ਰਣਜੀਤ ਸਾਗਰ ਡੈਮ ਸ਼ਾਹਪੁਰਕੰਢੀ . ਸੁਖਵਿੰਦਰ ਸੈਣੀ . ਪੰਜਾਬ ਵਿੱਚ ਨਸ਼ਿਆਂ ਦੀ ਕੋਹੜ ਵਰਗੀ ਬਿਮਾਰੀ ਨੂੰ ਖਤਮ ਕਰਨ ਲਈ ਪਠਾਨਕੋਟ ਅਤੇ ਸ਼ਾਹਪੁਰ ਕੰਢੀ ਪੁਲਿਸ ਵੱਲੋਂ ਮੀਟਿੰਗ ਕੀਤੀ ਗਈ, ਥਾਣਾ ਮੁਖੀ ਸਰਿੰਦਰ ਪਾਲ ਸਿੰਘ ਸ਼ਾਹਪੁਰਕੰਢੀ ਨੇ ਕਿਹਾ ਕੇ ਨਸ਼ਿਆਂ ਨੂੰ ਜੜ ਤੋਂ ਖ਼ਤਮ ਕਰਨਾ ਹੈ। ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਓਨਾ ਹਲਕਾ ਨਿਵਾਸੀਆਂ ਨੂੰ ਬੇਨਤੀ ਕਰਦਿਆਂ ਕਿਹਾ ਹੈ ਕੇ ਸਮਾਜ ਦੇ ਭਲੇ ਵਾਸਤੇ ਪੁਲਿਸ ਦਾ ਸਾਥ ਦੇਣ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਥਾਣ ਵਿੱਚ ਦਿੱਤੀ ਜਾਵੇ, ਥਾਣਾ ਮੁੱਖੀ ਸੁਰਿੰਦਰਪਾਲ ਸਿੰਘ ਨੇ ਕਿਹਾ ਕੇ ਸੂਚਨਾ ਦੇਣ ਵਾਲੇ ਦਾ ਨਾਮ ਨਾਮ ਗੁਪਤ ਰੱਖਿਆ ਜਾਵੇਗਾ।