ਸੁਨਾਮ ਉਧਮ ਸਿੰਘ ਵਾਲਾ, 28 ਮਾਰਚ (ਰਾਜੂ ਸਿੰਗਲਾ) :- ਸਥਾਨਕ ਟਿੱਬੀ ਰਵੀਦਾਸਪੁਰਾ ਵਿਖੇ ਜਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦੁੱਖ ਸਾਂਝਾ ਕੀਤਾ ਗਿਆ ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਥਾਨਕ ਟਿੱਬੀ ਰਵੀਦਾਸਪੁਰਾ ਵਿਖੇ ਜਹਰੀਲੀ ਜ਼ਹਿਰ ਪੀ ਕੇ 14 ਬੰਦੇ ਮਰ ਗਏ ਸਰਕਾਰ ਦੀ ਗਲਤੀ ਕਾਰਨ ਬੱਚੇ ਅਨਾਥ ਹੋ ਗਏ ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਗਰੀਬ ਦੀ ਕੋਈ ਸੁਣਵਾਈ ਨਹੀਂ ਹੋ ਰਹੀ
ਉਹਨਾਂ ਨੇ ਕਿਹਾ ਡੰਗਰ ਵੀ ਮਰ ਜਾਂਦੇ ਹਨ ਤਾਂ ਉਹਨਾਂ ਨੂੰ ਵੀ ਮੁਆਵਜ਼ਾ ਮਿਲ ਜਾਂਦਾ ਹੈ। ਹੜਾ ਕਾਰਨ ਮਰੇ ਡੰਗਰਾਂ ਦਾ ਮੁਆਵਜ਼ਾ ਦਾ ਮਿਲ ਗਿਆ ਪਰ ਇੱਥੇ ਕੁਝ ਨਹੀਂ ਮਿਲ ਰਿਹਾ , ਸਰਕਾਰ ਵੱਲੋਂ ਨਾ ਕੋਈ ਮੁਆਵਜ਼ਾ ਦਿੱਤਾ ਜਾ ਰਿਹਾ ਨਾ ਕੋਈ ਨੌਕਰੀ ਦਿੱਤੀ ਜਾ ਰਹੀ ਹੈ, ਉਹਨਾਂ ਨੇ ਕਿਹਾ ਕਿ ਇੱਕ ਘਰ ਦੇ ਵਿੱਚ ਤਿੰਨ ਕੁੜੀਆਂ ਨੇ ਤੇ ਇੱਕ ਮੁੰਡਾ ਜੋ ਬਿਮਾਰ ਪਿਆ,ਕਮਾਉਣ ਵਾਲਾ ਕੋਈ ਨਹੀਂ ਪਰ ਉਹਨਾਂ ਦਾ ਗੁਜ਼ਾਰਾ ਕਿਵੇਂ ਹੋਵੇਗਾ ਸਰਕਾਰ ਨੂੰ ਕੁਝ ਨਹੀਂ ਦਿੱਖ ਰਿਹਾ, ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਜਿਲਾ ਹੋਵੇ ਵਿੱਤ ਮੰਤਰੀ ਦਾ ਖੇਤਰ ਹੋਵੇ ਉਥੇ ਨਜਾਇਜ਼ ਸ਼ਰਾਬ ਵਿਕ ਰਹੀ ਹੈ,ਵਿਕਾਉਂਦਾ ਕੌਣ ਹੈ, ਨੱਕ ਦੇ ਹੇਠਾਂ ਇਸ ਤਰੀਕੇ ਨਾਲ ਨਸ਼ਾ ਵਿਕ ਰਿਹਾ ਹੈ। ਉਹਨਾਂ ਨੇ ਕਿਹਾ ਘਰ ਘਰ ਚਿੱਟਾ ਪਹੁੰਚ ਰਿਹਾ ਹੈ ਇਹ ਸਾਰਾ ਸਰਕਾਰ ਦੀ ਸ਼ਹਿ ਦੇ ਉੱਪਰ ਵਿਕ ਰਿਹਾ ਹੈ। ਇਹਨਾਂ ਦੀ ਹਿੱਸੇਦਾਰੀਆਂ ਹਨ। ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਦੀ ਸਰਕਾਰ ਆਵੇਗੀ ਤਾਂ ਉਹ ਪੀੜਤਾਂ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦੇਣਗੇ, ਇਸ ਮੌਕੇ ਸਰਦਾਰ ਜਗਦੇਵ ਸਿੰਘ ਜੱਗਾ,ਮਨਪ੍ਰੀਤ ਬੜੈਚ,ਰਿੰਪਲ ਧਾਲੀਵਾਲ, ਜਸਵੰਤ ਭੰਮ, ਸਤਪਾਲ ਫਤਿਹਗੜੀਆ, ਅਤੇ ਕਈ ਹੋਰ ਕਾਂਗਰਸੀ ਆਗੂ ਵੀ ਮੌਜੂਦ ਸੀ।