਤਰ ਫਿੱਡੇ , ਗੁਰਪਰੀਤ ਸਿੰਘ ਖੋਸਾ ਜਿੱਲਾ ਖਜਾਨਚੀ ਤੂੰਬੜ ਭੰਨ ,ਬਲਜੀਤ ਸਿੰਘ ਪਿੰਡ ਗਿੱਲ, ਇਕਾਈ ਪ੍ਧਾਨ ਮਨਜੀਤ ਸਿੰਘ ਬਾਠ, ਰਛਪਾਲ ਸਿੰਘ ਖਜਾਨਚੀ, ਕੁਲਦੀਪ ਸਿੰਘ ਜਰਨਲ ਸਕੱਤਰ, ਮੀਤ ਪ੍ਧਾਨ ਹਰਬੰਸ ਸਿੰਘ ਪਿੰਡ ਝੱਤਰੇ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਖਿਲਾਫ ਖਨੌਰੀ ਬਾਡਰ ਤੋਂ ਇਲਾਵਾਂ ਹੋਰ ਬਾਡਰਾ ਤੇ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਵਿੱਚਰ ਵਟਾਦਰਾ ਕਰਦਿਆਂ ਕਿਸਾਨਾਂ ਦੀਆ ਹੋਰ ਮੰਗਾ ਨੂੰ ਵਿਚਾਰਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਦੇ ਵਰਕਰਾਂ ਨੇ ਜੱਥੇਬੰਦੀ ਨੂੰ ਸਕਾਇਤ ਕੀਤੀ ਹੈ ਕਿ ਕਿਸਾਨ ਆਗੂ ਭਾਗ ਸਿੰਘ ਮਰਖਾਈ ਜੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦਾ ਜ਼ਿਲ੍ਹਾ ਜਰਨਲ ਸਕੱਤਰ ਸੀ ਨੂੰ ਜੱਥੇਬੰਦੀ ਨੇ ਕੁੱਝ ਕਾਰਨਾਂ ਕਰਕੇ ਕੁੱਝ ਸਮਾਂ ਪਹਿਲਾਂ ਜ਼ਿਲ੍ਹਾ ਜਨਰਲ ਸਕੱਤਰ ਦੇ ਅਹੁਦੇ ਤੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤ ਨੇ ਬਰਖਾਸਤ ਕੀਤਾ ਹੋਇਆ ਹੈ ਅਤੇ ਉਹ ਅੱਜੇ ਵੀ ਪਿੰਡ ਝੱਤਰੇ ਅਤੇ ਹੋਰ ਪਿੰਡਾਂ ਵਿਚੋ ਜੱਥੇਬੰਦੀ ਦੇ ਨਾਮ ਹੇਠ ਫੰਡ ਇਕੱਠਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਸਿੱਧੂਪੁਰ ਏਕਤ ਦੇ ਸਮੂਹ ਇਕਾਈ ਪ੍ਰਧਾਨ ਅਤੇ ਵਰਕਰ ਭਾਗ ਸਿੰਘ ਮਰਖਾਈ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਨਾਮ ਤੇ ਉਸ ਨੂੰ ਫੰਡ ਨਾ ਦਿਤਾ ਜਾਵੇ ਅਤੇ ਦਿੱਤਾ ਹੋਇਆ ਫੰਡ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਵਾਪਸ ਲਏ ਗਏ ਫੰਡਾਂ ਨੂੰ ਪਿੰਡ ਇਕਾਈ ਦੇ ਚੁਣੇ ਹੋਏ ਖਜ਼ਾਨਚੀ ਪਾਸ ਜਮਾਂ ਕਰਵਾ ਕੇ ਰਸ਼ੀਦ ਪ੍ਰਾਪਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਭਾਗ ਸਿੰਘ ਮਰਖਾਈ ਦਾ ਕਿਸਾਨ ਅੰਦੋਲਨ ਵਿਚ ਕੋਈ ਯੋਗਦਾਨ ਨਹੀਂ ਦਿੱਤਾ ਅਤੇ ਕੇਵਲ ਫੰਡ ਹੀ ਇਕੱਠੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਕੱਠੇ ਕੀਤੇ ਫੰਡ ਦਾ ਜੱਥੇਬੰਦੀ ਵੱਲੋਂ ਹਿਸਾਬ ਲਿਆ ਜਾਵੇਗਾ।

Related Articles

Leave a Comment