ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਿੱਤੀ ਵਧਾਈ
ਚੰਡੀਗੜ੍ਹ, 25 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਪੁੱਤਰ ਰਿਸ਼ੀ ਸੁਨਕ ਨੂੰ ਯੂ ਕੇ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਦੀਵਾਲੀ ਦੀ ਰਾਤ ਮਿਲੀ ਇਸ ਖਬਰ ਨੇ ਦੀਵਾਲੀ ਦੀ ਖੁਸ਼ੀ ਅਤੇ ਰੌਣਕ ’ਚ ਕਾਫ਼ੀ ਵਾਧਾ ਕਰ ਦਿੱਤਾ।
ਉਨ੍ਹਾਂ ਆਪਣੇ ਅਤੇ ਪੂਰੇ ਪੰਜਾਬੀਆਂ ਵੱਲੋਂ ਰਿਸ਼ੀ ਸੁਨਕ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਮੀਦ ਕਰਦਾ ਹਾਂ ਕਿ ਤੁਹਾਡੀ ਅਗਵਾਈ ਵਾਲੀ ਬਰਤਾਨਵੀ ਸਰਕਾਰ ਨਾਲ ਪੰਜਾਬ ਦੇ ਰਿਸ਼ਤਿਆਂ ’ਚ ਹੋਰ ਮਜਬੂਤੀ ਆਵੇਗੀ।