ਜ਼ੀਰਾ, 29 ਮਾਰਚ ( ਜੀ.ਐਸ.ਸਿੱਧੂ) ਐਮਬਰੋਜ਼ੀਅਲ ਪਬਲਿਕ ਸਕੂਲ ਜੀਰਾ ਜੋ ਕਿ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਇੱਕ ਵਿਲੱਖਣ ਪਛਾਣ ਰੱਖਦਾ ਹੈ ਨੇ ਇੱਕ ਹੋਰ ਪ੍ਰਾਪਤੀ ਕਰਦੇ ਹੋਏ ਸਿੱਖਿਆ ਦੇ ਖੇਤਰ ਵਿੱਚ ਆਈ ਡੀ ਪੀ ਐਜੂਕੇਸ਼ਨ ਇੰਡੀਆ ਨਾਲ ਕਰਾਰ ਕਰਕੇ ਇਲਾਕੇ ਦੇ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣ ਦੇ ਆਪਣੇ ਯਤਨਾਂ ਵਿੱਚ ਇੱਕ ਹੋਰ ਕਦਮ ਵਧਾਇਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਬੁੱਟਰ ਅਤੇ ਪ੍ਰਿੰਸੀਪਲ ਸ਼੍ਰੀ ਤੇਜ ਸਿੰਘ ਠਾਕੁਰ ਨੇ ਦੱਸਿਆ ਕਿ ਆਈ ਡੀ ਪੀ ਐਜੂਕੇਸ਼ਨ ਇੰਡੀਆ ਇੱਕੋ ਇੱਕ ਸੰਸਥਾ ਹੈ ਜਿਹੜੀ ਕਿ ਭਾਰਤ ਵਿੱਚ ਆਈਲੈਟਸ ਦਾ ਟੈਸਟ ਕਰਵਾਉਂਦੀ ਹੈ।ਆਈ ਡੀ ਪੀ ਨਾਲ ਐਗਰੀਮੈਂਟ ਹੋਣ ਦਾ ਫਾਇਦਾ ਇਹ ਹੋਵੇਗਾ ਕਿ ਆਈਡੀਪੀ ਦੇ ਐਕਸਪਰਟਸ ਸਕੂਲ ਦੇ ਟੀਚਰ ਨੂੰ ਟ੍ਰੇਨਿੰਗ ਦੇਣਗੇ ਅਤੇ ਉਹ ਟੀਚਰ ਬੱਚਿਆਂ ਨੂੰ ਉਸ ਤਰੀਕੇ ਨਾਲ ਹੀ ਪੜਾਉਣਗੇ ਤਾਂ ਕਿ ਭਵਿੱਖ ਵਿੱਚ ਜਦੋਂ ਵੀ ਬੱਚੇ ਆਈਲੈਟਸ ਦਾ ਟੈਸਟ ਦੇਣ ਜਾਂ ਸਿੱਖਿਆ ਲਈ ਵਿਦੇਸ਼ ਜਾਣ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ।ਇਸ ਤੋਂ ਇਲਾਵਾ ਬੱਚੇ ਆਪਣਾ ਆਈਲੈਟਸ ਦਾ ਟੈਸਟ ਵੀ ਐਮਬਰੋਜ਼ੀਅਲ ਪਬਲਿਕ ਸਕੂਲ ਜੀਰਾ ਦੇ ਦੁਆਰਾ ਹੀ ਭਰ ਸਕਦੇ ਹਨ ਅਤੇ ਉਨਾਂ ਦੀ ਵੀਜਾ ਪ੍ਰੋਸੈਸ ਵਾਸਤੇ ਅੰਮਰੋਜ਼ਿਅਲ ਪਬਲਿਕ ਸਕੂਲ ਦੇ ਰਾਹੀਂ ਆਈਡੀਪੀ ਕਰਵਾਏਗੀ ਜਿਸ ਦੀ ਕਿ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਹੋਏਗੀ ।ਇਸ ਤੋਂ ਇਲਾਵਾ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਦੀ ਕੌਂਸਲਿੰਗ ਵਾਸਤੇ ਵੱਖ-ਵੱਖ ਸਮੇਂ ਦੌਰਾਨ ਆਈ ਡੀ ਪੀ ਦੁਆਰਾ ਸੈਮੀਨਾਰ ਸਕੂਲ ਵਿੱਚ ਵੀ ਕਰਵਾਏ ਜਾਣਗੇ ਅਤੇ ਉਹਨਾਂ ਦੀ ਬਰਾਂਚ ਵਿੱਚ ਵੀ ਕਰਵਾਏ ਜਾਣਗੇ ਜਿਸ ਵਿੱਚ ਬੱਚੇ ਤੇ ਮਾਪੇ ਜਾ ਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ।ਜੋ ਬੱਚੇ ਜਾਂ ਮਾਪੇ ਬਰਾਂਚ ਨਹੀਂ ਜਾ ਸਕਦੇ ਉਹਨਾਂ ਵਾਸਤੇ ਵਰਚੁਅਲ ਕੌਂਸਲਿੰਗ ਵੀ ਕਰਵਾਈ ਜਾਵੇਗੀ ।