ਅੱਜ ਗੁਰੂ ਪੂਰਨਿਮਾ ਦੇ ਮੌਕੇ ਤੇ ਭਾਰਤ ਵਿਕਾਸ ਪ੍ਰੀਸ਼ਦ ਜੀਰਾ ਵਲੋਂ ਸਟੇਟ ਵਾਈਸ ਪ੍ਰਧਾਨ ਸ੍ਰੀ ਸਤਿੰਦਰ ਸੱਚਦੇਵਾ ਅਤੇ ਸਟੇਟ ਕਨਵੀਰ ਸ਼੍ਰੀ ਜਗਦੇਵ ਸ਼ਰਮਾ ਦੀ ਅਗਵਾਈ ਹੇਠ ਸਮਾਧੀ ਸਵਾਮੀ ਸ਼ੰਕਰਾਪੁਰੀ ਜੀ ਜੀਰਾ ਵਿਖੇ ਅੱਖਾਂ ਦਾ ਫਰੀ ਚੈਕਅੱਪ ਕੈਂਪ ਲਗਾਇਆ ਗਿਆ । ਜਿਸ ਦਾ ਉਦਘਾਟਨ ਮਹਾਂ ਮੰਡਲੇਸ਼ਵਰ 1008 ਸਵਾਮੀ ਕਮਲਪੁਰੀ ਜੀ ਮਹਾਰਾਜ ਨੇ ਕੀਤਾ। ਯੂਨਿਟ ਪ੍ਰਧਾਨ ਸ੍ਰੀ ਮਹਿੰਦਰ ਪਾਲ ਅਤੇ ਚਰਨਪ੍ਰੀਤ ਸਿੰਘ ਸੋਨੂੰ ਨੇ ਦੱਸਿਆ ਕਿ ਇਸ ਕੈਂਪ ਵਿਚ ਸਿਵਲ ਸਰਜਨ ਆੲੀਜ ਪੈਸ਼ਲਿਸਟ ਡਾਕਟਰ ਰਣਜੀਤ ਸਿੰਘ ਕਰੀਰ ਅਤੇ ਉਨ੍ਹਾਂ ਦੀ ਟੀਮ ਦੁਆਰਾ ਲਗਭਗ 100 ਮਰੀਜ਼ਾਂ ਦੀਆਂ ਅੱਖਾਂ ਨੂੰ ਚੈੱਕ ਅੱਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ ।ਕੈਂਪ ਦੇ ਸਮਾਪਨ ਤੇ ਸਵਾਮੀ ਜੀ ਵੱਲੋਂ ਸਮੂਹ ਮੈਂਬਰਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਜੀਰਾ ਦੁਆਰਾ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਨਛੱਤਰ ਸਿੰਘ, ਸ੍ਰੀ ਅਨਿਲ ਬਜਾਜ, ਵਿਪਨ ਸੇਠੀ , ਸੰਦੀਪ ਸ਼ਰਮਾ,ਨਰਿੰਦਰ ਸਿੰਘ,ਸੋਨੂੰ ਗੁਜਰਾਲ, ਓਮ ਪ੍ਰਕਾਸ਼ਪੁਰੀ, ਮਹਿਲਾ ਵਿੰਗ ਵਾਇਸ ਪ੍ਰਧਾਨ ਨੀਤੂ ਸ਼ਰਮਾ,ਸ੍ਰੀਮਤੀ ਰਾਜ ਕੁਮਾਰੀ, ਸ੍ਰੀਮਤੀ ਅਨੁਰਾਧਾ ਸ਼ਰਮਾ ਅਤੇ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ।