Home » ਦੀਵਾਲੀ ਦੀ ਰਾਤ ਨਗਰ ਨਿਗਮ ਦਫਤਰ ’ਚ ਲੱਗੀ ਭਿਆਨਕ ਅੱਗ

ਦੀਵਾਲੀ ਦੀ ਰਾਤ ਨਗਰ ਨਿਗਮ ਦਫਤਰ ’ਚ ਲੱਗੀ ਭਿਆਨਕ ਅੱਗ

by Rakha Prabh
146 views

ਦੀਵਾਲੀ ਦੀ ਰਾਤ ਨਗਰ ਨਿਗਮ ਦਫਤਰ ’ਚ ਲੱਗੀ ਭਿਆਨਕ ਅੱਗ
ਅੰਮ੍ਰਿਤਸਰ, 25 ਅਕਤੂਬਰ : ਦੀਵਾਲੀ ਦੀ ਰਾਤ ਭਗਤਾਂਵਾਲਾ ਸਥਿਤ ਨਗਰ ਨਿਗਮ ਦੇ ਦਫਤਰ ’ਚ ਰਾਤ 11 ਵਜੇ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਸਾਰਾ ਰਿਕਾਰਡ ਅਤੇ ਹੋਰ ਸਾਮਾਨ ਸੜ ਗਿਆ। ਪਤਾ ਲੱਗਿਆ ਹੈ ਕਿ ਦਫਤਰ ਦੇ ਅੰਦਰ 25 ਸਿਲੰਡਰ ਰੱਖੇ ਹੋਏ ਸਨ। ਭਿਆਨਕ ਅੱਗ ਲੱਗਣ ਕਾਰਨ ਦੋ ਸਿਲੰਡਰ ਫਟ ਗਏ ਜਦੋਂਕਿ ਫਾਇਰ ਬਿ੍ਰਗੇਡ ਦੇ ਮੁਲਾਜਮਾਂ ਵੱਲੋਂ ਕੁੱਲ 23 ਸਿਲੰਡਰਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢ ਲਿਆ ਗਿਆ। ਲੋਕਾਂ ਨੇ ਦੱਸਿਆ ਕਿ ਜੇਕਰ ਫਾਇਰ ਬਿ੍ਰਗੇਡ ਸਮੇਂ ਸਿਰ ਨਾ ਪਹੁੰਚਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸੋਮਵਾਰ ਰਾਤ ਜਦੋਂ ਲੋਕ ਪਟਾਕੇ ਚਲਾ ਰਹੇ ਸਨ ਤਾਂ ਰਾਤ 11 ਵਜੇ ਅਚਾਨਕ ਭਗਤਾਂਵਾਲਾ ਸਥਿਤ ਨਗਰ ਨਿਗਮ ਦੇ ਦਫਤਰ ’ਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਅਤੇ ਫਾਇਰ ਬਿ੍ਰਗੇਡ ਨੂੰ ਦਿੱਤੀ। ਲਗਭਗ 5 ਮਿੰਟਾਂ ਦੇ ਅੰਦਰ ਫਾਇਰ ਬਿ੍ਰਗੇਡ ਦੀਆਂ 4 ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਉਨ੍ਹਾਂ ਪਾਣੀ ਦੀਆਂ ਬੁਛਾੜਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਲਗਾਤਾਰ ਫੈਲਦੀ ਜਾ ਰਹੀ ਸੀ।

ਅੱਗ ਨਾ ਬੁਝਣ ਕਾਰਨ ਫਾਇਰ ਬਿ੍ਰਗੇਡ ਦੀਆਂ 4 ਹੋਰ ਗੱਡੀਆਂ ਨੂੰ ਮੌਕੇ ’ਤੇ ਬੁਲਾਇਆ ਗਿਆ। ਇਸ ਦੌਰਾਨ ਜੋਰਦਾਰ ਧਮਾਕੇ ਦੀ ਆਵਾਜ ਆਈ। ਇਸ ਦੌਰਾਨ ਵਿਭਾਗ ਨੂੰ ਪਤਾ ਲੱਗਾ ਕਿ ਆਸ-ਪਾਸ ਸਟਰੀਟ ਵੈਂਡਰ ਸਥਾਪਤ ਕਰਨ ਵਾਲੇ ਲੋਕ ਆਪਣੇ ਰਸੋਈ ਗੈਸ ਸਿਲੰਡਰ ਉਕਤ ਦਫਤਰ ’ਚ ਛੱਡ ਜਾਂਦੇ ਹਨ। ਕਿਸੇ ਤਰ੍ਹਾਂ 23 ਹੋਰ ਸਿਲੰਡਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਕਿਸੇ ਤਰ੍ਹਾਂ ਵੱਡਾ ਹਾਦਸਾ ਹੋਣੋਂ ਬਚ ਗਿਆ। ਲਗਭਗ ਦੋ ਘੰਟੇ ਬਾਅਦ ਫਾਇਰ ਬਿ੍ਰਗੇਡ ਦੀਆਂ 8 ਗੱਡੀਆਂ ਅਤੇ ਵੱਡੀ ਗਿਣਤੀ ’ਚ ਲੋਕਾਂ ਨੇ ਕਿਸੇ ਤਰ੍ਹਾਂ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

Related Articles

Leave a Comment