Home » ਪ.ਸ.ਸ.ਫ. ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਧੰਨਵਾਦ

ਪ.ਸ.ਸ.ਫ. ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਧੰਨਵਾਦ

ਸਾਂਝੇ ਫਰੰਟ ਵਲੋਂ ਪੰਜਾਬ ਅੰਦਰ ਕੇਂਦਰ ਸਰਕਾਰ ਨੂੰ ਹਰਾਉਣ ਅਤੇ ਸੂਬਾ ਸਰਕਾਰ ਨੂੰ ਸਬਕ ਸਿਖਾਉਣ ਦਾ ਕੀਤਾ ਸੀ ਐਲਾਨ

by Rakha Prabh
83 views

ਫਿਰੋਜ਼ਪੁਰ, 4 ਜੂਨ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਪੰਜਾਬ ਅੰਦਰ ਲੋਕ ਸਭਾ ਚੋਣਾਂ ਦੌਰਾਨ ਕੇਂਦਰ ਅਤੇ ਸੂਬਾ ਸਰਕਾਰ ਨੂੰ ਸਬਕ ਸਿਖਾਉਣ ਲਈ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਉਹਨਾਂ ਆਖਿਆ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਮਿਤੀ 5 ਮਈ ਨੂੰ ਕੀਤੀ ਜਲ਼ੰਧਰ ਕਨਵੈਂਸ਼ਨ ਵਿੱਚ ਕੇਂਦਰ ਸਰਕਾਰ ਨੂੰ ਹਰਾਉਣ ਅਤੇ ਪੰਜਾਬ ਸਰਕਾਰ ਨੂੰ ਸਬਕ ਸਿਖਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਬੀਹਲਾ, ਸੁਖਵਿੰਦਰ ਚਾਹਲ, ਮੱਖਣ ਸਿੰਘ ਵਾਹਿਦਪੁਰੀ, ਹਰਮਨਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਰਕਾਰੀ ਅਦਾਰਿਆਂ ਨੂੰ ਵੇਚਣ, ਅਸਾਮੀਆਂ ਖਤਮ ਕਰਨ ਅਤੇ ਦੇਸ਼ ਅੰਦਰ ਫਿਰਕੂ ਰਾਜਨੀਤੀ ਕਰਨ ਕਾਰਣ ਅਤੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਹੱਲ ਨਾ ਕਰਨ ਕਾਰਣ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਅੰਦਰ ਭਾਰੀ ਰੋਸ ਸੀ। ਸੂਬੇ ਦੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਂਝੇ ਫੰਟ ਨੂੰ ਅਜੇ ਤੱਕ ਮੀਟਿੰਗ ਦਾ ਸਮਾਂ ਵੀ ਨਹੀਂ ਦਿੱਤਾ ਗਿਆ ਹੈ ਜਿਸਤੋਂ ਇਹ ਸਪੱਸ਼ਟ ਹੈ ਕਿ ਸਰਕਾਰ ਮੁਲਾਜ਼ਮਾਂ/ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਹੈ। ਸੂਬੇ ਅੰਦਰ ਭਾਜਪਾ ਦਾ ਖਾਤਾ ਵੀ ਨਹੀਂ ਖੁੱਲਿਆ ਹੈ ਅਤੇ ਆਪ ਨੂੰ ਵੀ ਸਿਰਫ ਤਿੰਨ ਸੀਟਾਂ ਹੀ ਮਿਲੀਆਂ ਹਨ , ਜਿਸ ਤੋਂ ਇਹ ਸਪੱਸ਼ਟ ਹੈ ਕਿ ਪੰਜਾਬ ਦੇ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਿਰੁੱਧ ਮੰਗਾ ਦੀ ਪ੍ਰਪਤੀ ਲਈ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਇੰਦਰਜੀਤ ਵਿਰਦੀ, ਕਿਸ਼ੋਰ ਚੰਦ ਗਾਜ, ਗੁਰਬਿੰਦਰ ਸਿੰਘ, ਅਨਿਲ ਕੁਮਾਰ, ਮੋਹਣ ਸਿੰਘ ਪੂਨੀਆ, ਗੁਰਦੇਵ ਸਿੰਘ ਸਿੱਧੂ, ਨਿਰਭੈ ਸਿੰਘ ਸ਼ੰਕਰ, ਸੁਖਦੇਵ ਚੰਗਾਲੀਵਾਾ, ਮਨੋਹਰ ਲਾਲ ਸ਼ਰਮਾ, ਅਮਰੀਕ ਸਿੰਘ, ਜਤਿੰਦਰ ਕੁਮਾਰ, ਕੁਲਦੀਪ ਪੂਰੋਵਾਲ, ਸਰਬਜੀਤ ਸਿੰਘ ਪੱਟੀ, ਜਸਵੀਤ ਤਲਵਾੜਾ, ਕਰਮਾਪੁਰੀ, ਬੋਬਿੰਦਰ ਸਿੰਘ, ਰਜੇਸ਼ ਕੁਮਾਰ ਅਮਲੋਹ, ਅਮਨਦੀਪ ਸ਼ਰਮਾ, ਜਸਵਿੰਦਰ ਸੋਜਾ, ਬਲਵਿੰਦਰ ਭੁੱਟੋ, ਸੁਭਾਸ਼ ਚੰਦਰ, ਪੂਰਨ ਸਿੰਘ ਸੰਧੂ, ਦਵਿੰਦਰ ਸਿੰਘ ਬਿੱਟੂ, ਚਮਕੌਰ ਸਿੰਘ ਨਾਭਾ, ਤਰਸੇਮ ਮਾਧੋਪੁਰੀ, ਰਜਿੰਦਰ ਸਿੰਘ ਰਿਆੜ, ਸਿਮਰਜੀਤ ਬਰਾੜ, ਜੱਗਾ ਸਿੰਘ ਅਲੀਸ਼ੇਰ ਆਦਿ ਆਗੂ ਵੀ ਹਾਜਰ ਸਨ

Related Articles

Leave a Comment