Home » ਪੰਚਾਇਤੀ ਜ਼ਮੀਨਾਂ ਦੀ ਸੰਭਾਲ ਲਈ ਨਵਾਂ ਐਕਟ ਕੀਤਾ ਪਾਸ : ਹਰਪਾਲ ਚੀਮਾ

ਪੰਚਾਇਤੀ ਜ਼ਮੀਨਾਂ ਦੀ ਸੰਭਾਲ ਲਈ ਨਵਾਂ ਐਕਟ ਕੀਤਾ ਪਾਸ : ਹਰਪਾਲ ਚੀਮਾ

by Rakha Prabh
93 views

ਪੰਚਾਇਤੀ ਜ਼ਮੀਨਾਂ ਦੀ ਸੰਭਾਲ ਲਈ ਨਵਾਂ ਐਕਟ ਕੀਤਾ ਪਾਸ : ਹਰਪਾਲ ਚੀਮਾ
ਦਿੜ੍ਹਬਾ, 31 ਅਕਤੂਬਰ : ਪੰਜਾਬ ਅੰਦਰ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਗਏ ਕਬਜ਼ਿਆਂ ਨੂੰ ਹਰ ਹਾਲਤ ’ਚ ਛੁਡਵਾਕੇ ਪੰਚਾਇਤਾਂ ਦੇ ਹਵਾਲੇ ਕੀਤਾ ਜਾਵੇਗਾ।

ਇਹ ਸ਼ਬਦ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿਖੇ ਆਪਣੇ ਦਫ਼ਤਰ ’ਚ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਚਾਇਤੀ ’ਤੇ ਕਬਜ਼ੇ ਛੁਡਵਾਉਣ ਲਈ ਵਿਸ਼ੇਸ਼ ਐਕਟ ਬਣਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਛੁਡਵਾਉਣ ’ਚ ਕਾਮਯਾਬ ਰਹੀ ਹੈ।

ਉਨ੍ਹਾਂ ਕਿਹਾ ਕਿ ਜੋ ਧਨਾਡ ਲੋਕਾਂ ਨੇ ਪੰਚਾਇਤੀ ਤੇ ਸ਼ਾਮਲਾਟ ਜ਼ਮੀਨਾਂ ’ਤੇ ਕਬਜ਼ੇ ਕਰਕੇ ਵੱਡੀਆਂ-ਵੱਡੀਆਂ ਕੋਠੀਆਂ ਪਾਈਆਂ ਹੋਈਆਂ ਹਨ। ਉਹ ਸਭ ਕੋਠੀਆਂ ਨੂੰ ਕਾਨੂੰਨ ਅਨੁਸਾਰ ਪੰਚਾਇਤ ਦੇ ਕਬਜ਼ੇ ’ਚ ਕੀਤਾ ਜਾਵੇਗਾ। ਚੀਮਾ ਨੇ ਕਿਹਾ ਪੰਜਾਬ ਸਰਕਾਰ ਜਿੱਥੇ ਲੋਕ ਭਲਾਈ ਦੇ ਕੰਮ ਹਰ ਵਰਗ ਨੂੰ ਮੁੱਖ ਰੱਖ ਕੇ ਕਰ ਰਹੀ ਹੈ। ਉਥੇ ਲੋਕਾਂ ’ਤੇ ਕੋਈ ਨਵਾਂ ਬੋਝ ਨੀ ਨਹੀਂ ਪਾ ਰਹੀ।

Related Articles

Leave a Comment