ਅੰਮ੍ਰਿਤਸਰ 29,may ,
ਨਾਮਵਰ ਸਮਾਜ ਸੇਵੀ ਸੰਸਥਾ ਲੀਗਲ ਐਕਸ਼ਨ ਏਡ ਵੱਲੋਂ ਬੀਤੇ ਦਿਨ ਕਰਵਾਏ ਗਏ ਭਗਤੀ ਗੀਤ ਮੁਕਾਬਲੇ ਦੇ ਸਥਾਨਕ ਜੇਤੂਆਂ ਦਾ ਗ੍ਰੈਂਡ ਫਿਨਾਲੇ ਹਿਮਾਚਲ ਪ੍ਰਦੇਸ਼ ਵਿਖੇ ਮਾਂ ਬੰਗਲਾਮੁਖੀ ਮੰਦਿਰ ਵਿੱਚ ਕਰਾਇਆ ਗਿਆ। ਲੀਗਲ ਐਕਸ਼ਨ ਏਡ ਜੋ ਸਮਾਜ ਦੇ ਹਰ ਵਰਗ ਦੀ ਸੇਵਾ ਅਤੇ ਮੱਦਦ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਅੱਜ ਦੇ ਯੁੱਗ ਵਿੱਚ ਸਾਡੇ ਬੱਚੇ ਹੌਲੀ-ਹੌਲੀ ਆਪਣੇ ਸੱਭਿਆਚਾਰ ਅਤੇ ਰੱਬ ਵਿੱਚ ਵਿਸ਼ਵਾਸ ਨੂੰ ਭੁੱਲਦੇ ਜਾ ਰਹੇ ਹਨ। ਉਨ੍ਹਾਂ ਨੂੰ ਸ਼ਰਧਾ ਤੇ ਭਗਤੀ ਨਾਲ ਜੋੜਨ ਲਈ ਮਾਂ ਬੰਗਲਾਮੁਖੀ ਮੰਦਿਰ ਬੱਦਲ, ਹਿਮਾਚਲ ਪ੍ਰਦੇਸ਼ ਵਿਖੇ ਲੀਗਲ ਐਕਸ਼ਨ ਏਡ ਦੇ ਕੌਮੀ ਪ੍ਰਧਾਨ ਸ਼ਰਤ ਵਸ਼ਿਸ਼ਟ ਵੱਲੋਂ ਭਗਤੀ ਗੀਤ ਮੁਕਾਬਲੇ ਦਾ ਗ੍ਰੈਂਡ ਫਿਨਾਲੇ ਕਰਵਾਇਆ ਗਿਆ। ਜਿਸ ਵਿੱਚ ਗੋਲਡਨ ਪੱਤਰ ਪਾ ਚੁੱਕੇ ਪ੍ਰਤੀਯੋਗੀ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਕੌਮੀ ਪ੍ਰਧਾਨ ਸ਼ਰਤ ਵਸ਼ਿਸ਼ਟ ਨੇ ਦੱਸਿਆਂ ਕਿ ਬੱਚਿਆਂ ਨੂੰ ਆਸਥਾ ਅਤੇ ਸ਼ਰਧਾ ਨਾਲ ਜੋੜਨ ਦਾ ਇਹ ਇੱਕ ਛੋਟਾ ਜਿਹਾ ਉਪਰਾਲਾ ਹੈ, ਜਿਸ ਲਈ ਮਾਂ ਬੰਗਲਾਮੁਖੀ ਮੰਦਿਰ, ਬੱਦਲ ਹਿਮਾਚਲ ਪ੍ਰਦੇਸ਼ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸ਼ਿਵਾਨੀ ਕੁਮਾਰੀ ਨੇ ਪਹਿਲਾ ਸਥਾਨ, ਮਾਨਸੀ ਕੁਮਾਰੀ ਨੇ ਦੂਜਾ ਤੇ ਰਜ਼ਾਕ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਹੋਏ ਸਾਰੇ ਪ੍ਰਤੀਯੋਗੀਆਂ ਨੂੰ ਸਨਮਾਨ ਪੱਤਰ ਤੇ ਸਨਮਾਨ ਚਿੰਨ੍ਹ ਲੀਗਲ ਐਕਸ਼ਨ ਏਡ ਦੇ ਸਾਰੇ ਅਧਿਕਾਰੀ ਤੇ ਕੌਮੀ ਪ੍ਰਧਾਨ ਵੱਲੋਂ ਕੀਤਾ ਗਿਆ। ਇਸ ਮੌਕੇ ਰਾਸ਼ਟਰੀ ਜਨਰਲ ਸਕੱਤਰ ਅਰੁਨਾ ਵਸ਼ਿਸ਼ਟ, ਰਾਸ਼ਟਰੀ ਸਲਾਹਕਾਰ ਰਾਜਿੰਦਰ ਸਾਹਨੀ, ਨੈਸ਼ਨਲ ਸੈਕਟਰੀ ਐਡਵੋਕੇਟ ਸੰਜੀਤ ਸਿੰਘ, ਦਸਤਕ ਤੋਂ 10 ਤੱਕ ਡਾਇਰੈਕਟਰ ਚੰਚਲ ਜੀਤ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਹਿੰਮਤ ਸਿੰਘ, ਸਤਨਾਮ ਕੌਰ, ਮੁਕੇਸ਼ ਮਹਾਜਨ, ਨਵੀਨ ਪਾਠਕ, ਵਿਜੇ ਪਪੀਹਾ, ਸੁਸ਼ੀਲ ਸਿਤਾਰਾ, ਜੀਐਸ ਸੰਧੂ, ਸੂਰਜ ਬੇਰੀ, ਸੋਨੀਆਂ ਸਾਹਨੀ, ਨੀਲਮ ਕੰਡਿਆਲ, ਮੁਸਕਾਨ ਵਸ਼ਿਸ਼ਟ, ਵਿਜੇ ਲਕਸ਼ਮੀ, ਡਿੰਪਲ ਸ਼ਰਮਾਂ, ਕਪਿਲ ਮਹਿਰਾ ਆਦਿ ਹਾਜ਼ਰ ਸਨ।