ਫਿਰੋਜ਼ਪੁਰ/ ਫਰਿਦਕੋਟ 16 ਜੁਲਾਈ ( ਗੁਰਪ੍ਰੀਤ ਸਿੰਘ ਸਿੱਧੂ )
ਸ਼ਰਾਬ ਦੇ ਵੱਡੇ ਕਾਰੋਬਾਰੀ ਦੀਪ ਮਲਹੋਤਰਾ ਜੋ ਹਲਕਾ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵੀ ਹਨ ਦੇ ਟਿਕਾਣਿਆਂ ਉੱਪਰ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ। ਪਿਛਲੇ ਦੋ ਸਾਲ ਤੋਂ ਬੰਦ ਪਈ ਮਾਲਬ੍ਰੋਸ ਇੰਟਰ ਪ੍ਰਾਈਸਿਸ ਲਿਮਟਿਡ ਮਨਸੂਰਵਾਲ ਕਲਾ ( ਜ਼ੀਰਾ )ਸ਼ਰਾਬ ਫੈਕਟਰੀ ਉਂਪਰ ਮੰਗਲਵਾਰ ਦੀ ਸਵੇਰ ਕਰੀਬ ਸਾਢੇ 7 ਵਜੇ ਦੇਸ਼ ਦੀ ਵੱਡੀ ਏਜੰਸੀ ਈ ਡੀ ਵੱਲੋਂ ਛਾਪੇਮਾਰੀ ਕੀਤੀ ਗਈ ਉਥੇ ਦੀਪ ਮਲਹੋਤਰਾ ਦੇ ਫਰਿਦਕੋਟ ਸਥਿਤ ਘਰ ਤੇ ਛਾਪੇਮਾਰੀ ਕੀਤੀ ਗਈ। । ਜ਼ਿਕਰਯੋਗ ਹੈ ਕਿ ਸ਼ਰਾਬ ਫੈਕਟਰੀ ਦੇ ਮਾਲਕ ਦੀਪ ਮਲਹੋਤਰਾ ਜੋ ਹਲਕਾ ਫਰਿਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਇਕ ਵੀ ਰਹੇ ਹਨ ਅਤੇ ਸ਼ਰਾਬ ਦੇ ਵੱਡੇ ਕਾਰੋਬਾਰੀ ਹਨ ਦੇ ਅਲੱਗ ਅਲੱਗ ਟਿਕਾਣਿਆਂ ਉਪਰ ਦੇਸ ਦੀ ਸਭ ਤੋਂ ਵੱਡੀ ਏਜੰਸੀ ਈ ਡੀ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਸਬੰਧੀ ਮਾਲਬ੍ਰੋਸ ਸ਼ਰਾਬ ਫੈਕਟਰੀ ਦੇ ਗੇਟ ਸਾਹਮਣੇ ਧਰਨੇ ਤੇ ਬੈਠੇ ਸਾਂਝੇ ਮੋਰਚੇ ਦੇ ਆਗੂ ਰੋਮਨ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ ਡੀ ਵੱਲੋਂ ਜੋ ਛਾਪੇਮਾਰੀ ਕੀਤੀ ਗਈ ਹੈ ਇਹ ਮਨੀ ਲਾਂਡਰਿੰਗ ਦੇ ਤਹਿਤ ਕੀਤੀ ਗਈ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਈਡੀ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ 8 ਤੋਂ 10 ਗੱਡੀਆਂ ਜਿਨ੍ਹਾਂ ਵਿੱਚ ਅਧਿਕਾਰੀ ਬੈਠ ਕੇ ਆਏ ਹਨ ਉਨ੍ਹਾਂ ਵੱਲੋਂ ਫੈਕਟਰੀ ਦੇ ਅੰਦਰ ਬਣੇ ਦਫਤਰਾਂ ਵਿੱਚ ਛਾਣਬੀਨ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਅੰਦਰ ਆਉਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ।