ਮਲੋਟ, (ਪ੍ਰੇਮ ਗਰਗ)-
ਇਲਾਕੇ ਦੀ ਨਾਮਵਰ ਸੰਸਥਾ ਗਰੀਬ ਭਲਾਈ ਸੰਸਥਾ (ਰਜਿ:) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਲੋੜਵੰਦ ਪਰਿਵਾਰਾਂ ਨੂੰ 11 ਮਾਰਚ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਧਰਮਸ਼ਾਲਾ ਬੋਰੀਆਂ ਦੀ ਥਾਂਦੇਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਸ਼ਨ ਤਕਸੀਮ ਕੀਤਾ ਜਾਵੇਗਾ| ਇਸ ਸਬੰਧੀ ਗਰੀਬ ਭਲਾਈ ਸੰਸਥਾ (ਰਜਿ:) ਦੀ ਮੀਟਿੰਗ ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ.ਸੁਖਦੇਵ ਸਿੰਘ ਗਿੱਲ ਅਤੇ ਪ੍ਰਧਾਨ ਜਗਦੀਸ਼ ਸਿੰਘ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਕੈਰੋਂ ਰੋਡ ਮਲੋਟ ਵਿਖੇ ਕੀਤੀ ਗਈ| ਡਾ.ਗਿੱਲ ਨੇ ਕਿਹਾ ਕਿ ਵਿਧਵਾ ਔਰਤਾਂ, ਅਪਾਹਜ ਵਿਅਕਤੀਆਂ ਅਤੇ ਲੋੜਵੰਦ ਪਰਿਵਾਰਾਂ ਦੀ ਹਮੇਸ਼ਾਂ ਹੀ ਮਦਦ ਸੰਸਥਾ ਵਲੋਂ ਕੀਤੀ ਜਾਂਦੀ ਹੈ| ਉਹਨਾ ਕਿਹਾ ਕਿ ਰਾਸ਼ਨ ਦੇ ਨਾਲ ਨਾਲ ਸੂਟ ਵੀ ਤਕਸੀਮ ਕੀਤੇ ਜਾਣਗੇ| ਸੰਸਥਾਂ ਵਲੋਂ ਸੰਗਤਾਂ ਤੋਂ ਸਮੱਗਰੀ ਇਕੱਠੀ ਕਰਕੇ ਲੋੜਵੰਦ ਪਰਿਵਾਰਾਂ ਲਈ ਪਿਛਲੇ 5 ਸਾਲਾਂ ਤੋਂ ਨਿਸ਼ਕਾਮ ਸੇਵਾ ਨਿਭਾਈ ਜਾ ਰਹੀ ਹੈ| ਸੰਗਤਾਂ ਵਲੋਂ ਹਮੇਸ਼ਾ ਹੀ ਸਹਿਯੋਗ ਮਿਲਦਾ ਰਹਿੰਦਾ ਹੈ| ਸੰਸਥਾ ਦੇ ਪ੍ਰਧਾਨ ਜਗਦੀਸ਼ ਸਿੰਘ ਨੇ ਕਿਹਾ ਕਿ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਲੋੜਵੰਦ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ ਜਾਵੇ| ਉਨ੍ਹਾਂ ਕਿਹਾ ਕਿ ਜੋ ਸਾਡੀ ਸੰਸਥਾਂ ਦੇ ਨਾਮ ’ਤੇ ਹੋਰ ਕੋਈ ਦਾਨ ਇਕੱਠਾ ਕਰਦਾ ਹੈ, ਉਸਤੋਂ ਸੰਗਤਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ| ਲੋੜਵੰਦ ਪਰਿਵਾਰ ਮੇਰੇ ਨਾਲ 10 ਮਾਰਚ ਤੱਕ ਉਨ੍ਹਾਂ ਦੇ ਮੋਬਾਈਲ ਨੰਬਰ 95017-72768 ’ਤੇ ਸੰਪਰਕ ਕਰ ਸਕਦੇ ਹਨ| ਇਸ ਮੌਕੇ ਡਾ.ਗਿੱਲ ਤੋਂ ਇਲਾਵਾ ਪ੍ਰਧਾਨ ਜਗਦੀਸ਼ ਸਿੰਘ, ਬਲਵਿੰਦਰ ਸਿੰਘ, ਹਰਕੀਰਤ ਸਿੰਘ, ਗੁਰਮੇਲ ਸਿੰਘ, ਕਾਲਾ ਸਿੰਘ ਆਦਿ ਮੌਜੂਦ ਸਨ|