Home » ਦੁਰਗਾ ਵਿਸਰਜਨ ਦੌਰਾਨ ਆਇਆ ਭਿਆਨਕ ਹੜ੍ਹ, 8 ਦੀ ਮੌਤ, ਕਈ ਰੁੜ੍ਹੇ

ਦੁਰਗਾ ਵਿਸਰਜਨ ਦੌਰਾਨ ਆਇਆ ਭਿਆਨਕ ਹੜ੍ਹ, 8 ਦੀ ਮੌਤ, ਕਈ ਰੁੜ੍ਹੇ

by Rakha Prabh
144 views

ਦੁਰਗਾ ਵਿਸਰਜਨ ਦੌਰਾਨ ਆਇਆ ਭਿਆਨਕ ਹੜ੍ਹ, 8 ਦੀ ਮੌਤ, ਕਈ ਰੁੜ੍ਹੇ
ਜਲਪਾਈਗੁੜੀ, 6 ਅਕਤੂਬਰ : ਦੁਰਗਾ ਵਿਸਰਜਨ ਦੌਰਾਨ ਜਲਪਾਈਗੁੜੀ ਜ਼ਿਲ੍ਹੇ ਦੇ ਮਾਲ ਬਾਜ਼ਾਰ ਸਥਿਤ ਮਾਲ ਨਦੀ ’ਚ ਭਿਆਨਕ ਹਾਦਸਾ ਵਾਪਰ ਗਿਆ। ਇੱਥੋਂ ਦੀ ਮਲ ਨਦੀ ਦੇ ਪਾਣੀ ਦਾ ਪੱਧਰ ਇਕਦਮ ਵਧਣ ਨਾਲ ਕਈ ਲੋਕ ਨਦੀ ’ਚ ਰੁੜ੍ਹ ਗਏ। ਇਸ ਹਾਦਸੇ ’ਚ ਹੁਣ ਤੱਕ 8 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। 40-50 ਵਿਅਕਤੀ ਅਜੇ ਵੀ ਲਾਪਤਾ ਹਨ।

ਜਾਣਕਾਰੀ ਮੁਤਾਬਕ ਮਲ ਨਦੀ ’ਚ ਦੁਰਗਾ ਮੂਰਤੀ ਦੇ ਵਿਸਰਜਨ ਦੌਰਾਨ ਵੱਡੀ ਗਿਣਤੀ ’ਚ ਲੋਕ ਪੁੱਜੇ ਹੋਏ ਸਨ। ਅਚਾਨਕ ਮਲ ਨਦੀ ’ਚ ਇਕਦਮ ਪਾਣੀ ਵਧਣਾ ਸ਼ੁਰੂ ਹੋ ਗਿਆ। ਪਾਣੀ ਦੇ ਤੇਜ਼ ਵਹਾਅ ’ਚ ਦੁਰਗਾ ਮੂਰਤੀ ਦਾ ਵਿਸਰਜਨ ਕਰਨ ਆਏ ਲਗਭਗ 40 ਤੋਂ 50 ਵਿਅਕਤੀ ਰੁੜ੍ਹ ਗਏ, ਜਦਕਿ ਕੁਝ ਨੂੰ ਆਸ-ਪਾਸ ਖੜ੍ਹੇ ਲੋਕਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਬਚਾ ਲਿਆ।

Related Articles

Leave a Comment