ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਅੰਤਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ
ਟੋਰਾਟੋ, 8 ਅਕਤੂਬਰ : ਕੈਨੇਡਾ ਦੇ ਇਮੀਗ੍ਰੇਸਨ ਮੰਤਰੀ ਸੀਨ ਫਰੇਜਰ ਨੇ ਓਟਵਾ ’ਚ ਐਲਾਨ ਕੀਤਾ ਕਿ 15 ਨਵੰਬਰ 2022 ਤੋਂ ਸ਼ੁਰੂ ਹੋ ਕੇ ਕੈਨੇਡਾ ’ਚ ਅੰਤਰਾਸ਼ਟਰੀ ਵਿਦਿਆਰਥੀ 2023 ਦੇ ਅੰਤ ਤੱਕ 20 ਘੰਟੇ ਤੋਂ ਵੱਧ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਅੰਤਰਰਾਸਟਰੀ ਵਿਦਿਆਰਥੀ ਮਿਆਦ ਪੁੱਗਣ ਵਾਲੇ ਅਧਿਐਨ ਪਰਮਿਟਾਂ ਨੂੰ ਆਨਲਾਈਨ ਰੀਨਿਊ ਕਰ ਸਕਦੇ ਹਨ।