Home » ਸਿੱਧਪੀਠ ਮਾਂ ਕਾਲਕਾ ਧਾਮ ਮੰਦਿਰ ਜ਼ੀਰਾ ਵਿਖੇ ਸਾਵਣ ਦੀ ਸੰਗਰਾਂਦ ਮੌਕ ਧਾਰਮਿਕ ਸਮਾਗਮ ਕਰਵਾਇਆ

ਸਿੱਧਪੀਠ ਮਾਂ ਕਾਲਕਾ ਧਾਮ ਮੰਦਿਰ ਜ਼ੀਰਾ ਵਿਖੇ ਸਾਵਣ ਦੀ ਸੰਗਰਾਂਦ ਮੌਕ ਧਾਰਮਿਕ ਸਮਾਗਮ ਕਰਵਾਇਆ

ਸੰਗਤਾਂ ਲਈ ਖੀਰ ਪੂੜਿਆਂ ਤੇ ਪੂੜੀਆਂ ਛੌਲਿਆ ਦਾ ਲੰਗਰ ਭੰਡਾਰਾ ਲਗਾਇਆ

by Rakha Prabh
75 views

ਜ਼ੀਰਾ ਫਿਰੋਜ਼ਪੁਰ  ( ਗੁਰਪ੍ਰੀਤ ਸਿੰਘ ਸਿੱਧੂ)

ਸਿੱਧਪੀਠ ਮਾਂ ਕਾਲਕਾ ਧਾਮ ਮੰਦਿਰ ਦਾਣਾ ਮੰਡੀ ਜ਼ੀਰਾ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਮੋਕੇ ਮਾ ਕਾਲਕਾ ਜੀ ਦੇ ਅਸ਼ੀਰਵਾਦ ਸਦਕਾ ਮੰਦਿਰ ਪ੍ਰਬੰਧ ਕਮੇਟੀ ਪ੍ਰਧਾਨ ਪਵਨ ਕੁਮਾਰ ਲੱਲੀ ਅਤੇ ਪ੍ਰਮੋਟ ਕੁਮਾਰ ਦੀ ਦੇ ਖ ਰੇਖ ਹੇਠ ਧਾਰਮਿਕ ਸਮਾਗ਼ਮ ਅਤੇ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਹਵਨ ਯੱਗ ਵਿੱਚ ਸ਼ਾਮਲ ਹੋ ਕੇ ਅਦਾਰਾ ਰਾਖਾ ਪ੍ਰਭ ਅਖਬਾਰ ਜਲੰਧਰ ਦੇ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਅਨਮੋਲ ਕੌਰ ਨੇ ਹਵਨ ਯੱਗ ਵਿੱਚ ਅਹੁਤੀਆ ਪਾਉਦੇ ਹੋਏ ਸਮੁਚੇ ਲੁਕਾਈ ਦੇ ਭਲੇ ਦੀ ਮਹਾਂਮਾਈ ਅੱਗੇ ਕਾਮਨਾ ਕੀਤੀ । ਇਸ ਮੌਕੇ ਸਮਾਗਮ ਵਿੱਚ ਮਹਾਂਮਾਈ ਦੇ ਸ਼ਰਧਾਲੂਆਂ ਨੇ ਭਗਤੀ ਪੂਰਵਕ ਸ਼ਾਮਲ ਹੋ ਕੇ ਹਵਨ ਯੱਗ ਵਿੱਚ ਅਹੁਤੀਆ ਪਾਈਆਂ ਅਤੇ ਮਹਾਂਮਾਈ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਮਾਗਮ ਵਿੱਚ ਮਾ ਕਾਲਕਾ ਧਾਮ ਮੰਦਿਰ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਲੱਲੀ, ਪ੍ਰਮੋਟ ਕੁਮਾਰ, ਹੈਪੀ ਸਚਦੇਵਾ, ਅਸ਼ੋਕ ਕਥੂਰੀਆ, ਗੁਰਦੇਵ ਸਿੰਘ ਸਿੱਧੂ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਸ਼ਰਧਾਲੂਆਂ ਨੇ ਭਗਤੀ ਪੂਰਵਕ ਹਾਜ਼ਰੀਆਂ ਭਰੀਆਂ। ਇਸ ਮੌਕੇ ਆਈਆਂ ਸੰਗਤਾਂ ਲਈ ਲੰਗਰ ਭੰਡਾਰਾ ਲਾਇਆ ਗਿਆ ਅਤੇ ਸਾਰਾ ਦਿਨ ਚਾਹ ਬਿਸਕੁਟ, ਪੂੜੀਆਂ ਛੌਲਿਆ ਅਤੇ ਖੀਰ ਤੇ ਮਾਲ ਪੂੜਿਆਂ ਦੇ ਲੰਗਰ ਛਕਾਏ ਗਏ।

Related Articles

Leave a Comment