Home » ਪਿੰਡ ਬੁਟਾਹਰੀ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ

ਪਿੰਡ ਬੁਟਾਹਰੀ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ

ਖੂਨਦਾਨ ਕਰਨ ਨਾਲ ਹਾਰਟ ਅਤੇ ਹੋਰ ਅਨੇਕਾਂ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ - ਜੱਥੇ: ਨਿਮਾਣਾ, ਭਾਈ ਮਖੂ

by Rakha Prabh
55 views
ਲੁਧਿਆਣਾ ( ਕਰਨੈਲ ਸਿੰਘ ਐੱਮ ਏ)
ਨਗਰ ਬੁਟਾਹਰੀ ਵਿਖੇ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਹਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ,ਭਾਈ ਘਨਈਆ ਸਿੰਘ ਜੀ ਦੇ 319ਵੇਂ ਮਲ੍ਹਮ ਪੱਟੀ ਦਿਵਸ,ਅਤੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵਲੋਂ 662ਵਾਂ ਅਤੇ ਨਿਸ਼ਕਾਮ ਸੇਵਾ ਸੁਸਾਇਟੀ ਪਿੰਡ ਬੁਟਾਹਰੀ ਵਲੋਂ 14ਵਾਂ ਮਹਾਨ ਖੂਨਦਾਨ ਕੈਂਪ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦੀ ਆਰੰਭਤਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਕੀਤੀ ਗਈ । ਇਸ ਖੂਨਦਾਨ ਕੈਂਪ ਵਿੱਚ ਆਪਣੀ ਟੀਮ ਲੈਕੇ ਸ਼ਾਮਿਲ ਹੋਏ ਐਸ.ਐਮ.ਓ ਡਾ: ਹਰਬਿੰਦਰ ਸਿੰਘ ਅਤੇ ਬੀ.ਟੀ.ਓ ਡਾ: ਜਸਮੀਤ ਸਿੰਘ ਚਾਵਲਾ ਨੇ ਨਗਰ ਨਿਵਾਸੀ ਅਤੇ ਨਿਸ਼ਕਾਮ ਸੇਵਾ ਪਿੰਡ ਬੁਟਾਹਰੀ ਦੇ ਨੌਜਵਾਨਾਂ ਵਲੋਂ ਲੋੜਵੰਦ ਮਰੀਜ਼ਾਂ ਲਈ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੀ ਸ਼ਲਾਘਾ ਕੀਤੀ।ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਪੰਥ ਪ੍ਰਸਿਧ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਮਖੂ ਨੇ ਖੂਨਦਾਨ ਕਰਨ ਸਮੇਂ ਸਾਂਝੇ ਤੌਰ ਤੇ ਕਿਹਾ ਕਿ ਖੂਨਦਾਨ ਕਰਨ ਨਾਲ ਸ਼ਰੀਰ ਨੂੰ ਬਹੁਤ ਫਾਇਦੇ ਮਿਲਦੇ ਹਨ ਜਿਸ ਤਰਾਂ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨ ਨਾਲ ਹਾਰਟ ਦੀਆਂ ਅਨੇਕਾਂ ਹੋਰ ਵਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਅਤੇ ਨਿਸ਼ਕਮ ਸੇਵਾ ਪਿੰਡ ਬੁਟਾਹਰੀ ਵਲੋ ਖ਼ੂਨਦਾਨੀਆਂ ਨੂੰ ਪ੍ਰਮਾਣ ਪਤਰ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਐਨ ਆਰ ਆਈ ਪਰੀਵਾਰ ਵਲੋਂ ਖੂਨਦਾਨੀਆਂ ਨੂੰ ਫਲਦਾਰ ਬੂਟੇ ਭੇਂਟ ਕੀਤੇ ਗਏ।ਇਸ ਮੌਕੇ ਤੇ ਨਿਸ਼ਕਾਮ ਸੇਵਾ ਸੁਸਾਇਟੀ ਪਿੰਡ ਬੁਟਾਹਰੀ ਦੇ ਸੇਵਾਦਾਰ ਅਕਾਸ਼ਦੀਪ ਸਿੰਘ ਕੇ ਦਸਿਆ ਖੂਨਦਾਨ ਕੈਂਪ ਦੌਰਾਨ 250 ਬਲੱਡ ਯੂਨਿਟ ਸਿਵਿਲ ਹਸਪਤਾਲ ਬੀ.ਟੀ.ਓ ਡਾ: ਜਸਮੀਤ ਸਿੰਘ ਚਾਵਲਾ, ਡੀ.ਐਮ.ਸੀ ਹਸਪਤਾਲ ਡਾ: ਹਰਲੀਨ ਕੌਰ, ਰਘੂਨਾਥ,ਪ੍ਰੋਲਾਈਫ ਅਤੇ ਪ੍ਰੀਤ ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਇੱਕਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ  ਦਿੱਤਾ ਜਾਵੇਗਾ। ਇਸ ਮੌਕੇ ਤੇ ਨਿਸ਼ਕਾਮ ਸੇਵਾ ਸੁਸਾਇਟੀ ਪਿੰਡ ਬੁਟਹਰੀ ਦੀ ਸਮੁੱਚੀ ਟੀਮ, ਨੌਜਵਾਨ, ਪਤਵੰਤੇ, ਸੱਜਣ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ

Related Articles

Leave a Comment