Home » ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਸਟੇਡੀਅਮ ਡੱਲੀ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ ਸ਼ੁਰੂ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਸਟੇਡੀਅਮ ਡੱਲੀ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ ਸ਼ੁਰੂ।

by Rakha Prabh
50 views

ਭੋਗਪੁਰ .  ਸੁਖਵਿੰਦਰ ਸੈਣੀ. ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2.ਤਹਿਤ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਸਟੇਡੀਅਮ ਡੱਲੀ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਜਿਸ ਦਾ ਉਦਘਾਟਨ ਜੀਤ ਲਾਲ ਭੱਟੀ ਹਲਕਾ ਇੰਚਾਰਜ ਆਦਮਪੁਰ ਵਲੋਂ ਕੀਤਾ ਗਿਆ। ਵੱਖ-ਵੱਖ ਖਿਡਾਰੀਆਂ ਵਲੋਂ ਆਪਣੀ ਖੇਡ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ । ਖੇਡਾਂ ਦੇ ਕਨਵੀਨਰ ਲੈਕਚਰਾਰ ਸੋਮਪਾਲ ਨੇ ਕਿਹਾ ਕਿ ਅੱਜ ਬਲਾਕ ਪੱਧਰੀ ਖੇਡਾਂ ਸ਼ੁਰੂ ਕਰਵਾਈਆਂ ਗਈਆਂ ਹਨ।ਜਿਸ ਵਿੱਚ ਵਾਲੀਵਾਲ,ਫੁੱਟਬਾਲ,ਰੱਸਾ ਕੱਸੀ ,ਕਬੱਡੀ,ਖੋ-ਖੋ ,ਐਥਲੈਟਿਕਸ ਖੇਡਾਂ ਕਰਵਾਈਆ ਜਾਣਗੀਆਂ ਖਿਡਾਰੀਆਂ ਵਿੱਚ ਖੇਡਾਂ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਅਤੇ ਖਿਡਾਰੀ ਬੜੇ ਉਤਸ਼ਾਹ ਨਾਲ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਜੀਤ ਲਾਲ ਭੱਟੀ  ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ।ਉਹਨਾਂ ਨੇ ਕਿਹਾ ਪੰਜਾਬ ਮੁੜ ਤੋਂ ਖੇਡਾਂ ‘ਚ ਮੋਹਰੀ ਬਣਨ ਵੱਲ ਵਧ ਰਿਹਾ ਹੈ  ‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ਦੇ ਖਿਡਾਰੀਆਂ ਲਈ ਮੀਲ ਦਾ ਪੱਥਰ ਸਾਬਿਤ ਹੋ ਰਹੀਆਂ ਨੇ। ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਸ਼ੁਰੂ ਕੀਤੀ ਇਹ ਮੁਹਿੰਮ ਸਫਲਤਾ ਨਾਲ ਅੱਗੇ ਵੱਧ ਰਹੀ ਹੈ। ਇਸ ਮੌਕੇ ਤੇ ਵੱਖ ਵੱਖ ਖੇਡਾਂ ਦੇ ਕਨਵੀਨਰ ਕੋਚ ਨਰਿੰਦਰ ਸਿੰਘ ਭੁਪਿੰਦਰ ਸਿੰਘ, ਰਿਟਾਇਰਡ ਬੀ.ਡੀ.ਪੀ.ਓ ਰਾਮ ਲੁਭਾਇਆ,ਜਸਬੀਰ ਕੌਰ ਡੀ ਪੀ,ਬਲਵਿੰਦਰ ਸਿੰਘ ਡੀ ਪੀ,ਬਲਜਿੰਦਰ ਸਿੰਘ ਡੀ ਪੀ,ਲੈਕ.ਬ੍ਰਿਜ ਲਾਲ ਭੂਸ਼ਨ,ਜਸਵੀਰ ਕੌਰ ਡੀ.ਪੀ ,ਅਮਿਤ ਕਲਸੀ,ਗਗਨਦੀਪ ਕੌਰ ਪੀ.ਟੀ.ਆਈ ,ਲੈਕਚਰਾਰ ਬ੍ਰਿਜ ਲਾਲ ਭੂਸ਼ਨ, ਲੈਕਚਰਾਰ ਮਨਜੀਤ ਕੌਰ, ਲੈਕਚਰਾਰ ਊਸ਼ਾ ਰਾਨੀ ਮੌਜੂਦ ਸਨ।

You Might Be Interested In

Related Articles

Leave a Comment