ਜ਼ੀਰਾ/ਫ਼ਿਰੋਜ਼ਪੁਰ 18 ਅਕਤੂਬਰ (ਗੁਰਪ੍ਰੀਤ ਸਿੰਘ ਸਿੱਧੂ) ਮਹਾਂਰਿਸ਼ੀ ਵਾਲਮੀਕਿ ਜੀ ਦਾ ਆਗਮਨ ਪੂਰਬ ਜੈ ਵਾਲਮੀਕਿ ਸੁਭਨਾਮ ਧਰਮ ਸਮਾਜ ਜ਼ੀਰਾ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਵਾਲਮੀਕਿ ਕਲੋਨੀ ਜ਼ੀਰਾ ਵਿਖੇ ਮਨਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਲਮੀਕੀ ਸੁਭਨਾਮ ਧਰਮ ਸਮਾਜ ਦੇ ਪ੍ਰਧਾਨ ਰਾਕੇਸ਼ ਕੁਮਾਰ ਕਾਕਾ ਨੇ ਦੱਸਿਆ ਕਿ ਮਹਾਂਰਿਸ਼ੀ ਵਾਲਮੀਕਿ ਜੀ ਦੇ ਆਗਮਨ ਪੂਰਬ ਨੂੰ ਸਮਰਪਿਤ ਹਵਨ ਯੱਗ ਕਰਵਾਇਆ ਅਤੇ ਝੰਡਾ ਪੂਜਨ ਉਘੇ ਸਮਾਜ ਸੇਵੀ ਹਰੀਸ਼ ਜੈਨ ਗੋਗਾ ਸਾਬਕਾ। ਚੇਅਰਮੈਨ ਸਹਿਕਾਰੀ ਸਭਾਵਾਂ ਪੰਜਾਬ ਨੇ ਕੀਤਾ, ਜਿਥੇ ਸ਼ੋਭਾ ਯਾਤਰਾ ਨੂੰ ਰੀਬਨ ਕੱਟ ਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਰਵਾਨਾ ਕੀਤਾ। ਇਸ ਮੌਕੇ ਸ਼ੋਭਾ ਯਾਤਰਾ ਦੇ ਨਾਲ ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜੀਰਾ, ਸਰਬਜੀਤ ਕੌਰ ਪ੍ਰਧਾਨ ਨਗਰ ਕੌਂਸਲ ਜੀਰਾ ਦੇ ਪਤੀ ਗੁਰਪ੍ਰੀਤ ਸਿੰਘ ਜੱਜ, ਸੰਜੀਵ ਸ਼ਰਮਾ, ਦਰਬਾਰਾ ਸਿੰਘ ਪੀਐਸੳ , ਭੂਸ਼ਨ ਸ਼ਰਮਾ ਆਦਿ ਤੋਂ ਇਲਾਵਾਂ ਪ੍ਰਧਾਨ ਰਕੇਸ਼ ਕੁਮਾਰ ਕਾਕਾ, ਵਾਈਸ ਪ੍ਰਧਾਨ ਆਕਾਸ਼ ਕੁਮਾਰ, ਜਨਰਲ ਸੈਕਟਰੀ ਦੇਵ ਚੌਹਾਨ, ਚੇਅਰਮੈਨ ਸ਼ੰਮੀ ਕੁਮਾਰ, ਕੈਸ਼ੀਅਰ ਅਮਿਤ ਕੁਮਾਰ, ਸੰਚਾਲਕ ਰੋਹਨ ਵੀਰ, ਸਹਾਇਕ ਖਜਾਨਚੀ ਰੋਹਿਤ ਕੁਮਾਰ, ਮੁੱਖ ਸਲਾਹਕਾਰ ਕੁਲਦੀਪ ਰਾਏ, ਮੈਬਰ ਕਰਨ ਕੁਮਾਰ, ਸਾਗਰ ਕੁਮਾਰ, ਅਜੇ ਕੁਮਾਰ ,ਗਗਨ ਕੁਮਾਰ,ਰਾਹੁਲ ਕੁਮਾਰ, ਰਵੀ ਕੁਮਾਰ, ਦੀਪਕ ਕੁਮਾਰ, ਰੋਹਿਤ ਪੱਪੂ, ਅਰੁਣ ਕੁਮਾਰ, ਆਸ਼ੂ, ਰਾਹੁਲ ਕੁਮਾਰ, ਅਮਿਤ ਕੁਮਾਰ ਆਦਿ ਹਾਜ਼ਰ ਸਨ।