Home » ਪ੍ਰੈੱਸ ਫੀਲਡ ਜਰਨਲਿਸਟ ਐਸੋਸੀਏਸ਼ਨ ਦੇ ਮਾਝਾ ਜੋਨ ਦਫਤਰ ਵਿਖੇ ਧਾਰਮਿਕ ਸਮਾਗਮ ਆਯੋਜਿਤ

ਪ੍ਰੈੱਸ ਫੀਲਡ ਜਰਨਲਿਸਟ ਐਸੋਸੀਏਸ਼ਨ ਦੇ ਮਾਝਾ ਜੋਨ ਦਫਤਰ ਵਿਖੇ ਧਾਰਮਿਕ ਸਮਾਗਮ ਆਯੋਜਿਤ

ਭਾਜਪਾ ਦੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਹੋਰ ਸਮਾਜਿਕ,ਰਾਜਨੀਤਿਕ ਤੇ ਧਾਰਮਿਕ ਸਖਸ਼ੀਅਤਾਂ ਨੇ ਕੀਤੀ ਸ਼ਿਰਕਤ

by Rakha Prabh
58 views
ਤਰਨਤਾਰਨ,30 ਜੂਨ (ਰਾਕੇਸ਼ ਨਈਅਰ ‘ਚੋਹਲਾ’)
ਤਰਨਤਾਰਨ ਵਿਖੇ ਪ੍ਰੈੱਸ ਫੀਲਡ ਜਰਨਲਿਸਟ ਐਸੋਸੀਏਸ਼ਨ ਦੇ ਮਾਝਾ ਜੋਨ ਦੇ ਦਫਤਰ ਵਿਖੇ ਸਮੂੰਹ ਪੱਤਰਕਾਰ ਸਾਥੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਲੰਗਰ ਭੰਡਾਰਾ ਵੀ ਲਗਾਇਆ ਗਿਆ।ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ,ਸਾਬਕਾ ਜਿਲਾ ਪ੍ਰਧਾਨ ਚੰਦਰ ਅਗਰਵਾਲ,ਸਾਬਕਾ ਜਿਲਾ ਪ੍ਰਧਾਨ ਰਾਮ ਲਾਲ,ਜਿਲਾ ਜਨਰਲ ਸਕੱਤਰ ਗੁਰਮੁਖ ਸਿੰਘ ਘੁੱਲਾ ਬਲੇਹਰ,ਮੰਡਲ ਤਰਨਤਾਰਨ ਪ੍ਰਧਾਨ ਪਵਨ ਕੁੰਦਰਾ,ਐਜੂਕੇਸ਼ਨ ਸੈਲ ਦੇ ਸੂਬਾ ਜਰਨਲ ਸਕੱਤਰ ਰਾਣਾ ਗੁਲਬੀਰ ਸਿੰਘ, ਸੀਨੀਅਰ ਆਗੂ ਅਮਨਦੀਪ ਸਿੰਘ ਰੌਕੀ ਬੁਰਜ,ਜਿਲਾ ਸਕੱਤਰ ਕੁਲਦੀਪ ਸਿੰਘ ਬੱਬੂ,ਗੁਰਪ੍ਰੀਤ ਸਿੰਘ ਜਿਲਾ ਪ੍ਰਧਾਨ ਮਨਿਓਰਟੀ ਸੈਲ,ਵਿਜੇ ਗੁਪਤਾ ਆਰਐਸਐਸ,ਸੁਖਚੈਨ ਸਿੰਘ ਕੱਕਾ ਕੰਡਿਆਲਾ,ਅਵਤਾਰ ਸਿੰਘ ਬੰਟੀ,ਡਾ.ਸੁਖਚੈਨ ਸਿੰਘ ਕੱਕਾ ਕੰਡਿਆਲਾ,ਰਾਜ ਕੁਮਾਰ ਰੀਟਾ ਤੋਂ ਇਲਾਵਾ ਹੋਰ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ,ਜਿੰਨਾਂ ਦਾ ਐਸੋਸੀਏਸ਼ਨ ਦੇ ਤਰਨਤਾਰਨ ਦਫਤਰ ਵਿਖੇ
ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ,ਜਰਨਲ ਸਕੱਤਰ ਅਵਤਾਰ ਸਿੰਘ, ਜਰਨਲ ਸਕੱਤਰ ਪ੍ਰਿਤਪਾਲ ਸਿੰਘ,ਜਿਲਾ ਪ੍ਰਧਾਨ ਬਲਜੀਤ ਸਿੰਘ ਬਿੱਟੂ,ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਲੱਡੂ, ਸੂਬਾ ਸਲਾਹਕਾਰ ਬੀਐਸ ਸਾਹਿਲ,ਜਿਲਾ ਜਰਨਲ ਸਕੱਤਰ ਅਰਮਿੰਦਰ ਸਿੰਘ ਹੀਰਾ,ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਗਲਹੋਤਰਾ,ਸੀਨੀਅਰ ਮੀਤ ਪ੍ਰਧਾਨ ਜਤਿੰਦਰਜੀਤ ਸਿੰਘ ਲਾਲੀ ਕੈਰੋਂ,ਸਰਕਲ ਝਬਾਲ ਪ੍ਰਧਾਨ ਹਰਦੀਪ ਸਿੰਘ,ਸਰਕਲ ਖਡੂਰ ਸਾਹਿਬ ਪ੍ਰਧਾਨ ਸੁਖਵਿੰਦਰ ਸਿੰਘ ਸਹੋਤਾ,ਸਰਕਲ ਭਿੱਖੀਵਿੰਡ ਪ੍ਰਧਾਨ ਲਖਵਿੰਦਰ ਸਿੰਘ ਗੋਲਣ, ਪ੍ਰੈੱਸ ਸਕੱਤਰ ਇੰਦਰਜੀਤ, ਪ੍ਰੈੱਸ ਸਕਤਰ ਜਗਜੀਤ ਸਿੰਘ ਜੋਨੀ,ਜਿਲਾ ਮੀਤ ਪ੍ਰਧਾਨ ਸਰਬਜੀਤ ਸਿੰਘ ਤੁੜ,ਜਿਲਾ ਮੀਤ ਪ੍ਰਧਾਨ ਦਲਜੀਤ ਸਿੰਘ,ਜਿਲਾ ਮੀਤ ਪ੍ਰਧਾਨ ਜਤਿੰਦਰ ਵਧਵਾ, ਜ਼ਿਲ੍ਹਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਵਾਲੀਆ ਅਤੇ ਹੋਰ ਪੱਤਰਕਾਰ ਸਾਥੀਆਂ ਨੇ ਆਈਆਂ ਸਾਰੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਅਤੇ ਜੀ ਆਇਆ ਆਖਿਆ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਨੇ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਵਧਾਈ ਦਿਤੀ ਅਤੇ ਲੋਕਤੰਤਰ ਦੇ ਚੌਥੇ ਸਤੰਭ ਨੂੰ ਹਮੇਸ਼ਾਂ ਹੀ ਲੋਕ ਲਹਿਰ ਬਣ ਕੇ ਅਤੇ ਸੱਚ ਲਈ ਕਲਮ ਚਲਾਉਣ ਦੀ ਸ਼ਲਾਘਾ ਕੀਤੀ।

Related Articles

Leave a Comment