Home » ਜ਼ੀਰਾ ਲੈਬੋਰਟਰੀ ਵਿਖੇ ਲੰਗਰ ਲਗਾਇਆ

ਜ਼ੀਰਾ ਲੈਬੋਰਟਰੀ ਵਿਖੇ ਲੰਗਰ ਲਗਾਇਆ

by Rakha Prabh
141 views

ਜ਼ੀਰਾ 27, ਜਨਵਰੀ

ਅੱਜ ਬੱਸ ਸਟੈਂਡ ਜ਼ੀਰਾ ਦੇ ਸਾਹਮਣੇ ਫ਼ਿਰੋਜ਼ੇਪੁਰ ਜ਼ਿਲੇ ਦੀ ਪਹਿਲੀ ਮਾਈਕਰੋਬਿਓਲੋਜਿਸਟ ਪੀ ਐਚ ਡੀ ਲੈਬੋਰਟਰੀ ਜ਼ੀਰਾ ਲੈਬੋਰਟਰੀ ਐਂਡ ਰਿਸਰਚ ਸੈਂਟਰ ਵਿਖੇ ਪ੍ਰਭੂ ਸ਼੍ਰੀ ਰਾਮ ਜੀ ਦੇ ਅਯੋਧਿਆ ਵਿਖੇ ਬਣੇ ਸੁੰਦਰ ਮੰਦਿਰ ਦੇ ਸਬੰਧ ਵਿੱਚ ਲੰਗਰ ਲਗਾਇਆ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਡਾਕਟਰ ਆਰਤੀ ਬਿੰਦਰਾ ਨੇ ਕਿਹਾ ਸ਼੍ਰੀ ਸ਼੍ਰੀ 1008 ਸਵਾਮੀ ਆਤਮਾ ਨੰਦ ਪੂਰੀ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਅੱਜ ਇਹ ਲੰਗਰ ਲਗਾਇਆ ਗਿਆ ਹੈ। ਡਾਕਟਰੀ ਬਿੰਦਰਾ ਨੇ ਕਿਹਾ ਕਿ ਸਦੀਆਂ ਤੋਂ ਸ਼੍ਰੀ ਰਾਮ ਮੰਦਿਰ ਦੀ ਮੰਗ ਪੂਰੀ ਹੋਣ ਤੇ ਅੱਜ ਜ਼ੀਰਾ ਲੈਬੋਰਟਰੀ ਐਂਡ ਰਿਸਰਚ ਸੈਂਟਰ ਵਿਖੇ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ ਹੈ । ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਪਹੁੰਚੇ ਵਿਧਾਨ ਸਭਾ ਜ਼ੀਰਾ ਹਲਕਾ ਦੇ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਆਪਣੀ ਨੇਕ ਕਮਾਈ ਵਿੱਚ ਦਸਵੰਦ ਕੱਡੇਦੇ ਰਹਿਣਾ ਚਾਹੀਦਾ ਹੈ। ਅੱਜ ਜੋ ਨੇਕ ਉਪਰਾਲਾ ਜ਼ੀਰਾ ਲੈਬੋਰਟਰੀ ਤੋਂ ਡਾਕਟਰ ਆਰਤੀ ਬਿੰਦਰਾ ਦੇ ਪਰਿਵਾਰ ਨੇ ਕੀਤਾ ਹੈ ਉਹ ਬਹੁਤ ਵਧੀਆ ਹੈ। ਸਾਨੂੰ ਸਾਰਿਆਂ ਨੂੰ ਪ੍ਰਭੂ ਸ਼੍ਰੀ ਰਾਮ ਦੇ ਵਿਖਾਏ ਹੋਏ ਮਾਰਗ ਦੇ ਚੱਲਣਾ ਚਾਹੀਦਾ ਹੈ। ਇਸ ਮੌਕੇ ਡਾਕਟਰ ਆਰਤੀ ਬਿੰਦਰਾ, ਪਵਨ ਕੁਮਾਰ ਬਿੰਦਰਾ, ਮੈਡਮ ਰਾਜ ਰਾਣੀ ਬਿੰਦਰਾ, ਸਤਿੰਦਰ ਸਚਦੇਵਾ, ਜੁਗਲ ਕਿਸ਼ੋਰ,ਤਰੁਣ ਬਿੰਦਰਾ, ਰਾਜੀਵ ਮਸੀਹ, ਸੰਤੋਖ ਸਿੰਘ, ਤਨਿਸ਼ ਬਿੰਦਰਾ, ਦੀਪਾਲੀ ਬਿੰਦਰਾ, ਸੋਨੂੰ ਮਿਕਸਿੰਗ ਵਾਲੇ, ਵਨੀਤਾ ਝਾਂਜੀ, ਨੀਤੂ ਸ਼ਰਮਾ, ਦੀਕਸ਼ਾ ਬਾਂਸਲ, ਗਰਿਮਾ ਬਾਂਸਲ, ਨੇਹਾ ਠਾਕੁਰ, ਪੂਜਾ ਠਾਕੁਰ, ਰਾਮ ਲੋਂਗੋ ਦੇਵਾ, ਪਿੱਕੁ ਅਰੋੜਾ ਦਰਬਾਰਾ ਸਿੰਘ ਆਦਿ ਹਾਜਰ ਸਨ l

Related Articles

Leave a Comment